ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

10/07/2020 3:15:50 AM

ਮੇਖ- ਸਿਤਾਰਾ ਧਨ ਲਾਭ ਲਈ ਬਿਹਤਰ, ਯਤਨ ਕਰਨ ਤੇ ਕਿਸੇ ਕੰਮਕਾਜੀ ਕੰਮਾ ਚੋਂ ਕੋਈ ਬਾਧਾ, ਮੁਸ਼ਕਲ ਹਟ ਸਕਦੀ ਹੈ, ਵੱਡੇ ਲੋਕ ਮਿਹਰਬਾਨ ਰਹਿਣਗੇ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਹਾਈ ਮੋਰੇਲ ਕਰ ਕੇ ਆਪ ਹਰ ਕੰਮ ਨੂੰ ਉਹ ਪਾਵੇਂ ਉਹ ਮੁਸ਼ਕਲ ਹੋਵੇ ਜਾਂ ਆਸਾਨਾ, ਹੱਥ ’ਚ ਲੈਣਦੀ ਹਿੰਮਤ ਰੱਖੋਗੇ।

ਮਿਥੁਨ- ਸਿਤਾਰਾ ਚੂੰਕਿ ਉਲਝਣਾਂ ਝਮੇਲਿਆਂ ਵਾਲਾ ਹੈ, ਇਸ ਲਈ ਨਾ ਤੇ ਕੋਈ ਨਵਾਂ ਕੰਮ ਸ਼ੁਰੂ ਕਰੋ, ਅਤੇ ਨਾ ਹੀ ਲਿਖਣ–ਪੜ੍ਹਣ ਦੇ ਕਿਸੇ ਕੰਮ ਨੂੰ ਫਾਇਨਲ ਕਰੋ।

ਕਰਕ- ਸਿਤਾਰਾ ਧਨ ਲਾਭ ਦੇਣ, ਬਾਧਾਵਾਂ ਮੁਸ਼ਕਿਲਾਂ ਨੂੰ ਹਟਾਉਣ ਅਤੇ ਜਨਰਲ ਤੌਰ ਤੇ ਕਦਮ ਨੂੰ ਬੜਤ ਵਲ ਰੱਖਣ ਵਾਲਾ, ਸ਼ਤਰੂ ਕਮਜ਼ੋਰ ਰਹਿਣਗੇ।

ਸਿੰਘ- ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ਨੂੰ ਸੰਵਾਉਰਣ, ਅਫਸਰਾਂ ਦੇ ਰੁੱਖ ’ਚ ਨਕਮੀ ਅਤੇ ਹਮਦਰਦਾਨਾ ਬਣਾਉਣ ਵਾਲਾ, ਤੇਜ ਪ੍ਰਭਾਵ ਬਣਿਾ ਰਹੇਗਾ।

ਕੰਨਿਆ- ਜਨਰਲ ਤੌਰ ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ ਤੇ ਕੋਈ ਸਕੀਮ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ।

ਤੁਲਾ- ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਨਾ ਕੁਝ ਵਿਗੜਿਆ ਰਹੇਗਾ, ਲਿਖਣ-ਪੜ੍ਹਣ ਦੇ ਕਿਸੇ ਕੰਮ ਨੂੰ ਜਲਦੀ ’ਚ ਹੱਥ ’ਚ ਨਹੀਂ ਲੈਣਾ ਚਾਹੀਦਾ।

ਬ੍ਰਿਸ਼ਚਕ- ਵਪਾਰ ਅਤੇ ਕਾਰੋਬਾਰੀ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਹਰ ਮਾਮਲੇ ਨੂੰ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖਣਗੇ।

ਧਨ- ਅਸ਼ਾਂਤ-ਪ੍ਰੇਸ਼ਾਨ ਅਤੇ ਡਾਵਾਂਡੋਲ ਮਨ ਕਰਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਾ ਹੋਵੇਗਾ, ਖਰਚਿਆਂ ਦਾ ਜ਼ੋਰ।

ਮਕਰ- ਸਕੀਮਾਂ ਪ੍ਰੋਗਰਾਮ ਸਿਰੇ ਚੜ੍ਹਣਗੇ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਇਰਾਦਿਆਂ ’ਚ ਮਜ਼ਬੂਤੀ, ਅਰਥ ਦਸ਼ਾ ਠੀਕ ਠਾਕ ਰਹੇਗੀ।

ਕੁੰਭ- ਪ੍ਰਾਪਰਟੀ ਦੇ ਕੰਮਾਂ ਲਈ ਸਮਾਂ ਸਫਲਤਾ ਦੇਣ, ਇੱਜਤਮਾਣ ਵਧਾਉਣ ਵਾਲਾ, ਸ਼ਤਰੂ ਕਮਜ਼ੋਰ ਰਹਿਣਗੇ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਮੀਨ- ਸਟ੍ਰਾਂਗ ਸਿਤਾਰੇ ਕਰ ਕੇ ਕੰਮਕਾਜੀ ਕੰਮਾਂ ਲਈ ਆਪ ਦੀ ਭੱਜਦੋੜ ਚੰਗਾ ਨਤੀਜਾ ਦੇਵੇਗੀ, ਵਿਰੋਧੀ ਵੀ ਆਪ ਅੱਗੇ ਠਹਿਰਣ ਦੀ ਹਿੰਮਤ ਨਾ ਕਰ ਸਕਣਗੇ।

7 ਅਕਤੂਬਰ 2020,ਬੁੱਧਵਾਰ

ਦਵੀਤੀਯ (ਅਧਿਕ) ਅੱਸੂ ਵਦੀ ਤਿੱਥੀ ਪੰਚਮੀ (ਬਾਅਦ ਦੁਪਹਿਰ 2.48 ਤੱਕ) ਅਤੇ ਮਗਰੋਂ ਤਿੱਥੀ ਛੱਠ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਮੀਨ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਸਿੰਘ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077,ਅੱਸੂ ਪ੍ਰਵਿਸ਼ਟੇ 22, ਰਾਸ਼ਟਰੀ ਸ਼ਕ ਸੰਮਤ :1942, ਮਿਤੀ 15(ਅੱਸੂ), ਹਿਜਰੀ ਸਾਲ 1442, ਮਹੀਨਾ : ਸਫਰ, ਤਰੀਕ :19, ਨਕਸ਼ੱਤਰ : ਰੋਹਿਣੀ (ਰਾਤ 9.36 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਧਿਰ, ਯੋਗ : ਵਿਅਤੀਪਾਤ (7-8 ਮੱਧ ਰਾਤ 01.30 ਤੱਕ) ਅਤੇ ਮਗਰੋਂ ਯੋਗ ਵਰਿਆਨ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਉੱਤਰ ਅਤੇ ਵਯਿਵਯ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa