ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

10/05/2020 3:37:05 AM

ਮੇਖ- ਜਨਰਲ ਤੌਰ ਤੇ ਸਟ੍ਰਾਂਗ ਸਿਤਾਰਾ, ਆਪ ਨੂੰ ਹਰ ਫਰੰਟ ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਪਰ ਰਾਹੂ ਦੀ ਕਮਜ਼ੋਰ ਸਥਿਤੀ ਕਰਕੇ ਸਿਹਤ ਕੁਝ ਵਿਗੜੀ ਰਹੇਗੀ।

ਬ੍ਰਿਖ- ਕਿਉਂਕਿ ਸਿਤਾਰਾ ਨੁਕਸਾਨ ਦੇਣਨੂੰ, ਅਤੇ ਕਿਸੇ ਬਣੇ ਬਣਾਏ ਕੰਮ ਨੂੰ ਵਿਗਾੜਣ ਵਾਲਾ ਹੈ, ਇਸ ਲਈ ਕੋਈ ਵੀ ਯਤਨ ਸੋਚੇ ਸਮਝੇ ਬਗੈਰ ਨਾ ਕਰੋ।

ਮਿਥੁਨ- ਕੰਮਕਾਜੀ ਦਸ਼ਾ ਲਈ ਆਪ ਦੇ ਯਤਨ ਬੇਕਾਰ ਨਾ ਜਾਣਗੇ, ਦੁਸ਼ਮਣਾਂ ਦੀ ਵੀ ਆਪ ਅੱਗੇ ਕੋਈ ਖਾਸ ਪੇਸ਼ ਨਾ ਚੱਲ ਸਕੇਗੀ, ਜਨਰਲ ਸਮਾਂ ਸਫਲਤਾ ਨਾਲ ਕਟੇਗਾ।

ਕਰਕ- ਅਫਸਰਾਂ ਦੇ ਸਾਫਟ ਰੁੱਖ ਦੇ ਕਾਰਨ ਆਪ ਦੇ ਕਿਸੇ ਬਣਦੇ ਕੰਮ ਦੀ ਰਾਹ ’ਚ ਪੇਸ਼ ਆ ਰਹ ਕੋਈ ਬਾਧਾ ਮੁਸ਼ਕਲ ਹਟੇਗੀ,ਅਰਥ ਦਸ਼ਾ ਵੀ ਠੀਕ ਠਾਕ ਰਹੇਗੀ।

ਸਿੰਘ- ਕੰਮਕਾਜੀ ਭੱਜਦੋੜ ਬਣੀ ਰਹੇਗੀ, ਇਰਾਦਿਆਂ ’ਚ ਸਫਲਤਾ, ਮਨੋਬਲ ਦਬਦਬਾ ਬਣਿਆ ਰਹੇਗਾ, ਪਰ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ, ਉਂਝ ਮਾਣ-ਯਸ਼ ਦੀ ਪ੍ਰਾਪਤੀ।

ਕੰਨਿਆ- ਸਿਤਾਰਾ ਸਿਹਤ, ਖਾਸ ਕਰਕੇ ਪੇਟ ਲਈ ਠੀਕ ਨਹੀਂ, ਇਸਲਈ ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ,ਜਿਹੜੀ ਆਪ ਦੀ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।

ਤੁਲਾ- ਅਰਥ ਦਸ਼ਾ ਸੁਧਰੀ ਰਹੇਗੀ, ਜਿਸ ਕੰਮ ਲਈ ਯਤਨ ਕਰੇਗੋ,ਉਸ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ਤੇ ਤਾਲਮੇਲ ਸਦਭਾਅ ਬਣਿਆ ਰਹੇਗਾ।

ਬ੍ਰਿਸ਼ਚਕ- ਕਿਉਂਕਿ ਦੁਸ਼ਮਣ ਉਭਰਦੇ ਸਿਮਟਦੇ ਰਹਿਣਗੇ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ, ਕੋਈ ਵੀ ਕੰਮ ਜਲਦਬਾਜ਼ੀ ’ਚ ਨਾ ਕਰਨਾ ਬਿਹਤਰ ਰਹੇਗਾ।

ਧਨ- ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ,ਯਤਨ ਕਰਨ ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ,ਸ਼ੁੱਭ ਕੰਮਾਂ ’ਚ ਧਿਆਨ, ਕਥਾ ਵਾਰਤਾ ’ਚ ਜੀ ਲੱਗੇਗਾ।

ਮਕਰ- ਜਿਹੜੇ ਵੀ ਕੰਮ ਲਈ ਕੋਸ਼ਿਸ਼ ਕਰੋਗੇ,ਉਸ ’ਚ ਸਫਲਤਾ ਮਿਲੇਗੀ,ਦੁਸ਼ਮਣ ਕਮਜ਼ੋਰ ਰਹਿਣਗੇ, ਅਤੇ ਉਹ ਆਪ ਅੱਗੇ ਠਹਿਰ ਨਾ ਸਕਣਗੇ।

ਕੁੰਭ- ਕੰਮਕਾਜੀ ਕੰਮਾਂ ਲਈ ਆਪ ਦੀ ਭੱਜਦੋੜ ਚੰਗਾ ਨਤੀਜਾ ਦੇਵੇਗੀ, ਆਪ ਦੁਜਿਆਂ ਤੇ ਹਰ ਪੱਖੋਂ, ਹਾਵੀ ਪ੍ਰਭਾਵੀ-ਵਿਜਈ ਰਹੋਗੇ, ਤੇਜ ਪ੍ਰਭਾਵ ਬਣਿਆ ਰਹੇਗਾ।

ਮੀਨ- ਸਿਤਾਰਾ ਕੰਮਕਾਜੀ ਦਸ਼ਾ ਨੂੰ ਸੰਵਾਉਰਣ ਅਤੇ ਜਨਰਲ ਤੌਰ ਤੇ ਕਦਮ ਬੜਤ ਵਲ ਰੱਖਣ ਵਾਲਾ, ਵੱਡੇ ਲੋਕ ਵੀ ਆਪ ਦੇ ਪ੍ਰਤੀ ਸਾਫਟ ਅਤੇ ਹਮਦਰਦਾਨਾ ਰੁੱਖ ਰੱਖਣਗੇ।

5 ਅਕਤੂਬਰ 2020, ਸੋਮਵਾਰ

ਦਵੀਤੀਯ (ਅਧਿਕ) ਅੱਸੂ ਵਦੀ ਤਿੱਥੀ ਤੀਜ (ਸਵੇਰੇ 10.03 ਤੇਕ ) ਅਤੇ ਮਗਰੋਂ ਿਤਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਸੂਰਜ ਕੰਨਿਆ ’ਚ

ਚੰਦਰਮਾ ਮੀਨ ’ਚ

ਮੰਗਲ ਮੇਖ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਸਿੰਘ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਬਿਕ੍ਰਮੀ ਸੰਮਤ : 2077,ਅੱਸੂ ਪ੍ਰਵਿਸ਼ਟੇ 20, ਰਾਸ਼ਟਰੀ ਸ਼ਕ ਸੰਮਤ :1942, ਮਿਤੀ 13(ਅੱਸੂ), ਹਿਜਰੀ ਸਾਲ 1442, ਮਹੀਨਾ : ਸਫਰ, ਤਰੀਕ :17, ਨਕਸ਼ੱਤਰ : ਭਰਵੀ (ਬਾਅਦ ਦੁਪਹਿਰ 2.56 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਵਜਰ (5-6 ਮਧ ਰਾਤ 12.04 ਤੱਕ) ਅਤੇ ਮਗਰੋਂ ਯੋਗ ਸਿੱਧੀ, ਚੰਦਰਮਾ : ਮੇਖ ਰਾਸ਼ੀ ’ਤੇ (ਰਾਤ 9.42 ਤੱਕ)ਅਤੇ ਮਗਰੋਂ ਬ੍ਰਿਖ ਰਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ (ਸਵੇਰੇ 10.03 ਤੱਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਡੇ ਸੱਤ ਤੋਂ ਨੌਂ ਵਜੇ ਤੱਕ। ਪੂਰਬ ਦਿਵਸ ਅਤੇ ਤਿਉਹਾਰ : ਸ਼੍ਰੀ ਗਣੇਸ਼ ਚੌਥ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


Bharat Thapa

Content Editor

Related News