ਰਾਸ਼ੀਫਲ: ਜਨਰਲ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ

09/18/2020 3:41:56 AM

ਮੇਖ- ਕਮਜ਼ੋਰ ਦਿਸਣ ਵਾਲੇ ਸ਼ਤਰੂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ, ਕਿਉਂਕਿ ਮੌਕਾ ਮਿਲਣ ’ਤੇ ਨਾ ਤਾਂ ਉਹ ਆਪ ਨੂੰ ਬਖਸ਼ਣਗੇ ਅਤੇ ਨਾ ਹੀ ਲਿਹਾਜ਼ ਕਰਨਗੇ।

ਬ੍ਰਿਖ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਦੀ ਪਲਾਨਿੰਗ ਨੂੰ ਕੁਝ ਅੱਗੇ ਵਧਾਏਗਾ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਅਰਥ ਦਸ਼ਾ ਠੀਕ-ਠਾਕ ਰਹੇਗੀ।

ਮਿਥੁਨ- ਯਤਨ ਕਰਨ ’ਤੇ ਕੋਰਟ-ਕਚਹਿਰੀ ਦੇ ਕਿਸੇ ਕੰਮ ’ਚ ਕੁਝ ਬਿਹਤਰੀ ਹੋਵੇਗੀ, ਵੱਡੇ ਲੋਕਾਂ ’ਚ ਆਪ ਦੀ ਲਿਹਾਜ਼ਦਾਰੀ ਵਧੇਗੀ ਪਰ ਤਬੀਅਤ ’ਚ ਤੇਜ਼ੀ ਰਹੇਗੀ।

ਕਰਕ- ਆਪ ਦੇ ਕਿਸੇ ਉਲਝੇ ਰੁਕੇ ਕੰਮ ਨੰੂ ਸੰਵਾਰਨ ਲਈ ਮਿੱਤਰ, ਸੱਜਣ ਸਾਥੀ ਆਪਣਾ ਪੂਰਾ ਸਹਿਯੋਗ ਦੇਣਗੇ, ਵਿਰੋਧੀ ਆਪ ਅੱਗੇ ਠਹਿਰ ਨਾ ਸਕਣਗੇ।

ਸਿੰਘ- ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ-ਕਰਿਆਨਾ ਵਸਤਾਂ ਦੇ ਡੀਲਰਜ਼ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦਾ ਚੰਗਾ ਨਤੀਜਾ ਮਿਲੇਗਾ।

ਕੰਨਿਆ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਜਿਸ ਕੰਮ ਲਈ ਸੋਚੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰੀ ਹੋਵੇਗੀ।

ਤੁਲਾ- ਜਨਰਲ ਸਿਤਾਰਾ ਕਮਜ਼ੋਰ, ਇਸ ਲਈ ਉਲਝਣਾਂ ਕਰ ਕੇ ਆਪਣੇ ਟਾਰਗੇਟ ਦੇ ਨੇੜੇ ਪਹੰੁਚ ਚੁੱਕਿਆ ਆਪ ਦਾ ਕੋਈ ਕੰਮ ਫਿਰ ਤੋਂ ਵਿਗੜ ਸਕਦਾ ਹੈ।

ਬ੍ਰਿਸ਼ਚਕ- ਖਾਦਾਂ-ਬੀਜਾਂ-ਕਰਿਆਨਾ-ਜਨਰਲ ਸਟੋਰਜ਼ ਦੇ ਕੰਮ ਧੰਦੇ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਵਿਰੋਧੀ ਕਮਜ਼ੋਰ ਰਹਿਣਗੇ।

ਧਨ- ਸਰਕਾਰੀ-ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰਾਂ ਦੇ ਰੁਖ ’ਚ ਨਰਮੀ ਅਤੇ ਸੁਪਰੋਟ ਰਹੇਗੀ, ਜਨਰਲ ਹਾਲਾਤ ਵੀ ਬਿਹਤਰ ਹੋਣਗੇ।

ਮਕਰ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ ਵੈਸੇ ਜਨਰਲ ਹਾਲਾਤ ਬਿਹਤਰ ਬਣੇ ਰਹਿਣਗੇ ਪਰ ਧਿਆਨ ਰੱਖੋ ਕਿ ਗੁੱਸੇ ਕਰ ਕੇ ਕਿਸੇ ਨਾਲ ਝਗੜਾ ਨਾ ਹੋ ਜਾਵੇ।

ਕੁੰਭ- ਸਿਹਤ ਦੇ ਮਾਮਲੇ ’ਚ ਸੁਚੇਤ ਰਹਿਣਾ ਜ਼ਰੂਰੀ, ਡਿੱਗਣ-ਫਿਸਲਣ ਅਤੇ ਸੱਟ ਲੱਗਣ ਦਾ ਡਰ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।

ਮੀਨ- ਕਾਰੋਬਾਰੀ ਕੰਮਾਂ ਦੀ ਦਸ਼ਾ ਸੁਧਰੀ ਰਹੇਗੀ, ਯਤਨਾਂ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ ਪਰ ਧਿਆਨ ਰੱਖੋ ਕਿ ਆਪੋਜ਼ਿਟ ਸੈਕਸ ਦੇ ਪ੍ਰਤੀ ਵਧੀ ਹੋਈ ਅਟ੍ਰੈਕਸ਼ਨ ਆਪ ਨੂੰ ਕਿਸੇ ਸਮੇਂ ਮੁਸ਼ਕਲ ’ਚ ਨਾ ਫਸਾ ਦੇਵੇ।

18 ਸਤੰਬਰ 2020, ਸ਼ੁੱਕਰਵਾਰ ਪ੍ਰਥਮ (ਸ਼ੁੱਧ) ਅੱਸੂ ਵਦੀ ਤਿੱਥੀ ਏਕਮ (ਦੁਪਹਿਰ 12.51 ਤੱਕ) ਅਤੇ ਮਗਰੋਂ ਤਿਥੀ ਦੂਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਕੰਨਿਆ ’ਚ

ਮੰਗਲ ਮੇਖ ’ਚ

ਬੁੱੱਧ ਕੰਨਿਆ ’ਚ

ਗੁਰੂ ਧਨ ’ਚ

ਸ਼ੁੱਕਰ ਕਰਕ ’ਚ

ਸ਼ਨੀ ਮਕਰ ’ਚ                            

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077,ਅੱਸੂ ਪ੍ਰਵਿਸ਼ਟੇ3, ਰਾਸ਼ਟਰੀ ਸ਼ਕ ਸੰਮਤ :1942, ਮਿਤੀ 27(ਭਾਦੋਂ), ਹਿਜਰੀ ਸਾਲ 1442, ਮਹੀਨਾ : ਮੁਹੱਰਮ, ਤਰੀਕ :29, ਨਕਸ਼ੱਤਰ : ਉੱਤਰਾ ਫਾਲਗੁਣੀ (ਸਵੇਰੇ ਸੱਤ ਵਜੇ ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਸ਼ੁਕਲ (ਸ਼ਾਮ 7.42 ਤੱਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਅੱਸੂ ਅਧਿਕ (ਮਲਮਾਸ) ਅਤੇ ਪ੍ਰਥਮ (ਅਧਿਕ) ਅੱਸੂ ਸੁਦੀ ਪੱਖ ਸ਼ੁਰੂ ਚੰਦਰ ਦਰਸ਼ਨ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa