ਰਾਸ਼ੀਫਲ: ਜਨਰਲ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ

09/14/2020 2:38:38 AM

ਮੇਖ- ਯਤਨ ਕਰਨ ’ਤੇ ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਆਪ ਦੀ ਧਾਕ,ਪੈਠ, ਛਾਪ ਦੂਜਿਆਂ ’ਤੇ ਬਣੀ ਰਹੇਗੀ।

ਬ੍ਰਿਖ- ਆਪਣੇ ਕੰਮਾਂ ਨੂੰ ਉਸ ਦੇ ਟਾਰਗੈੱਟ ਤੱਕ ਪਹੁੰਚਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ, ਦੁਸ਼ਮਣ ਕਮਜ਼ੋਰ ਰਹਿਣਗੇ, ਪ੍ਰਭਾਵ, ਦਬਦਬਾ ਬਣਿਆ ਰਹੇਗਾ।

ਮਿਥੁਨ- ਕਾਰੋਬਾਰੀ ਕੰਮਾਂ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਛੋਟੀ ਟੂਰਿੰਗ ਦੀ ਪਲਾਨਿੰਗ ਵੀ ਸਹੀ ਰਹੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਕਰਕ- ਅਰਥ ਅਤੇ ਕਾਰੋਬਾਰੀ ਕੰਮਾਂ ਦਾ ਸਿਤਾਰਾ ਚੰਗਾ, ਤਬੀਅਤ ’ਚ ਰੰਗੀਨੀ, ਜ਼ਿੰਦਾਦਿਲੀ ਬਣੀ ਰਹੇਗੀ, ਇੱਧਰ-ਉੱਧਰ ਭਟਕਦੇ ਆਪਣੇ ਮਨ ’ਤੇ ਕਾਬੂ ਰੱਖੋ।

ਸਿੰਘ- ਲੈਣ-ਦੇਣ ਦੇ ਕੰਮ ਕਰਦੇ ਸਮੇਂ ਅੱਖਾਂ ਖੋਲ੍ਹ ਕੇ ਰੱਖੋ, ਤਾਂ ਕਿ ਆਪ ਦੀ ਪੇਮੈਂਟ ਵੀ ਕਿਸੇ ਹੇਠ ਫਸ ਨਾ ਜਾਵੇ, ਖਰਚ ਵੀ ਹੱਥ ਖਿੱਚ ਕੇ ਕਰੋ।

ਕੰਨਿਆ- ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਕਿਸੇ ਉਲਝੇ ਰੁਕੇ ਕੰਮਕਾਜੀ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ।

ਤੁਲਾ- ਜਨਰਲ ਸਿਤਾਰਾ ਸਟ੍ਰਾਂਗ, ਸਰਕਾਰੀ-ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕਾਂ ਦੇ ਰੁਖ ’ਚ ਨਰਮੀ ਰਹੇਗੀ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ।

ਬ੍ਰਿਸ਼ਚਕ- ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਯਤਨ ਕਰਨ ’ਤੇ ਕੋਈ ਉਲਝਿਅਾ ਰੁਕਿਆ ਕੰਮ ਕੁਝ ਅੱਗੇ ਵਧ ਸਕਦਾ ਹੈ।

ਧਨ- ਸਿਤਾਰਾ ਪੇਟ ’ਚ ਗੜਬੜੀ ਰੱਖਣ ਵਾਲਾ, ਠੰਡੀਆਂ ਅਤੇ ਬਾਇ ਵਸਤਾਂ ਦੀ ਵਰਤੋਂ ਘੱਟ ਕਰਨੀ ਸਹੀ ਰਹੇਗਾ, ਮੌਸਮ ਦੇ ਐਕਸਪੋਜ਼ਰ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ।

ਮਕਰ- ਕੰਮਕਾਜੀ ਦਸ਼ਾ ਠੀਕ, ਧਿਆਨ ਰੱਖੋ ਕਿ ਆਪੋਜ਼ਿਟ ਸੈਕਸ ਪ੍ਰਤੀ ਵਧੀ ਹੋਈ ਖਿੱਚ ਆਪ ਨੂੰ ਿਕਸੇ ਸਮੇਂ ਮੁਸ਼ਕਿਲ ਸਥਿਤੀ ’ਚ ਨਾ ਫਸਾ ਦੇਵੇ।

ਕੁੰਭ- ਡਿਸਟਰਬ ਅਤੇ ਕਮਜ਼ੋਰ ਮਨੋਬਲ ਕਰਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਾ ਹੋਵੇਗਾ, ਟੈਨਸ਼ਨ, ਪ੍ਰੇਸ਼ਾਨੀ ਵੀ ਬਣੀ ਰਹੇਗੀ।

ਮੀਨ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਸਕੀਮ ਕੁਝ ਅੱਗੇ ਵਧੇਗੀ, ਜਨਰਲ ਹਾਲਾਤ ਬਿਹਤਰ, ਮਾਣ-ਯਸ਼ ਦੀ ਪ੍ਰਾਪਤੀ।

14 ਸਤੰਬਰ 2020, ਸੋਮਵਾਰ

ਪ੍ਰਥਮ (ਸ਼ੁੱਧ) ਅੱਸੂ ਵਦੀ ਤਿੱਥੀ ਦੁਆਦਸ਼ੀ (14-15 ਮੱਧ ਰਾਤ 1.30 ਤੱਕ) ਅਤੇ ਮਗਰੋਂ ਤਿਥੀ ਤਰੋਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਿਸੰਘ ’ਚ

ਚੰਦਰਮਾ ਕਰਕ ’ਚ

ਮੰਗਲ ਮੇਖ ’ਚ

ਬੁੱੱਧ ਕੰਨਿਆ ’ਚ

ਗੁਰੂ ਧਨ ’ਚ

ਸ਼ੁੱਕਰ ਕਰਕ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077,ਭਾਦੋਂ ਪ੍ਰਵਿਸ਼ਟੇ 30, ਰਾਸ਼ਟਰੀ ਸ਼ਕ ਸੰਮਤ :1942, ਮਿਤੀ 23(ਭਾਦੋਂ), ਹਿਜਰੀ ਸਾਲ 1442, ਮਹੀਨਾ : ਮੁਹੱਰਮ, ਤਰੀਕ :25, ਨਕਸ਼ੱਤਰ : ਪੱਖ (ਬਾਅਦ ਦੁਪਹਿਰ 3.52 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ, ਯੋਗ : ਪਰਿਧ (ਦੁਪਹਿਰ 1.52 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਬਾਅਦ ਦੁਪਹਿਰ 3.52 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਿਦਵਸ ਅਤੇ ਿਤਉਹਾਰ : ਹਿੰਦੀ ਦਿਵਸ, ਤਿੱਥੀ ਦੁਆਦਸ਼ੀ ਅਤੇ ਸੰਨਿਆਸੀਅਾਂ ਦਾ ਸਰਾਧ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa