ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

08/02/2020 3:04:10 AM

ਮੇਖ- ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਆਪ ਪੂਰੇ ਜੋਸ਼ ਨਾਲ ਆਪਣੇ ਕੰਮਾਂ ਨੂੰ ਿਨਪਟਾਉਣ ਦੀ ਹਿੰਮਤ ਰੱਖੋਗੇ।

ਬ੍ਰਿਖ- ਦੁੁਪਹਿਰ ਤਕ ਸਮਾਂ ਪੇਟ ਲਈ ਕਮਜ਼ੋਰ, ਬਗੈਰ ਸੋਚੇ ਵਿਚਾਰੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ ਪਰ ਉਸ ਦੇ ਬਾਅਦ ਆਪ ਦੇ ਯਤਨ ਚੰਗਾ ਰੰਗ ਦਿਖਾਉਣਗੇ।

ਮਿਥੁਨ- ਦੁਪਹਿਰ ਤਕ ਸਮਾਂ ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਚੰਗਾ ਪਰ ਉਸਦੇ ਬਾਅਦ ਸਿਹਤ ਦੇ ਪ੍ਰਤੀ ਸੁਚੇਤ ਰਹਿਣਾ ਜ਼ਰੂਰੀ ਹੋਵੇਗਾ, ਧਨ-ਹਾਨੀ ਦਾ ਡਰ ਰਹੇਗਾ।

ਕਰਕ- ਦੁਪਹਿਰ ਤਕ ਸਮਾਂ ਵੀਕ, ਹਰ ਫਰੰਟ’ਤੇ ਸੁਚੇਤ ਰਹਿਣਾ ਅਤੇ ਕਿਸੇ ’ਤੇ ਜ਼ਿਆਦਾ ਭਰੋਸਾ ਨਾ ਕਰਨ ਦੀ ਲੋੜ ਰਹੇਗੀ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।

ਸਿੰਘ- ਸਿਤਾਰਾ ਦੁਪਹਿਰ ਤਕ ਜਨਰਲ ਤੌਰ ’ਤੇ ਸਟ੍ਰਾਂਗ, ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹੇਗੀ ਪਰ ਬਾਅਦ ’ਚ ਕੋਈ ਇੰਪੋਰਟੈਂਟ ਕੰਮ ਹੱਥ ’ਚ ਨਾ ਲੈਣਾ ਠੀਕ ਰਹੇਗਾ।

ਕੰਨਿਆ- ਜਨਰਲ ਸਿਤਾਰਾ ਸਫਲਤਾ ਦੇਣ, ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰੱਖਣ, ਮਾਣ-ਸਨਮਾਨ ਵਧਾਉਣ ਵਾਲਾ, ਅਰਥ ਦਸ਼ਾ ਵੀ ਪਹਿਲੇ ਦੀ ਤਰ੍ਹਾਂ ਬਣੀ ਰਹੇਗੀ।

ਤੁਲਾ- ਸਿਤਾਰਾ ਦੁਪਹਿਰ ਤਕ ਆਪ ਨੂੰ ਹਿੰਮਤ ਦਿਲਾਉਣ ਅਤੇ ਕੰਮਕਾਜੀ ਕੰਮ ਧੰਦੇ ’ਚ ਬਿਜ਼ੀ ਰੱਖਣ ਵਾਲਾ ਹੋਵੇਗਾ ਪਰ ਬਾਅਦ ’ਚ ਸਫਲਤਾ ਅਤੇ ਇੱਜ਼ਤਮਾਣ ਲਈ ਸਮਾਂ ਚੰਗਾ ਸਮਝੋ।

ਬ੍ਰਿਸ਼ਚਕ- ਸਿਤਾਰਾ ਦੁਪਹਿਰ ਤਕ ਕਾਰੋਬਾਰੀ ਕੰਮਾਂ ਲਈ ਬਿਹਤਰ, ਯਤਨ ਕਰਨ ’ਤੇ ਕੋਈ ਨਾ ਕੋਈ ਬਾਧਾ ਮੁਸ਼ਕਲ ਹਟੇਗੀ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਣ ਦੀ ਆਸ।

ਧਨ- ਜਿਹੜੇ ਲੋਕ ਆਪਣਾ ਖੁਦ ਦਾ ਕੰਮ ਧੰਦਾ ਕਰਦੇ ਹਨ, ਉਨ੍ਹਾਂ ਦੀ ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਕਾਰੋਬਾਰੀ ਟੂਰਿੰਗ ਫਰੂਟ-ਫੁੱਲ ਰਹੇਗੀ।

ਮਕਰ- ਦੁਪਹਿਰ ਤਕ ਸਮਾਂ ਆਪੋਜ਼ਿਟ ਹਾਲਾਤ ਬਣਾਉਣ, ਅਰਥ ਤੰਗੀ ਰੱਖਣ ਅਤੇ ਨੁਕਸਾਨ ਕਰਾਉਣ ਵਾਲਾ ਹੈ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ, ਸਫਲਤਾ ਮਿਲੇਗੀ।

ਕੁੰਭ- ਸਿਤਾਰਾ ਦੁਪਹਿਰ ਤਕ ਧਨ ਲਾਭ ਵਾਲਾ, ਅਰਥ ਦਸ਼ਾ ਬਿਹਤਰ ਬਣੀ ਰਹੇਗੀ ਪਰ ਬਾਅਦ ’ਚ ਸਮਾਂ ਕੰਪਲੀਕੇਸ਼ਨਜ਼ ਵਾਲਾ ਹੋਵੇਗਾ, ਖਰਚ ਵਧਣਗੇ।

ਮੀਨ- ਸਿਤਾਰਾ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਦੇਣ ਅਤੇ ਬਿਹਤਰੀ ਕਰਨ ਵਾਲਾ ਪਰ ਬਾਅਦ ’ਚ ਕਾਰੋਬਾਰੀ ਬਿਹਤਰੀ ਬਣੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

02 ਅਗਸਤ 2020, ਐਤਵਾਰ ਸਾਉਣ ਸੁਦੀ ਤਿਥੀ ਚੌਦਸ਼ (ਰਾਤ 9.29 ਤਕ) ਅਤੇ ਮਗਰੋਂ ਤਿਥੀ ਪੁੰਨਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਧਨ ’ਚ

ਮੰਗਲ ਮੀਨ ’ਚ

ਬੁੱੱਧ ਕਰਕ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077, ਸਾਉਣ ਪ੍ਰਵਿਸ਼ਟੇ 18, ਰਾਸ਼ਟਰੀ ਸ਼ਕ ਸੰਮਤ 1942, ਮਿਤੀ 11 (ਸਾਉਣ) ਹਿਜਰੀ ਸਾਲ 1441, ਮਹੀਨਾ ਜਿਲਹਿਜ ਤਰੀਕ 11, ਨਕਸ਼ੱਤਰ : ਪੂਰਵਾ ਖਾੜਾ(ਸਵੇਰੇ 6.52 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ-ਖਾੜਾ। ਯੋਗ :ਵਿਸ਼ਕੁੰਭ (ਸਵੇਰੇ 7.52 ਤੱਕ) ਅਤੇ ਮਗਰੋਂ ਯੋਗ ਧ੍ਰਿਤੀ। ਚੰਦਰਮਾ : ਧਨ ਰਾਸ਼ੀ ’ਤੇ (ਦੁਪਹਿਰ 12.57 ਤਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (ਰਾਤ 9.29 ’ਤੇ) ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਯ , ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa