ਰਾਸ਼ੀਫਲ: ਵਪਾਰ ਤੇ ਕੰਮਕਾਰ ਦੀ ਦਸ਼ਾ ਰਹੇਗੀ ਚੰਗੀ

07/17/2020 3:56:20 AM

ਮੇਖ- ਸਿਤਾਰਾ ਦੁਪਹਿਰ ਤਕ ਰਾਜਕੀ ਕੰਮਾਂ ਨੂੰ ਸੰਵਾਰਨ ਅਤੇ ਇੱਜ਼ਤਮਾਣ ਵਧਾਉਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਕੰਮਾਂ ’ਚ ਲਾਭ ਵਾਲਾ ਸਿਤਾਰਾ ਬਿਹਤਰ ਬਣੇਗਾ।

ਬ੍ਰਿਖ- ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਤੇਜ ਪ੍ਰਭਾਵ ਬਣਿਆ ਰਹੇਗਾ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ।

ਮਿਥੁਨ- ਸਿਤਾਰਾ ਦੁਪਹਿਰ ਤਕ ਪੇਟ ਲਈ ਠੀਕ ਨਹੀਂ, ਬੇਤੁਕੇ ਖਾਣ-ਪੀਣ ਤੋਂ ਪਰਹੇਜ਼ ਰੱਖਣਾ ਸਹੀ ਰਹੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਕਰਕ- ਸਿਤਾਰਾ ਦੁਪਹਿਰ ਤਕ ਕਾਰੋਬਾਰੀ ਕੰਮਾਂ ਲਈ ਚੰਗਾ, ਆਪ ਦੀ ਪਲਾਨਿੰਗ ਸਿਰੇ ਚੜ੍ਹੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ, ਕੋਈ ਨਵੀਂ ਕੋਸ਼ਿਸ਼ ਸ਼ੁਰੂ ਨਾ ਕਰੋ।

ਸਿੰਘ- ਸਿਤਾਰਾ ਦੁਪਹਿਰ ਤਕ ਅਹਿਤਿਆਤ ਪ੍ਰੇਸ਼ਾਨੀ ਵਾਲਾ ਅਤੇ ਕੰਪਲੀਕੇਸ਼ਨਜ਼ ਨੂੰ ਉਭਾਰਨ ਵਾਲਾ ਪਰ ਬਾਅਦ ’ਚ ਕਾਰੋਬਾਰੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।

ਕੰਨਿਆ- ਸਿਤਾਰਾ ਦੁਪਹਿਰ ਤਕ ਜਨਰਲ ਹਾਲਾਤ ਬਿਹਤਰ ਰੱਖਣ, ਕੋਸ਼ਿਸ਼ਾਂ, ਇਰਾਦਿਅਾਂ ’ਚ ਸਫਲਤਾ ਦੇਣ ਵਾਲਾ ਪਰ ਬਾਅਦ ’ਚ ਸਮਾਂ ਟੈਨਸ਼ਨ ਪ੍ਰੇਸ਼ਾਨੀ ਅਤੇ ਨੁਕਸਾਨ ਦੇਣ ਵਾਲਾ।

ਤੁਲਾ- ਸਿਤਾਰਾ ਦੁਪਹਿਰ ਤਕ ਪ੍ਰਾਪਰਟੀ ਦੇ ਕੰਮਾਂ ’ਚ ਸਫਲਤਾ ਦੇਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ ਪਰ ਬਾਅਦ ’ਚ ਸਮਾਂ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ।

ਬ੍ਰਿਸ਼ਚਕ- ਸਿਤਾਰਾ ਬਾਅਦ ਦੁਪਹਿਰ ਤਕ ਕੰਮਕਾਜੀ ਭੱਜ-ਦੌੜ ਬਣਾਈ ਰੱਖਣ ਵਾਲਾ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਬਾਅਦ ’ਚ ਸਮਾਂ ਸਫਲਤਾ ਦੇਣ ਵਾਲਾ।

ਧਨ- ਸਿਤਾਰਾ ਦੁਪਹਿਰ ਤਕ ਕਾਰੋਬਾਰੀ ਕੰਮਾਂ ਲਈ ਬਿਹਤਰ, ਯਤਨ ਕਰਨ ’ਤੇ ਮੁਸ਼ਕਲਾਂ, ਪਰੇਸ਼ਾਨੀਅਾਂ, ਹਟਣਗੀਅਾਂ ਪਰ ਬਾਅਦ ’ਚ ਸਮਾਂ ਮਸ਼ਰੂਫੀਅਤ ਅਤੇ ਭੱਜ-ਦੌੜ ਬਣੀ ਰਹੇਗੀ।

ਮਕਰ- ਜਿਹੜੇ ਲੋਕ ਕਾਰੋਬਾਰੀ ਟੂਰਿੰਗ, ਟ੍ਰੇਡਿੰਗ ਸਪਲਾਈ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੇ ਕੰਮ ਧੰਦੇ ’ਚ ਚੰਗੀ ਸਫਲਤਾ ਮਿਲੇਗੀ, ਯਤਨ ਕਰਨ ’ਤੇ ਕਾਰੋਬਾਰੀ ਰੁਕਾਵਟਾਂ ਹਟਣਗੀਅਾਂ।

ਕੁੰਭ- ਸਿਤਾਰਾ ਦੁਪਹਿਰ ਤਕ ਕਮਜ਼ੋਰ, ਮੁਸ਼ਕਲਾਂ, ਕੰਪਲੀਕੇਸ਼ਨਜ਼ ਨੂੰ ਬਣਾਈ ਰੱਖਣ ਵਾਲਾ ਪਰ ਬਾਅਦ ’ਚ ਆਪ ਦੇ ਯਤਨ ਅਤੇ ਭੱਜ-ਦੌੜ ਚੰਗਾ ਨਤੀਜਾ ਦੇਣਗੇ।

ਮੀਨ- ਸਿਤਾਰਾ ਦੁਪਹਿਰ ਤਕ ਆਮਦਨ ਵਾਲਾ, ਕਾਰੋਬਾਰੀ ਕੰਮਾਂ ਨੂੰ ਸੰਵਾਰਨ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਕੰਪਲੀਕੇਟ ਬਣਾਉਣ ਅਤੇ ਪਰੇਸ਼ਾਨੀ ਵਧਾਉਣ ਵਾਲੇ ਹੋ ਸਕਦੇ ਹਨ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa