ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

07/03/2020 3:01:42 AM

ਮੇਖ- ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਵਿਗੜਿਆ ਜਿਹਾ ਰਹੇਗਾ, ਨਾ ਤਾਂ ਕੋਈ ਕੰਮਾਂ ਬੇ-ਧਿਆਨੀ ਨਾਲ ਕਰੋ ਅਤੇ ਨਾ ਹੀ ਜਲਦਬਾਜ਼ੀ ’ਚ ਫਾਈਨਲ ਕਰੋ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਅਨਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਕੰਮ ਸਿਰੇ ਨਹੀਂ ਚੜ੍ਹੇਗਾ, ਦੋਵੇਂ ਪਤੀ-ਪਤਨੀ ਦੀ ਸਿਹਤ ਕੁਝ ਅਪਸੈੱਟ ਜਿਹੀ ਰਹੇਗੀ।

ਮਿਥੁਨ- ਵਿਰੋਧੀ ਆਪ ਨੂੰ ਘੇਰਨ ਅਤੇ ਆਪ ਲਈ ਮੁਸ਼ਕਲਾਂ ਪਰੇਸ਼ਾਨੀਅਾਂ ਜਗਾਉਣ ਦੇ ਕੰਮ ’ਚ ਲੱਗੇ ਰਹਿਣਗੇ, ਨੁਕਸਾਨ ਦਾ ਡਰ ਬਣਿਆ ਰਹੇਗਾ, ਇਸ ਲਈ ਪੂਰੀ ਸਾਵਧਾਨੀ ਵਰਤੋ।

ਕਰਕ- ਸੰਤਾਨ ਪੱਖੋਂ ਫਿਕਰ ਪਰੇਸ਼ਾਨੀ ਰਹਿਣ ਦਾ ਡਰ ਬਣਿਆ ਰਹੇਗਾ, ਸੰਤਾਨ ਦਾ ਰੁਖ ਵੀ ਕੁਝ ਬਦਲਿਆ ਬਦਲਿਆ ਅਤੇ ਵਿਗੜਿਆ ਜਿਹਾ ਨਜ਼ਰ ਆਵੇਗਾ।

ਸਿੰਘ- ਜ਼ਮੀਨੀ ਅਦਾਲਤੀ ਕੰਮਾਂ ’ਚ ਕਿਸੇ ਬਾਧਾ-ਮੁਸ਼ਕਲ ਦੇ ਜਾਗਣ ਦਾ ਡਰ ਬਣਿਆ ਰਹੇਗਾ, ਵੱਡੇ ਲੋਕ ਵੀ ਆਪ ਦੇ ਪ੍ਰਤੀ ਸਖਤ ਰੁਖ ਦਿਖਾ ਸਕਦੇ ਹਨ।

ਕੰਨਿਆ- ਘਟੀਆ ਸਾਥੀ ਆਪ ਨੂੰ ਪਰੇਸ਼ਾਨ ਰੱਖ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖੋ, ਕੰਮਕਾਜੀ ਸਾਥੀ ਵੀ ਆਪ ਦੀ ਗੱਲ ਬੇ-ਧਿਆਨੀ ਨਾਲ ਸੁਣਨਗੇ।

ਤੁਲਾ- ਸਿਤਾਰਾ ਕੰਮਕਾਜੀ ਕੰਮਾਂ ਨੂੰ ਵਿਗਾੜਣ ਵਾਲਾ ਅਤੇ ਕਾਰੋਬਾਰੀ ਤੌਰ ’ਤੇ ਨੁਕਸਾਨ ਦੇਣ ਵਾਲਾ, ਇਸ ਲਈ ਅਨਮੰਨੇ ਮਨ ਨਾਲ ਕੋਈ ਕੰਮ ਨਾ ਕਰੋ, ਖਰਚਿਅਾਂ ਕਰਕੇ ਅਰਥ ਤੰਗੀ ਰਹੇਗੀ।

ਬ੍ਰਿਸ਼ਚਕ- ਵਪਾਰ ਅਤੇ ਕੰਮਕਾਜ ਦੀ ਦਸ਼ਾ ਪਹਿਲੇ ਦੀ ਤਰ੍ਹਾਂ ਤਾਂ ਰਹੇਗੀ, ਤਾਂ ਵੀ ਕਾਰੋਬਾਰੀ ਕੰਮਾਂ ’ਚ ਜੀਅ ਨਹੀਂ ਲੱਗੇਗਾ ਮਨ ਵੀ ਡਰਿਆ ਅਤੇ ਉਲਝਿਆ ਜਿਹਾ ਰਹੇਗਾ।

ਧਨ- ਵੀਜ਼ਾ-ਪਾਸਪੋਰਟ, ਇੰਪੋਰਟ-ਐਕਸਪੋਰਟ, ਸਮੁੰਦਰੀ ਅਤੇ ਪੈਟ੍ਰੋਲੀਅਮ ਉਤਪਾਦਾਂ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਬਾਧਾਵਾਂ ਮੁਸ਼ਕਲਾਂ ਨਾਲ ਵਾਸਤਾ ਰਹਿ ਸਕਦਾ ਹੈ।

ਮਕਰ- ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮਾਂ ’ਚੋਂ ਕੋਈ ਬਾਧਾ-ਮੁਸ਼ਕਲ ਹਟੇਗੀ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ।

ਕੁੰਭ- ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਸਰਕਾਰੀ ਕੰਮਾਂ ’ਚ ਕੰਪਲੀਕੇਸ਼ਨਜ਼ ਵਧੇਗੀ, ਆਪ ਦੀ ਪਲਾਨਿੰਗ ਵੀ ਨਾਕਾਮ ਰਹਿ ਸਕਦੀ ਹੈ।

ਮੀਨ- ਗਲਤ ਕੰਮਾਂ ਵਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਜ਼ਰੂਰੀ, ਆਪ ਕੋਈ ਵੀ ਕੰਮ ਜਾਂ ਯਤਨ ਪੂਰੇ ਜੋਸ਼ ਉਤਸ਼ਾਹ ਨਾਲ ਨਾ ਕਰ ਸਕੋਗੇ।

3 ਜੁਲਾਈ 2020, ਸ਼ੁੱਕਰਵਾਰ
ਹਾੜ੍ਹ ਸੁਦੀ ਤਿੱਥੀ ਤਰੋਦਸ਼ੀ (ਦੁਪਹਿਰ 1.17 ਤਕ) ਅਤੇ ਮਗਰੋਂ ਤਿੱਥੀ ਚੌਦਸ਼

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਮੀਨ ’ਚ

ਬੁੱੱਧ ਿਮਥੁਨ ’ਚ

ਗੁਰੂ ਧਨ ’ਚ

ਸ਼ੁੱਕਰ ਬ੍ਰਿਖ ’ਚਸ਼ਨੀ ਮਕਰ ’ਚ                            

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077, ਹਾੜ੍ਹ ਪ੍ਰਵਿਸ਼ਟੇ : 20, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 12 (ਹਾੜ੍ਹ), ਹਿਜਰੀ ਸਾਲ : 1441, ਮਹੀਨਾ : ਜ਼ਿਲਕਾਦ, ਤਰੀਕ :11, ਨਕਸ਼ੱਤਰ : ਜੇਸ਼ਠਾ (3-4 ਮੱਧ ਰਾਤ 12.08 ਤਕ) ਅਤੇ ਮਗਰੋਂ ਨਕਸ਼ੱਤਰ ਮੂਲਾ ਯੋਗ : ਸ਼ੁਭ (ਸਵੇਰੇ 5.40 ਤਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (3-4 ਮੱਧ ਰਾਤ 12.08 ਤਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 3-4 ਮੱਧ ਰਾਤ 12.08 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa