ਰਾਸ਼ੀਫਲ: ਵਪਾਰ ਅਤੇ ਕੰਮਕਾਰ ਦੀ ਦਸ਼ਾ ਰਹੇਗੀ ਚੰਗੀ

07/01/2020 1:59:48 AM

ਮੇਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ’ਚ ਵਿਜੇ ਮਿਲੇਗੀ, ਹਰ ਮਾਮਲੇ ਨੂੰ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖਣਗੇ, ਮਾਣ-ਯਸ਼ ਦੀ ਪ੍ਰਾਪਤੀ।

ਬ੍ਰਿਖ- ਕਮਜ਼ੋਰ ਸਿਤਾਰੇ ਅਤੇ ਕਮਜ਼ੋਰ ਮਨੋਬਲ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਨਾ ਰੱਖੋਗੇ, ਮਨ ਵੀ ਡਿਸਟਰਬ ਜਿਹਾ ਰਹੇਗਾ।

ਮਿਥੁਨ- ਜਨਰਲ ਸਿਤਾਰਾ ਸਟ੍ਰਾਂਗ, ਧਾਰਮਕ-ਸਮਾਜਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਸਕੀਮ, ਪ੍ਰੋਗਰਾਮ ਕੁਝ ਅੱਗੇ ਵਧੇਗੀ, ਮਾਣ-ਯਸ਼ ਦੀ ਪ੍ਰਾਪਤੀ।

ਕਰਕ- ਪ੍ਰਾਪਰਟੀ ਦੇ ਕਿਸੇ ਕੰਮ ਲਈ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਫੈਮਿਲੀ ਫਰੰਟ ’ਤੇ ਕੁਝ ਪ੍ਰੇਸ਼ਾਨੀ ਰਹੇਗੀ।

ਸਿੰਘ- ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ, ਸ਼ਤਰੂਅਾਂ ਦੀ ਉੱਛਲ-ਕੂਦ ਵੀ ਬੇਕਾਰ ਜਾਵੇਗੀ, ਜਨਰਲ ਹਾਲਾਤ ਬਿਹਤਰ।

ਕੰਨਿਆ- ਸਿਤਾਰਾ ਆਮਦਨ ਵਾਲਾ, ਸੈਰ-ਸਪਾਟਾ, ਅਧਿਆਪਨ, ਕੰਸਲਟੈਂਸੀ ਦੇ ਕੰਮਕਾਜ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ, ਮਾਣ-ਸਨਮਾਨ ਦੀ ਪ੍ਰਾਪਤੀ।

ਤੁਲਾ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ ਪਰ ਠੰਡੀਅਾਂ ਵਸਤਾਂ ਦੀ ਵਰਤੋਂ ਘੱਟ ਕਰਨਾ ਠੀਕ ਰਹੇਗਾ।

ਬ੍ਰਿਸ਼ਚਕ- ਖਰਚਿਅਾਂ ਦਾ ਜ਼ੋਰ ਬਣਿਆ ਰਹੇਗਾ, ਵੈਸੇ ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ, ਤਾਂ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਨੁਕਸਾਨ ਦਾ ਵੀ ਡਰ।

ਧਨ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਨਾ ਸਿਰਫ ਕਿਸੇ ਕੰਮਕਾਜੀ ਕੰਮ ’ਚੋਂ ਕੋਈ ਬਾਧਾ ਮੁਸ਼ਕਲ ਹੀ ਹਟੇਗੀ, ਬਲਕਿ ਉਸ ’ਚ ਬਿਹਤਰੀ ਵੀ ਹੋਵੇਗੀ।

ਮਕਰ- ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕਦਮ ਬੜ੍ਹਤ ਵੱਲ ਰਹੇਗਾ, ਵੱਡੇ ਲੋਕ ਮਿਹਰਬਾਨ, ਕੰਸੀਡ੍ਰੇਟ ਰਹਿਣਗੇ, ਸ਼ਤਰੂ ਕਮਜ਼ੋਰ ਰਹਿਣਗੇ।

ਕੁੰਭ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਆਪਣੀਆਂ ਮੁਸ਼ਕਲਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ੁੱਭ ਕੰਮਾਂ ’ਚ ਧਿਆਨ, ਇੱਜ਼ਤਮਾਣ ਦੀ ਪ੍ਰਾਪਤੀ।

ਮੀਨ- ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰੋ, ਕਿਉਂਕਿ ਪੂਰੀ ਅਹਿਤਿਆਤ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਵਿਗੜਿਆ ਰਹੇਗਾ ਪਰ ਅਰਥ-ਦਸ਼ਾ ਠੀਕ-ਠਾਕ ਰਹੇਗੀ।

1ਜੁਲਾਈ 2020, ਬੁੱਧਵਾਰ ਹਾੜ੍ਹ ਸੁਦੀ ਤਿੱਥੀ ਇਕਾਦਸ਼ੀ (ਸ਼ਾਮ 5.30 ਤਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਤੁਲਾ ’ਚ

ਮੰਗਲ ਮੀਨ ’ਚ

ਬੁੱੱਧ ਿਮਥੁਨ ’ਚ

ਗੁਰੂ ਧਨ ’ਚ

ਸ਼ੁੱਕਰ ਬ੍ਰਿਖ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077, ਹਾੜ੍ਹ ਪ੍ਰਵਿਸ਼ਟੇ : 18, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 10 (ਹਾੜ੍ਹ), ਹਿਜਰੀ ਸਾਲ : 1441, ਮਹੀਨਾ : ਜ਼ਿਲਕਾਦ, ਤਰੀਕ :9, ਨਕਸ਼ੱਤਰ : ਵਿਸ਼ਾਖਾ (1-2ਜੁਲਾਈ ਦੀ ਮੱਧ-ਰਾਤ 2.34 ਤਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ ਯੋਗ : ਸਿੱਧ (ਪੂਰਵ ਦੁਪਹਿਰ 11.17 ਤਕ) ਅਤੇ ਮਗਰੋਂ ਯੋਗ ਸਾਧਿਆ, ਚੰਦਰਮਾ : ਤੁਲਾ ਰਾਸ਼ੀ ’ਤੇ (ਰਾਤ 8.56 ਤਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ (ਸਵੇਰੇ 6.40 ਤੋਂ ਲੈ ਕੇ ਸ਼ਾਮ 5.30 ਤਕ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਹਰੀਸ਼ਘਨੀ ਇਕਾਦਸ਼ੀ ਵਰਤ, ਸ਼੍ਰੀ ਵਿਸ਼ਵ ਸ਼ਯਨ ਉਤਸਵ ਚਤੁਰਮਾਸ ਨਿਯਮ ਆਦਿ ਸ਼ੁਰੂ, ਡਾਕਟਰਜ਼ ਡੇ, ਡਾ. ਵਿਧਾਨ ਚੰਦ ਰਾਏ, ਜਨਮ ਦਿਨ, ਮੇਲਾ ਹਰੀ ਪ੍ਰਯਾਗ (ਜੰਮੂ-ਕਸ਼ਮੀਰ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa