ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

06/24/2020 2:56:08 AM

ਮੇਖ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਜਿਥੇ ਕਦਮ ਕੁਝ ਬੜ੍ਹਤ ਵਲ ਰਹੇਗਾ, ਉਥੇ ਉਸ ’ਚ ਕੋਈ ਬਾਧਾ ਮੁਸ਼ਕਲ ਵੀ ਹਟੇਗੀ।

ਬ੍ਰਿਖ- ਜਨਰਲ ਸਿਤਾਰਾ ਸਟ੍ਰਾਂਗ, ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਵੀ ਚੰਗਾ ਨਤੀਜਾ ਦੇਵੇਗੀ, ਤੇਜ ਪ੍ਰਭਾਵ, ਮਾਨ ਪ੍ਰਤਿਸ਼ਠਾ ਵੀ ਬਣੀ ਰਹੇਗੀ।

ਮਿਥੁਨ- ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮ-ਪ੍ਰੋਗਰਾਮ ’ਚ ਸਫਲਤਾ ਮਿਲੇਗੀ ਅਤੇ ਹਰ ਫਰੰਟ ’ਤੇ ਬਿਹਤਰੀ ਹੋਵੇਗੀ, ਇੱਜ਼ਤਮਾਣ ਦੀ ਪ੍ਰਾਪਤੀ।

ਕਰਕ- ਅਰਥ ਅਤੇ ਕਾਰੋਬਾਰੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਤਬੀਅਤ ’ਚ ਰੰਗੀਨੀ-ਜ਼ਿੰਦਾਦਿਲੀ ਵਧੇਗੀ, ਇਸ ਲਈ ਆਪਣੇ ਮਨ ’ਤੇ ਕਾਬੂ ਰੱਖੋ।

ਸਿੰਘ- ਸਿਤਾਰਾ ਖਰਚਿਅਾਂ ਨੂੰ ਵਧਾਉਣ ਨੁਕਸਾਨ ਕਰਵਾਉਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ, ਕਿਸੇ ਨਵੇਂ ਕੰਮ ਨੂੰ ਵੀ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ।

ਕੰਨਿਆ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਵਾਲਾ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ,ਜੇ ਕੋਈ ਕੰਮਕਾਜੀ ਕੰਮ ਰੁਕਿਆ ਪਿਆ ਹੋਵੇ ਯਤਨ ਕਰ ਲਓ।

ਤੁਲਾ- ਅਫਸਰਾਂ ਦੇ ਸਾਫਟ ਸੁਪਰੋਟਿਵ, ਹਮਦਰਦਾਨਾ ਰੁਖ ਕਰ ਕੇ ਆਪ ਦਾ ਕੋਈ ਪੈਂਡਿੰਗ ਪਿਆ ਕੰਮ ਸੁਲਝ ਸਕਦਾ ਹੈ, ਆਪ ਦੀ ਪੈਠ ਪ੍ਰਤਿਸ਼ਠਾ ਬਣੀ ਰਹੇਗੀ।

ਬ੍ਰਿਸ਼ਚਕ- ਜਨਰਲ ਸਿਤਾਰਾ ਬਿਹਤਰ, ਯਤਨ ਕਰਨ ’ਤੇ ਆਪ ਦੀ ਕੋਈ ਸਕੀਮ-ਪ੍ਰੋਗਰਾਮ ਕੁਝ ਅੱਗੇ ਵਧੇਗਾ, ਆਪਣੇ ਮਜ਼ਬੂਤ ਮਨੋਬਲ ਕਰ ਕੇ ਆਪ ਹਰ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਰਖੋਗੇ।

ਧਨ- ਪੇਟ ਦੇ ਮਾਮਲੇ ’ਚ ਸੁਚੇਤ ਰਹੋ, ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਣਾ ਜ਼ਰੂਰੀ, ਲਾਪ੍ਰਵਾਹੀ ਅਤੇ ਬੇਧਿਆਨੀ ਨਾਲ ਕੋਈ ਕੰਮ ਨਾ ਕਰੋ।

ਮਕਰ- ਫੈਮਿਲੀ ਫਰੰਟ ’ਤੇ ਮਿਠਾਸ ਸਦਭਾਅ, ਤਾਲਮੇਲ ਬਣਿਆ ਰਹੇਗਾ ਅਤੇ ਦੋਨੋਂ ਪਤੀ-ਪਤਨੀ ਦੀ ਸੋਚ-ਅਪਰੋਚ ਇਕੋ ਜਿਹੀ ਰਹੇਗੀ, ਅਰਥ-ਦਸ਼ਾ ਸੁਖਦ।

ਕੁੰਭ- ਕਮਜ਼ੋਰ ਸਿਤਾਰੇ ਕਰ ਕੇ ਅਤੇ ਕਮਜ਼ੋਰ ਮਨੋਬਲ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਬਚੋਗੇ,ਮਨ ਵੀ ਟੈਂਸ-ਪ੍ਰੇਸ਼ਾਨ ਜਿਹਾ ਰਹੇਗਾ।

ਮੀਨ- ਆਪਣੇ ਯਤਨਾਂ ਪ੍ਰੋਗਰਾਮਾਂ ਨੂੰ ਕੁਝ ਅੱਗੇ ਵਧਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਚੰਗਾ ਨਤੀਜਾ ਮਿਲੇਗਾ, ਧਾਰਮਕ- ਸਮਾਜਕ ਕੰਮਾਂ ’ਚ ਧਿਆਨ,ਮਾਣ-ਸਨਮਾਨ ਵੀ ਬਣਿਆ ਰਹੇਗਾ।

24 ਜੂਨ 2020, ਬੁੱਧਵਾਰ
ਹਾੜ੍ਹ ਸੁਦੀ ਤਿੱਥੀ ਤੀਜ (ਸਵੇਰੇ 10.15 ਤਕ) ਅਤੇ ਮਗਰੋਂ ਤਿੱਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਕਰਕ ’ਚ

ਮੰਗਲ ਮੀਨ ’ਚ

ਬੁੱੱਧ ਿਮਥੁਨ ’ਚ

ਗੁਰੂ ਮਕਰ ’ਚ

ਸ਼ੁੱਕਰ ਬ੍ਰਿਖ ’ਚ        

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077, ਹਾੜ੍ਹ ਪ੍ਰਵਿਸ਼ਟੇ : 11, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 3 (ਹਾੜ੍ਹ), ਹਿਜਰੀ ਸਾਲ : 1441, ਮਹੀਨਾ : ਜ਼ਿਲਕਾਦ, ਤਰੀਕ : 2, ਨਕਸ਼ੱਤਰ : ਪੁੱਖ (ਦੁਪਹਿਰ 1.10 ਤਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ। ਯੋਗ : ਵਿਆਘਾਤ (ਸਵੇਰੇ 9.08ਤਕ) ਅਤੇ ਮਗਰੋਂ ਯੋਗ ਹਰਸ਼ਣ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਦੁਪਹਿਰ 1.10 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ (ਰਾਤ 9.32 ’ਤੇ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa