ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

06/23/2020 3:16:11 AM

ਮੇਖ- ਜਨਰਲ ਸਿਤਾਰਾ ਕੋਰਟ ਕਚਹਿਰੀ ਦੇ ਕੰਮਾਂ ਲਈ ਚੰਗਾ, ਅਫਸਰਾਂਂ ’ਚ ਲਿਹਾਜ਼ਦਾਰੀ ਬਣੀ ਰਹੇਗੀ, ਸ਼ਤਰੂ ਚਾਹ ਕੇ ਵੀ ਆਪ ਦਾ ਕੁਝ ਵਿਗਾੜ ਨਾ ਸਕਣਗੇ।

ਬ੍ਰਿਖ- ਮਿੱਤਰਾਂ, ਸੱਜਣਾਂ ਸਾਥੀਆਂ ਦੇ ਰੁਖ ’ਚ ਨਰਮੀ ਵਧੇਗੀ ਅਤੇ ਉਨ੍ਹਾਂ ਦੇ ਸਹਿਯੋਗੀ ਰੁਖ ਕਰ ਕੇ ਆਪ ਦੀ ਕੋਈ ਸਮੱਸਿਆ ਸੁਲਝ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ।

ਮਿਥੁਨ- ਪਾਣੀ, ਰਾਸਾਇਣਾਂ, ਪੇਂਟ, ਇੰਪੋਰਟ, ਐਕਸਪੋਰਟ, ਸਮੁੰਦਰੀ ਉਤਪਾਦਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਜਿੱਥੇ ਲਾਭ ਮਿਲੇਗਾ, ਉੱਥੇ ਉਨ੍ਹਾਂ ਨੂੰ ਸਫਲਤਾ ਮਿਲੇਗੀ।

ਕਰਕ- ਵਪਾਰ ਅਤੇ ਕੰਮਕਾਜ ਦੇ ਹਾਲਾਤ ਚੰਗੇ, ਕੋਸ਼ਿਸ਼ਾਂ ਅਤੇ ਇਰਾਦਿਅਂ ’ਚ ਸਫਲਤਾ ਮਿਲੇਗੀ, ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ ਦਿਸੇਗਾ।

ਸਿੰਘ- ਉਲਝਣਾਂ-ਝਗੜਿਅਾਂ ਕਰ ਕੇ ਕੋਈ ਨਾ ਕੋਈ ਸਮੱਸਿਆ-ਪ੍ਰਾਬਲਮ ਆਪ ਨੂੰ ਘੇਰੇ ਰੱਖੇਗੀ, ਆਪ ਚਾਹ ਕੇ ਵੀ ਕੋਈ ਫੈਸਲਾ ਨਾ ਲੈਣ ਸਕੋਗੇ, ਸਫਰ ਵੀ ਨਾ ਕਰੋ।

ਕੰਨਿਆ- ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਕਾਰੋਬਾਰੀ ਕੰਮ ’ਚ ਥੋੜ੍ਹੀ ਬਹੁਤ ਪੇਸ਼ਕਦਮੀ ਹੋਵੇਗੀ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ।

ਤੁਲਾ- ਯਤਨ ਕਰਨ ’ਤੇ ਕਿਸੇ ਰਾਜਕੀ ਕੰਮ ’ਚੋਂ ਕੋਈ ਬਾਧਾ- ਮੁਸ਼ਕਿਲ ਹਟੇਗੀ, ਅਫਸਰ ਆਪ ਦੀ ਗੱਲ,ਆਪ ਦੇ ਪੱਖ, ਆਪ ਦੇ ਨਜ਼ਰੀਏ ਨੂੰ ਧਿਆਨ ਨਾਲ ਸੁਣਨਗੇ।

ਬ੍ਰਿਸ਼ਚਕ- ਧਾਰਮਿਕ ਕੰਮਾਂ ਨੂੰ ਕਰਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਕੀਰਤਨ-ਸਤਿਸੰਗ ਸੁਣਨ ’ਚ ਜੀਅ ਲੱਗੇਗਾ, ਪੈਰ ਫਿਸਲਣ ਦਾ ਵੀ ਡਰ ਬਣਿਆ ਰਹੇਗਾ।

ਧਨ- ਸਿਤਾਰਾ ਸਿਹਤ ਲਈ ਕਮਜ਼ੋਰ,ਇਸ ਲਈ ਬੇਤੁੱਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਅੱਖਾਂ ਬੰਦ ਕਰ ਕੇ ਕਿਸੇ ’ਤੇ ਭਰੋਸਾ ਨਾ ਕਰੋ, ਸਫਰ ਟਾਲ ਦੇਣਾ ਸਹੀ ਰਹੇਗਾ।

ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦਾ ਲਿਹਾਜ਼ ਕਰਨਗੇ, ਇਕ ਦੂਜੇ ਨੂੰ ਸੁਪੋਰਟ ਕਰਨਗੇ ਅਤੇ ਇਕ ਦੂਜੇ ਦੀ ਗੱਲ ਧਿਆਨ ਨਾਲ ਸੁਣਨਗੇ।

ਕੁੰਭ- ਕਿਸੇ ਸਟ੍ਰਾਂਗ ਸ਼ਤਰੂ ਕਰ ਕੇ ਨਾ ਸਿਰਫ ਆਪ ਦੀ ਕੋਈ ਪ੍ਰੇਸ਼ਾਨੀ ਵੀ ਵਧੇਗੀ, ਬਲਕਿ ਆਪ ਨੂੰ ਉਸ ਤੋਂ ਫਾਸਲਾ ਵੀ ਰੱਖਣਾ ਜ਼ਰੂਰੀ ਹੋਵੇਗਾ।

ਮੀਨ- ਸਿਤਾਰਾ ਮਜ਼ਬੂਤ, ਸੰਤਾਨ ਆਪ ਦੇ ਪ੍ਰਤੀ ਸੁਪੋਰਟਿਵ ਅਤੇ ਸਾਫਟ ਰੁਖ ਰੱਖੇਗੀ, ਜੇ ਤੁਸੀਂ ਚਾਹੋਗੇ ਤਾਂ ਉਹ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਆਪ ਦੀ ਮਦਦ ਵੀ ਕਰੇਗੀ।

23 ਜੂਨ 2020, ਮੰਗਲਵਾਰ
ਹਾੜ੍ਹ ਸੁਦੀ ਤਿੱਥੀ ਦੂਜ (ਪੂਰਵ ਦੁਪਹਿਰ 11.20 ਤਕ) ਅਤੇ ਮਗਰੋਂ ਤਿੱਥੀ ਤੀਜ। ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਮਿਥੁਨ ’ਚ

ਮੰਗਲ ਮੀਨ ’ਚ

ਬੁੱੱਧ ਿਮਥੁਨ ’ਚ

ਗੁਰੂ ਮਕਰ ’ਚ

ਸ਼ੁੱਕਰ ਬ੍ਰਿਖ ’ਚ        

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077, ਹਾੜ੍ਹ ਪ੍ਰਵਿਸ਼ਟੇ : 10, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 2 (ਹਾੜ੍ਹ), ਹਿਜਰੀ ਸਾਲ : 1441, ਮਹੀਨਾ : ਜ਼ਿਲਕਾਦ, ਤਰੀਕ : 1, ਨਕਸ਼ੱਤਰ : ਪੁਨਰਵਸੂ (ਦੁਪਹਿਰ 1.33 ਤਕ) ਅਤੇ ਮਗਰੋਂ ਨਕਸ਼ੱਤਰ ਪੁੱਖ । ਯੋਗ : ਧਰੁਵ (ਪੂਰਵ ਦੁਪਹਿਰ11.01 ਤਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਮਿਥੁਨ ਰਾਸ਼ੀ ’ਤੇ (ਸਵੇਰੇ 7.35) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤਕ । ਪੂਰਵ, ਦਿਵਸ ਅਤੇ ਤਿਉਹਾਰ : ਰੱਥ ਯਾਤਰਾ,ਰੱਥ ਯਾਤਰਾ ਉਤਸਵ (ਸ੍ਰੀ ਜਗਨਨਾਥ ਪੁਰੀ, (ਰੱਥ ਯਾਤਰਾ) ਓਡਿਸ਼ਾ ਜ਼ਿਲਕਾਦ ਮੁਸਲਿਮ ਮਹੀਨਾ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa