ਰਾਸ਼ੀਫਲ: ਸਰਕਾਰੀ ਤੇ ਗੈਰ ਸਰਕਾਰੀ ਕੰਮਾਂ ’ਚ ਮਿਲੇਗੀ ਸਫਲਤਾ

09/28/2021 3:27:11 AM

ਮੇਖ : ਕੰਮਕਾਜੀ ਸਾਥੀ, ਪਾਰਟਨਰ ਆਪ ਨਾਲ ਸਹਿਯੋਗ ਅਤੇ ਤਾਲਮੇਲ ਰੱਖਣਗੇ, ਸ਼ਤਰੂ ਚਾਹ ਕੇ ਵੀ ਆਪ ਅੱਗੇ ਠਹਿਰ ਨਾ ਸਕਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।

ਬ੍ਰਿਖ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਮਿਥੁਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ, ਜਨਰਲ ਤੌਰ ’ਤੇ ਆਪ ਦਾ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਵਿਰੋਧੀ ਕਮਜ਼ੋਰ।

ਕਰਕ : ਉਲਝਣਾਂ ਝਮੇਲਿਆਂ ਵਾਲੇ ਸਿਤਾਰੇ ਕਰ ਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਉਲਝ-ਵਿਗੜ ਸਕਦਾ ਹੈ, ਇਸ ਲਈ ਹਰ ਪਖੋਂ ਸੁਚੇਤ ਰਹਿਣਾ ਸਹੀ ਰਹੇਗਾ।

ਸਿੰਘ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਅਤੇ ਉਨ੍ਹਾਂ ’ਚ ਲਾਭ ਦੇਣ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਲ ਆਸਾਨ ਬਣ ਸਕਦੀ ਹੈ।

ਕੰਨਿਆ : ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕਾਂ ਦਾ ਰੁਖ ਸੁਪੋਰਟਿਵ ਅਤੇ ਹੈਲਪਿੰਗ ਰਹੇਗਾ ਪਰ ਘਟੀਆ ਸਾਥੀਆਂ ਤੋਂ ਫਾਸਲਾ ਰੱਖੋ।

ਕੰਨਿਆ : ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕਾਂ ਦਾ ਰੁਖ ਸੁਪੋਰਟਿਵ ਅਤੇ ਹੈਲਪਿੰਗ ਰਹੇਗਾ ਪਰ ਘਟੀਆ ਸਾਥੀਆਂ ਤੋਂ ਫਾਸਲਾ ਰੱਖੋ।

ਬ੍ਰਿਸ਼ਚਕ : ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣ-ਪੀਣ ’ਚ ਬਦਪਰਹੇਜ਼ੀ ਨਹੀਂ ਕਰਨੀ ਚਾਹੀਦੀ ਪਰ ਜਨਰਲ ਹਾਲਾਤ ਅਨੁਕੂਲ

ਧਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਕੁਝ ਧਾਰਮਿਕ ਪ੍ਰੇਸ਼ਾਨੀ ਰਹੇਗੀ।।

ਮਕਰ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਨ੍ਹਾਂ ਦੀ ਨੁਕਸਾਨ ਪਹੁੰਚਾਉਣ ਦੀ ਤਾਕਤ ਦਾ ਘੱਟ ਅਨੁਮਾਨ ਲਗਾਓ, ਮਨ ਵੀ ਟੈਂਸ ਰਹੇਗਾ।

ਮਕਰ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਨ੍ਹਾਂ ਦੀ ਨੁਕਸਾਨ ਪਹੁੰਚਾਉਣ ਦੀ ਤਾਕਤ ਦਾ ਘੱਟ ਅਨੁਮਾਨ ਲਗਾਓ, ਮਨ ਵੀ ਟੈਂਸ ਰਹੇਗਾ।

ਕੁੰਭ : ਜਨਰਲ ਸਿਤਾਰਾ ਜ਼ੋਰਦਾਰ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਯਤਨ ਕਰਨ ’ਤੇ ਕੋਈ ਸਕੀਮ ਪ੍ਰੋਗਰਾਮ ਕੁਝ ਅੱਗੇ ਵਧ ਸਕਦੀ ਹੈ।

ਮੀਨ : ਜਾਇਦਾਦੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਘਟੀਆ ਲੋਕਾਂ ਨਾਲ ਜ਼ਿਆਦਾ ਮੇਲ-ਜੋਲ, ਨੇੜਤਾ ਨਾ ਰੱਖੋ।

28 ਸਤੰਬਰ 2021, ਮੰਗਲਵਾਰ ਅੱਸੂ ਵਦੀ ਤਿਥੀ ਸਪਤਮੀ (ਸ਼ਾਮ 6.17 ਤੱਕ) ਅਤੇ ਮਗਰੋਂ ਤਿਥੀ ਅਸ਼ਟਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ ਚੰਦਰਮਾ ਬ੍ਰਿਖ (ਸਵੇਰੇ 7.14 ਤਕ) ’ਚ

ਮੰਗਲ ਕੰਨਿਆ ’ਚ

ਬੁੱਧ ਤੁਲਾ ’ਚ

ਗੁਰੂ ਮਕਰ ’ਚ

ਸ਼ੁੱਕਰ ਤੁਲਾ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਅੱਸੂ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ :1943, ਮਿਤੀ :6 (ਅੱਸੂ), ਹਿਜਰੀ ਸਾਲ 1443, ਮਹੀਨਾ : ਸਫਰ ਤਰੀਕ : 20, ਸੂਰਜ ਉਦੇ ਸਵੇਰੇ 6.23 ਵਜੇ, ਸੂਰਜ ਅਸਤ ਸ਼ਾਮ 6.13 ਵਜੇ (ਜਲੰਧਰ ਟਾਈਮ) ਨਕਸ਼ੱਤਰ : ਮ੍ਰਿਗਸ਼ਿਰ (ਰਾਤ 8.44 ਤੱਕ) ਅਤੇ ਮਗਰੋਂ ਨਕਸ਼ੱਤਰ ਆਰਦਰਾ, ਯੋਗ : ਵਿਅਤੀਪਾਤ (ਸ਼ਾਮ 5.50 ਤੱਕ) ਅਤੇ ਮਗਰੋਂ ਯੋਗ ਵਰਿਆਨ ਚੰਦਰਮਾ : ਬ੍ਰਿਖ ਰਾਸ਼ੀ ’ਤੇ (ਸਵੇਰੇ 7.14 ਤਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਰਹੇਗਾ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਵਿਯ ਦਿਸ਼ਾ ਲਈ, ਰਾਹੂ ਕਾਲ :ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਤਿੱਥੀ ਸਪਤਮੀ ਦਾ ਸਰਾਧ,ਸ੍ਰੀ ਮਹਾਸਕਸ਼ਮੀ ਵਰਤ ਸੰਪੰਨ, (ਚੰਦਰ ਉਦੇ ਵਿਆਪਨੀ), ਸ਼ਹੀਦ ਭਗਤ ਸਿੰਘ ਜਯੰਤੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa