ਰਾਸ਼ੀਫਲ : ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਰੱਖੇਗਾ ਹਾਵੀ

10/01/2021 3:09:45 AM

ਮੇਖ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਵੱਡੇ ਲੋਕ ਸਾਫਟ, ਸੁਪੋਰਟਿਵ, ਹਮਦਰਦਾਨਾ ਰੁਖ ਰੱਖਣਗੇ।

ਬ੍ਰਿਖ : ਵੱਡੇ ਲੋਕਾਂ ਦੀ ਮਦਦ ਅਤੇ ਸੁਪੋਰਟ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਜਨਰਲ ਹਾਲਾਤ ਅਨੁਕੂਲ ਚੱਲਣਗੇ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਮਿਥੁਨ : ਡ੍ਰਿੰਕਸ, ਕੈਮੀਕਲਸ, ਰੰਗ ਰੋਗਨ, ਪੈਟ੍ਰੋਲੀਅਮ ਅਤੇ ਸੀ ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਕਰਕ : ਵਪਾਰ ਅਤੇ ਕੰਮਕਾਜ ਦੇ ਕੰਮਾਂ ’ਚ ਸਫਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ, ਮਨ ’ਤੇ ਖੁਸ਼ਦਿਲੀ ਅਤੇ ਸਵਛੰਦਤਾ ਬਣੀ ਰਹੇਗੀ।

ਸਿੰਘ : ਜਨਰਲ ਸਿਤਾਰਾ ਕਮਜ਼ੋਰ, ਇਸ ਲਈ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕੋਈ ਕੰਮ ਜਲਦਬਾਜ਼ੀ ’ਚ ਫਾਈਨਲ ਕਰੋ, ਸਫਰ ਨਾ ਕਰੋ।

ਕੰਨਿਆ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਪਲਾਨਿੰਗ ਵੀ ਫਰੂਟਫੁੱਲ ਰਹੇਗੀ, ਜਨਰਲ ਤੌਰ ’ਤੇ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਤੁਲਾ : ਰਾਜਕੀ ਕੰਮਾਂ’ਚ ਕਦਮ ਬੜ੍ਹਤ ਵੱਲ, ਵੱਡੇ ਲੋਕ ਸਾਫਟ ਹਮਦਰਦਾਨਾ ਅਤੇ ਕੰਸੀਡ੍ਰੇਟ ਬਣੇ ਰਹਿਣਗੇ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ।

ਬ੍ਰਿਸ਼ਚਕ : ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ- ਪ੍ਰਭਾਵੀ- ਵਿਜਈ ਰੱਖੇਗਾ, ਸ਼ੁੱਭ ਕੰਮਾਂ ’ਚ ਧਿਆਨ, ਬਿਹਤਰੀ ਹੋਵੇਗੀ।

ਧਨ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਬੇਤੁੱਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਤਾਲਮੇਲ ਰਹੇਗਾ।

ਕੁੰਭ : ਕਿਸੇ ਪ੍ਰਬਲ ਸ਼ਤਰੂ ਦੇ ਟਕਰਾਵੀ ਮੂਡ ਕਰ ਕੇ ਆਪ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ, ਨੁਕਸਾਨ ਦਾ ਡਰ, ਸਫਰ ਟਾਲ ਦੇਣਾ ਸਹੀ ਰਹੇਗਾ।

ਮੀਨ : ਸੰਤਾਨ ਦੇ ਸੁਪੋਰਟਿਵ ਅਤੇ ਸਹਿਯੋਗੀ ਰੁਖ ਕਰ ਕੇ ਆਪ ਦਾ ਕੋਈ ਉਲਝਿਆ ਰੁਕਿਆ ਕੰਮ ਸੁਲਝ ਸਕਦਾ ਹੈ, ਇੱਜ਼ਤ-ਮਾਣ ਦੀ ਪ੍ਰਾਪਤੀ।

1 ਅਕਤੂਬਰ2021, ਸ਼ੁੱਕਰਵਾਰ ਅੱਸੂ ਵਦੀ ਤਿਥੀ ਦਸਮੀ (ਰਾਤ 11.04 ਤਕ) ਅਤੇ ਮਗਰੋਂ ਤਿਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਕਰਕ ’ਚ

ਮੰਗਲ ਕੰਨਿਆ ’ਚ

ਬੁੱੱਧ ਤੁਲਾ ’ਚ

ਗੁਰੂ ਮਕਰ ’ਚ

ਸ਼ੁੱਕਰ ਤੁਲਾ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਅੱਸੂ ਪ੍ਰਵਿਸ਼ਟੇ 16, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 9 (ਅੱਸੂ), ਹਿਜਰੀ ਸਾਲ 1443, ਮਹੀਨਾ : ਸਫਰ ਤਰੀਕ : 23, ਸੂਰਜ ਉਦੇ ਸਵੇਰੇ 6.25 ਵਜੇ, ਸੂਰਜ ਅਸਤ ਸ਼ਾਮ 6.09 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁੱਖ (1-2 ਅਕਤੂਬਰ ਮੱਧ ਰਾਤ 2.58 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ, ਯੋਗ : ਸ਼ਿਵ (ਸ਼ਾਮ 6.38 ਤੱਕ)ਅਤੇ ਮਗਰੋਂ ਯੋਗ ਸਿੱਧ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਵੇਗੀ (ਸਵੇਰੇ 10.36 ਤੋਂ ਲੈ ਕੇ ਰਾਤ 11.04 ਤੱਕ), 1-2 ਅਕਤੂਬਰ ਮੱਦ ਰਾਤ 2.58 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਤਿੱਥੀ ਦਸਮੀ ਦਾ ਸਰਾਧ, ਵਰਿਧ ਦਿਵਸ, ਸਵੈਛਿਕ ਖੂਨ ਦਾ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa