ਖਾਰਸ਼ ਹੋਣ ''ਤੇ ਅਪਣਾਓ ''ਖੀਰੇ ਦੇ ਰਸ'' ਸਣੇ ਇਹ ਘਰੇਲੂ ਨੁਸਖ਼ੇ, ਮਿਲੇਗਾ ਆਰਾਮ

05/26/2022 5:55:44 PM

ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ ’ਚ ਲੋਕਾਂ ਨੂੰ ਚਮੜੀ ਨਾਲ ਸਬੰਧਿਤ ਬਹੁਤ ਸਾਰਿਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪਰੇਸ਼ਾਨੀਆਂ 'ਚ ਪਸੀਨੇ ਅਤੇ ਗੰਦਗੀ ਕਾਰਨ ਖਾਰਸ਼ ਦੀ ਸਮੱਸਿਆ ਹੋ ਜਾਂਦੀ ਹੈ। ਖਾਰਸ਼ ਕਰਨ ਨਾਲ ਸਰੀਰ ’ਤੇ ਲਾਲ ਰੰਗ ਦੇ ਧਫੜ ਪੈ ਜਾਂਦੇ ਹਨ। ਜੇ ਇਸ ਸਮੱਸਿਆ ਦਾ ਇਲਾਜ ਸਹੀ ਅਤੇ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਪਿੱਤ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਖਾਰਸ਼ ਨੂੰ ਦੂਰ ਕਰਨ ਦੇ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ....
ਐਲੋਵੇਰਾ 
ਐਲੋਵੇਰਾ ਸਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਪ੍ਰਭਾਵਿਤ ਜਗ੍ਹਾ 'ਤੇ ਕਰੋ, ਜਿਸ ਨਾਲ ਤੁਹਾਨੂੰ ਖਾਰਸ਼ ਤੋਂ ਆਰਾਮ ਮਿਲੇਗਾ।
ਬਰਫ ਦੇ ਟੁੱਕੜਿਆਂ ਦੀ ਕਰੋ ਵਰਤੋਂ
ਖਾਰਸ਼ ਤੋਂ ਰਾਹਤ ਪਾਉਣ ਲਈ ਤੁਸੀਂ ਬਰਫ਼ ਦੇ ਟੁੱਕੜਿਆਂ ਨੂੰ ਪ੍ਰਭਾਵਿਤ ਹਿੱਸਿਆਂ 'ਤੇ ਲਗਾਓ। ਇਸ ਗੱਲ ਦਾ ਧਿਆਨ ਰੱਖੋ ਕਿ ਬਰਫ਼ ਨੂੰ ਸਿੱਧੇ ਆਪਣੀ ਚਮੜੀ 'ਤੇ ਨਾ ਲਗਾਓ ਸਗੋਂ ਕਿਸੇ ਕੱਪੜੇ 'ਚ ਪਾ ਕੇ ਇਸ ਦੀ ਵਰਤੋਂ ਕਰੋ।

PunjabKesari
ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਦੀ ਵਰਤੋਂ ਨਾਲ ਚਮੜੀ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਖਾਰਸ਼ ਹੋਣ 'ਤੇ ਮੁਲਤਾਨੀ ਮਿੱਟੀ ਦਾ ਲੇਪ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਤੁਹਾਨੂੰ ਖਾਰਸ਼ ਤੋਂ ਆਰਾਮ ਮਿਲੇਗਾ।
ਖੀਰੇ ਦਾ ਰਸ
ਜੇਕਰ ਤੁਹਾਡੀ ਚਮੜੀ ਤੇ ਖਾਰਸ਼ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ ਤਾਂ ਖੀਰੇ ਦੇ ਰਸ ਨੂੰ ਚਮੜੀ ਤੇ ਲਗਾ ਕੇ ਮਸਾਜ ਕਰੋ। ਇਸ ਨਾਲ ਬਹੁਤ ਜਲਦ ਖਾਰਸ਼ ਦੀ ਸਮੱਸਿਆ ਦੂਰ ਹੋ ਜਾਵੇਗੀ ।
ਦੇਸੀ ਘਿਓ
ਪੁਰਾਣੀ ਖਾਰਸ਼ ਨੂੰ ਦੂਰ ਕਰਨ ਲਈ ਦੇਸੀ ਘਿਓ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਦੇਸੀ ਘਿਓ ਨੂੰ ਥੋੜ੍ਹਾ ਗਰਮ ਕਰਕੇ ਖਾਰਸ਼ ਵਾਲੀ ਜਗ੍ਹਾਂ ਤੇ ਲਗਾਓ। ਖਾਰਸ਼ ਤੁਰੰਤ ਠੀਕ ਹੋ ਜਾਵੇਗੀ।
ਲਸਣ
ਖਾਰਸ਼ ਦਾ ਮੁੱਖ ਕਾਰਨ ਚਮੜੀ ਵਿੱਚ ਮੌਜੂਦ ਕੀਟਾਣੂ ਵੀ ਹੋ ਸਕਦੇ ਹਨ। ਇਸ ਲਈ ਦਾਦ, ਖਾਰਸ਼ ਹੋਣ ’ਤੇ ਲਸਣ ਦਾ ਪੇਸਟ ਪ੍ਰਭਾਵਿਤ ਜਗ੍ਹਾ ’ਤੇ ਲਗਾਉਣ ਨਾਲ ਇਹ ਸਮੱਸਿਆ ਬਹੁਤ ਜਲਦ ਦੂਰ ਹੋ ਜਾਂਦੀ ਹੈ।

PunjabKesari
ਨਿੰਬੂ
ਜੇਕਰ ਤੁਹਾਡੀ ਚਮੜੀ ’ਤੇ ਦਾਗ ਹੈ ਅਤੇ ਖਾਰਸ਼ ਹੋ ਰਹੀ ਹੈ ਤਾਂ ਤੁਰੰਤ ਉਸ ਜਗ੍ਹਾਂ ’ਤੇ ਨਿੰਬੂ ਦਾ ਰਸ ਲਗਾਓ। ਦਿਨ ਵਿੱਚ ਚਾਰ ਪੰਜ ਵਾਰ ਨਿੰਬੂ ਦਾ ਰਸ ਲਗਾਉਣ ਨਾਲ ਦੋ ਤਿੰਨ ਦਿਨਾਂ ਵਿੱਚ ਦਾਗ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਂਦੀ ਹੈ।
ਹਲਦੀ ਦਾ ਪੇਸਟ
ਹਲਦੀ ਪਾਊਡਰ ਨੂੰ ਗਰਮ ਪਾਣੀ ਵਿਚ ਮਿਲਾ ਕੇ ਲੇਪ ਬਣਾ ਲਓ ਅਤੇ ਦਾਗ, ਖਾਰਸ਼ ਵਾਲੀ ਜਗ੍ਹਾ ’ਤੇ ਲਗਾਓ। ਇਹ ਪੇਸਟ ਇੱਕ ਵਾਰ ਸਵੇਰ ਸਮੇਂ ਲਗਾਓ ਅਤੇ ਇੱਕ ਵਾਰ ਰਾਤ ਨੂੰ ਲਗਾ ਕੇ ਸੌ ਜਾਓ। ਦੋ ਤਿੰਨ ਦਿਨ ਅਜਿਹਾ ਕਰਨ ਨਾਲ ਤੁਹਾਨੂੰ ਫ਼ਰਕ ਪੈ ਜਾਵੇਗਾ ।
ਅਨਾਰ ਦੇ ਪੱਤੇ
ਜੇਕਰ ਚਮੜੀ ’ਤੇ ਦਾਗ ਅਤੇ ਖਾਰਸ਼ ਦੀ ਸਮੱਸਿਆ ਹੈ, ਤਾਂ ਇਸ ਨੂੰ ਦੂਰ ਕਰਨ ਲਈ ਅਨਾਰ ਦੇ ਪੱਤਿਆਂ ਦਾ ਪੇਸਟ ਬਣਾ ਕੇ ਲਗਾਓ।

PunjabKesari
ਨਿੰਮ ਅਤੇ ਦਹੀਂ
ਨਿੰਮ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਲਾ ਕੇ ਦਾਗ-ਖਾਰਸ਼ ਵਾਲੀ ਜਗ੍ਹਾ ’ਤੇ ਲਗਾਓ। ਇਸ ਨਾਲ ਦੋ ਮਿੰਟਾਂ ਵਿੱਚ ਖੁਰਕ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਅਜਵੈਣ
ਅਜਵੈਣ ਨੂੰ ਪੀਸ ਕੇ ਗਰਮ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਪ੍ਰਭਾਵਿਤ ਜਗ੍ਹਾ ’ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਪੁਰਾਣੇ ਤੋਂ ਪੁਰਾਣਾ ਦਾਗ ਅਤੇ ਖਾਰਸ਼ ਦੀ ਸਮੱਸਿਆ ਕੁਝ ਦਿਨਾਂ ਵਿਚ ਦੂਰ ਹੋ ਜਾਵੇਗੀ।


Aarti dhillon

Content Editor

Related News