ਲੀਵਰ ''ਚ ਮੌਜੂਦ ਗੰਦਗੀ ਨੂੰ ਸਾਫ਼ ਕਰਨਗੇ ''ਹਲਦੀ ਦੇ ਪਾਣੀ'' ਸਣੇ ਇਹ ਘਰੇਲੂ ਨੁਸਖ਼ੇ

08/04/2022 6:30:22 PM

ਨਵੀਂ ਦਿੱਲੀ- ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਸਰੀਰ ਨੂੰ ਸਿਹਤਮੰਦ ਰੱਖਣਾ ਕਿਸੇ ਚੈਲੇਂਜ ਤੋਂ ਘੱਟ ਨਹੀਂ ਹੈ। ਸਰੀਰ ਦਾ ਹਰ ਇਕ ਅੰਗ ਬਹੁਤ ਹੀ ਮਹੱਤਵਪੂਰਨ ਹੈ। ਜੇਕਰ ਸਰੀਰ ਦੇ ਇਕ ਅੰਗ 'ਚ ਵੀ ਸਮੱਸਿਆ ਹੋ ਜਾਵੇ ਤਾਂ ਕਈ ਹੋਰ ਅੰਗਾਂ 'ਤੇ ਵੀ ਅਸਰ ਪੈਂਦਾ ਹੈ। ਲੀਵਰ ਸਰੀਰ 'ਚੋਂ ਜ਼ਹਿਰੀਲੇ ਬਾਹਰ ਕੱਢਣ 'ਚ ਸਹਾਇਤਾ ਕਰਦਾ ਹੈ। ਇਹ ਕਈ ਮਿਨਰਲਸ ਅਤੇ ਆਇਰਨ ਨੂੰ ਸਟੋਰ ਕਰਕੇ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਪਿੱਤ ਦੇ ਐਂਜਾਇਮ ਨੂੰ ਦੁਬਾਰਾ ਐਕਟਿਵ ਕਰਨ 'ਚ ਵੀ ਲੀਵਰ ਸਹਾਇਤਾ ਕਰਦਾ ਹੈ। ਲੀਵਰ ਨੂੰ ਡਿਟਾਕਸ ਕਰਨਾ ਬਹੁਤ ਹੀ ਜ਼ਰੂਰੀ ਹੈ। ਤੁਸੀਂ ਲੀਵਰ ਨੂੰ ਡਿਟਾਕਸ ਕਰਨ ਲਈ ਕੁਝ ਘਰੇਲੂ ਨੁਸਖ਼ਿਆਂ ਦਾ ਇਸਤੇਮਾਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੇ ਬਾਰੇ 'ਚ...

ਲੀਵਰ ਨੂੰ ਡਿਟਾਕਸ ਕਰਨ ਦੀ ਲੋੜ ਕਦੋਂ ਪੈਂਦੀ ਹੈ?
ਲੀਵਰ ਨੂੰ ਡਿਟਾਕਸ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਸ ਨੂੰ ਡਿਟਾਕਸ ਕਰਨ ਦੀ ਲੋੜ ਕਦੋਂ ਪੈਂਦੀ ਹੈ। ਇਨ੍ਹਾਂ ਲੱਛਣਾਂ ਦੇ ਦਿਖਣ 'ਤੇ ਤੁਹਾਨੂੰ ਲੀਵਰ ਨੂੰ ਡਿਟਾਕਸੀਫਾਈ ਕਰਨ ਦੀ ਲੋੜ ਪੈਂਦੀ ਹੈ। 
-ਥੋੜ੍ਹਾ ਜਿਹਾ ਕੰਮ ਕਰਦੇ ਹੋਏ ਥਕਾਵਟ ਮਹਿਸੂਸ ਹੋਣਾ।

PunjabKesari
-ਸਕਿਨ ਦਾ ਰੰਗ ਬਦਲਣਾ।
-ਵਾਰ-ਵਾਰ ਸਰੀਰ 'ਚ ਐਲਰਜੀ ਹੋਣਾ

PunjabKesari
-ਛਾਤੀ 'ਚ ਜਲਨ ਦਾ ਹੋਣਾ
-ਖਾਣਾ ਸਰੀਰ ਨੂੰ ਨਾ ਲੱਗਣਾ।
ਇਨ੍ਹਾਂ ਲੱਛਣਾਂ ਦੇ ਦਿਖਣ 'ਤੇ ਤੁਹਾਡੇ ਲੀਵਰ ਨੂੰ ਡਿਟਾਕਸੀਫਾਈ ਕਰਨ ਦੀ ਲੋੜ ਹੁੰਦੀ ਹੈ।

ਕਿੰਝ ਕਰੀਏ ਡਿਟਾਕਸ? 
ਹਲਦੀ ਦਾ ਪਾਣੀ ਪੀਓ

ਹਲਦੀ ਖਾਣੇ 'ਚ ਵਰਤੋਂ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਜੇਕਰ ਤੁਹਾਨੂੰ ਲੀਵਰ ਸਬੰਧੀ ਸਮੱਸਿਆ ਹੈ ਤਾਂ ਤੁਹਾਨੂੰ ਨਿਯਮਿਤ ਰੂਪ ਨਾਲ ਹਲਦੀ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ। ਇਹ ਤੁਹਾਡੇ ਸਰੀਰ 'ਚ ਐਂਜਾਇਮ ਨੂੰ ਬੂਸਟ ਕਰਨ ਦਾ ਕੰਮ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਢਿੱਡ ਦੇ ਅੰਦਰ ਮੌਜੂਦ ਟਾਕੀਸਨ ਪਦਾਰਥ ਬਾਹਰ ਨਿਕਲ ਸਕਦੇ ਹਨ।

PunjabKesari
ਕਦੋਂ ਪੀਓ ਹਲਦੀ ਦਾ ਪਾਣੀ? 
ਤੁਸੀਂ ਲੀਵਰ ਨੂੰ ਸਿਹਤਮੰਦ ਰੱਖਣ ਲਈ ਨਿਯਮਿਤ ਤੌਰ 'ਤੇ ਸੌਣ ਤੋਂ ਪਹਿਲਾਂ ਹਲਦੀ ਦਾ ਪਾਣੀ ਪੀ ਸਕਦੇ ਹੋ। ਇਸ ਨੂੰ ਬਣਾਉਣ ਲਈ ਇਕ ਗਲਾਸ ਪਾਣੀ 'ਚ ਕੱਚੀ ਹਲਦੀ ਦਾ ਟੁੱਕੜਾ ਮਿਲਾਓ। ਫਿਰ ਇਸ ਨੂੰ ਛਾਣ ਲਓ। ਇਸ ਤੋਂ ਬਾਅਦ ਤੁਸੀਂ ਹਲਦੀ ਦਾ ਪਾਣੀ ਪੀ ਸਕਦੇ ਹੋ। 
ਨਿੰਬੂ ਅਤੇ ਕੋਸਾ ਪਾਣੀ ਪੀਓ
ਜ਼ਿਆਦਾਤਰ ਲੋਕ ਸਰੀਰ ਦੀ ਫੈਟ ਘੱਟ ਕਰਨ ਲਈ ਕੋਸੇ ਪਾਣੀ ਦੇ ਨਾਲ ਨਿੰਬੂ ਪਾਣੀ ਪੀਂਦੇ ਹਨ। ਨਿੰਬੂ ਤੁਹਾਡੇ ਲੀਵਰ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ। ਤੁਸੀਂ ਰੋਜ਼ ਇਕ ਗਲਾਸ ਕੋਸਾ ਪਾਣੀ ਕਰਕੇ ਉਸ 'ਚ ਨਿੰਬੂ ਮਿਲਾ ਕੇ ਪੀਓ। ਇਸ ਨਾਲ ਸਰੀਰ ਦੇ ਟਾਕਿਸਨ ਪਦਾਰਥ ਬਾਹਰ ਨਿਕਲਣਗੇ ਅਤੇ ਤੁਹਾਡਾ ਲੀਵਰ ਹੈਲਦੀ ਰਹੇਗਾ। 

PunjabKesari
ਕਦੋਂ ਪੀਓ ਨਿੰਬੂ ਅਤੇ ਕੋਸਾ ਪਾਣੀ? 
ਤੁਸੀਂ ਕੋਸੇ ਪਾਣੀ ਦੇ ਨਾਲ ਨਿੰਬੂ ਪਾਣੀ ਸਵੇਰੇ ਅਤੇ ਸ਼ਾਮ ਕਿਸੇ ਵੀ ਸਮੇਂ ਪੀ ਸਕਦੇ ਹੋ। ਮਾਹਰਾਂ ਮੁਤਾਬਕ ਇਕ ਦਿਨ 'ਚ ਇਕ ਗਲਾਸ ਤੋਂ ਜ਼ਿਆਦਾ ਕੋਸਾ ਪਾਣੀ ਅਤੇ ਅਤੇ ਨਿੰਬੂ ਨਹੀਂ ਪੀਣਾ ਚਾਹੀਦਾ। 
ਕਿੰਝ ਰੱਖੀਏ ਲੀਵਰ ਸਿਹਤਮੰਦ? 
ਜੇਕਰ ਤੁਸੀਂ ਆਪਣੇ ਲੀਵਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਖਾਣ-ਪੀਣ 'ਚ ਬਦਲਾਅ ਕਰਨੇ ਪੈਣਗੇ। ਪਿੱਜ਼ਾ, ਬਰਗਰ, ਨੂਡਲਸ ਜਾਂ ਕਿਸੇ ਵੀ ਤਰ੍ਹਾਂ ਦੇ ਜੰਕ ਫੂਡ, ਸ਼ਰਾਬ,ਸਿਗਰੇਟ ਵਰਗੀਆਂ ਗਲਤ ਆਦਤਾਂ ਨੂੰ ਛੱਡਣਾ ਹੋਵੇਗਾ। ਇਸ ਨਾਲ ਤੁਹਾਡਾ ਲੀਵਰ ਹਮੇਸ਼ਾ ਸਿਹਤਮੰਦ ਰਹੇਗਾ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਲੀਵਰ ਦੀ ਕੋਈ ਗੰਭੀਰ ਬੀਮਾਰੀ ਹੈ ਜਾਂ ਫਿਰ ਤੁਸੀਂ ਕਿਸੇ ਤਰ੍ਹਾਂ ਦੀ ਹੋਰ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਡਾਕਟਰ ਦੀ ਸਲਾਹ ਦੇ ਬਿਨਾਂ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ। ਕੋਈ ਵੀ ਉਪਾਅ ਕਰਨ ਤੋਂ ਪਹਿਲਾਂ ਹੈਲਥ ਮਾਹਰ ਦੀ ਸਲਾਹ ਜ਼ਰੂਰ ਲਓ। 

PunjabKesari


Aarti dhillon

Content Editor

Related News