ਲੀਵਰ ਨੂੰ ਸਾਫ਼ ਕਰਨਗੀਆਂ ਇਹ ਘਰੇਲੂ ਡ੍ਰਿੰਕਸ, ਬਾਹਰ ਕੱਢਣਗੇ ਲੀਵਰ 'ਚ ਮੌਜੂਦ ਗੰਦਗੀ

06/17/2022 7:21:21 PM

ਜਲੰਧਕ (ਬਿਊਰੋ)-ਅੱਜਕੱਲ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਸਰੀਰ ਨੂੰ ਸਿਹਤਮੰਦ ਰੱਖਣਾ ਕਿਸੇ ਚੈਲੰਜ ਤੋਂ ਘੱਟ ਨਹੀਂ ਹੈ। ਸਰੀਰ ਦਾ ਹਰ ਇਕ ਅੰਗ ਬਹੁਤ ਹੀ ਮਹੱਤਵਪੂਰਨ ਹੈ। ਜੇਕਰ ਸਰੀਰ ਦੇ ਇਕ ਅੰਗ 'ਚ ਵੀ ਸਮੱਸਿਆ ਹੋ ਜਾਵੇ ਤਾਂ ਕਈ ਹੋਰਾਂ ਅੰਗਾਂ 'ਤੇ ਵੀ ਪ੍ਰਭਾਵ ਪੈਂਦਾ ਹੈ। ਲੀਵਰ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ 'ਚ ਸਹਾਇਤਾ ਕਰਦਾ ਹੈ। ਇਹ ਇਕ ਮਿਨਰਲਜ਼ ਅਤੇ ਆਇਰਨ ਨੂੰ ਸਟੋਰ ਕਰਕੇ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਲੀਵਰ ਨੂੰ ਡਿਟਾਕਸ ਕਰਨਾ ਬਹੁਤ ਹੀ ਜ਼ਰੂਰੀ ਹੈ। ਤੁਸੀ ਲੀਵਰ ਨੂੰ ਡਿਟਾਕਸ ਕਰਨ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਲੀਵਰ ਨੂੰ ਡਿਟਾਕਸ ਕਰਨ ਦੀ ਲੋੜ ਕਦੋਂ ਪੈਂਦੀ ਹੈ?
ਲੀਵਰ ਨੂੰ ਡਿਟਾਕਸ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਸ ਨੂੰ ਡਿਟਾਕਸ ਕਰਨ ਦੀ ਲੋੜ ਕਦੋਂ ਪੈਂਦੀ ਹੈ। ਇਨ੍ਹਾਂ ਲੱਛਣਾਂ ਦੇ ਦਿਖਣ 'ਤੇ ਤੁਹਾਡੇ ਲੀਵਰ ਨੂੰ ਡਿਟਾਕਸੀਫਾਈ ਕਰਨ ਦੀ ਲੋੜ ਪੈਂਦੀ ਹੈ।
ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਹੋਣਾ।

ਚਮੜੀ ਦਾ ਰੰਗ ਬਦਲਣਾ।
ਵਾਰ-ਵਾਰ ਸਰੀਰ 'ਚ ਐਲਰਜੀ ਹੋਣਾ।


ਛਾਤੀ 'ਚ ਜਲਣ ਹੋਣਾ।
ਖਾਨਾ ਸਰੀਰ ਨੂੰ ਨਾ ਲੱਗਣਾ।
ਇਨ੍ਹਾਂ ਲੱਛਣਾਂ ਦੇ ਦਿਖਣ 'ਤੇ ਤੁਹਾਡੇ ਲੀਵਰ ਨੂੰ ਡਿਟਾਕਸੀਫਾਈ ਕਰਨ ਦੀ ਲੋੜ ਹੁੰਦੀ ਹੈ।
ਕਿਵੇਂ ਕਰੀਏ ਡਿਟਾਕਸ?
ਹਲਦੀ ਦਾ ਪਾਣੀ ਪੀਓ।
ਹਲਦੀ ਖਾਣ 'ਚ ਇਸਤੇਮਾਲ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਜੇਕਰ ਤੁਹਾਨੂੰ ਲੀਵਰ ਸਬੰਧੀ ਸਮੱਸਿਆਵਾਂ ਹਨ ਤਾਂ ਤੁਹਾਨੂੰ ਨਿਯਮਿਤ ਰੂਪ ਨਾਲ ਹਲਦੀ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਤੁਹਾਡੇ ਸਰੀਰ 'ਚ ਐਨਜਾਈਮ ਨੂੰ ਬੂਸਟ ਕਰਨ ਦਾ ਕੰਮ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਪੇਟ ਦੇ ਅੰਦਰ ਮੌਜੂਦ ਟਾਕਸਿਨ ਪਦਾਰਥ ਬਾਹਰ ਨਿਕਲ ਸਕਦੇ ਹਨ।

ਕਦੋਂ ਪੀਣਾ ਚਾਹੀਦਾ ਹਲਦੀ ਦਾ ਪਾਣੀ?
ਤੁਸੀਂ ਲੀਵਰ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਸੌਣ ਤੋਂ ਪਹਿਲਾਂ ਹਲਦੀ ਦਾ ਪਾਣੀ ਪੀ ਸਕਦੇ ਹੋ। ਇਸ ਨੂੰ ਬਣਾਉਣ ਲਈ ਪਾਣੀ ਵਾਲੇ ਗਲਾਸ 'ਚ ਕੱਚੀ ਹਲਦੀ ਦਾ ਟੁਕੜਾ ਮਿਲਾਓ। ਫਿਰ ਇਸ ਨੂੰ ਛਾਣ ਲਵੋ। ਇਸ ਤੋਂ ਬਾਅਦ ਤੁਸੀਂ ਹਲਦੀ ਦਾ ਪਾਣੀ ਪੀ ਸਕਦੇ ਹੋ।
ਨਿੰਬੂ ਅਤੇ ਕੋਸਾ ਪਾਣੀ ਪੀਓ
ਜ਼ਿਆਦਾਤਰ ਲੋਕ ਸਰੀਰ ਦੀ ਚਰਬੀ ਨੂੰ ਘੱਟ ਕਰਨ ਲਈ ਕੋਸੇ ਪਾਣੀ ਨਾਲ ਨਿੰਬੂ ਪਾਣੀ ਪੀਂਦੇ ਹਨ। ਨਿੰਬੂ ਤੁਹਾਡੇ ਲੀਵਰ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ। ਤੁਸੀਂ ਰੋਜ਼ਾਨਾ ਇਕ ਗਿਲਾਸ ਕੋਸਾ ਪਾਣੀ ਕਰਕੇ ਉਸ 'ਚ ਨਿੰਬੂ ਮਿਲਾ ਕੇ ਪੀਓ। ਇਸ ਨਾਲ ਸਰੀਰ ਦੇ ਟਾਕਸੀਨ ਪਦਾਰਥ ਬਾਹਰ ਨਿਕਲਣਗੇ ਅਤੇ ਡੁਹਾਡਾ ਲੀਵਰ ਸਿਹਦਮੰਦ ਹੋਵੇਗਾ।


ਕਦੋਂ ਪੀਣਾ ਚਾਹੀਦਾ ਨਿੰਬੂ ਅਤੇ ਕੋਸਾ ਪਾਣੀ?
ਤੁਸੀਂ ਕੋਸੇ ਪਾਣੀ ਨਾਲ ਨਿੰਬੂ ਪਾਣੀ ਸਵੇਰੇ ਅਤੇ ਸ਼ਾਮ ਕਿਸੇ ਵੀ ਸਮੇਂ ਪੀ ਸਕਦੇ ਹੋ। ਮਾਹਿਰਾਂ ਮੁਤਾਬਕ, ਇਕ ਦਿਨ 'ਚ ਇਕ ਗਿਲਾਸ ਤੋਂ ਜ਼ਿਆਦਾ ਕੋਸਾ ਪਾਣੀ ਅਤੇ ਨਿੰਬੂ ਪਾਣੀ ਪੀਣਾ ਚਾਹੀਦਾ।
ਕਿਵੇਂ ਰੱਖੀਏ ਲੀਵਰ ਸਿਹਤਮੰਦ?
ਜੇਕਰ ਤੁਸੀਂ ਆਪਣੇ ਲੀਵਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਖਾਣ-ਪੀਣ 'ਚ ਵੀ ਬਦਲਾਅ ਕਰਨੇ ਪੈਣਗੇ। ਪਿਜ਼ਾ, ਬਰਗਰ, ਨੂਡਲਜ਼ ਜਾਂ ਕਿਸੇ ਵੀ ਤਰ੍ਹਾਂ ਦਾ ਜੰਕ ਫੂਡ, ਸ਼ਰਾਬ ਸਿਗਰੇਟ ਵਰਗੀਆਂ ਆਦਤਾਂ ਨੂੰ ਛੱਡਣਾ ਹੋਵੇਗਾ। ਇਸ ਨਾਲ ਤੁਹਾਡਾ ਲੀਵਰ ਹਮੇਸ਼ਾ ਸਿਹਤਮੰਦ ਹੋਵੇਗਾ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਲੀਵਰ ਦੀ ਕੋਈ ਵੀ ਗੰਭੀਰ ਬੀਮਾਰੀ ਹੈ ਜਾਂ ਫਿਰ ਤੁਸੀਂ ਕਿਸੇਂ ਵੀ ਤਰ੍ਹਾਂ ਦੀ ਹੋਰ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਡਾਕਟਰ ਦੀ ਸਲਾਹ ਦੇ ਬਿਨਾਂ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ। ਕੋਈ ਵੀ ਉਪਾਅ ਕਰਨ ਤੋਂ ਪਹਿਲਾਂ ਹੈਲਥ ਐਕਸਪਰਟ ਦੀ ਸਲਾਹ ਜ਼ਰੂਰ ਲਵੋ।

Karan Kumar

This news is Content Editor Karan Kumar