ਪਾਚਨ ਤੰਤਰ 'ਚ ਗੜਬੜੀ ਹੋਣ ਕਾਰਨ ਨਹੀਂ ਹੋ ਰਿਹੈ ਢਿੱਡ ਸਾਫ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

03/23/2022 4:01:11 PM

ਨਵੀਂ ਦਿੱਲੀ- ਗਲਤ ਖਾਣ-ਪੀਣ, ਅਨਿਯਮਿਤ ਲਾਈਫਸਟਾਈਲ ਦੇ ਚੱਲਦੇ ਅੱਜ ਕੱਲ੍ਹ ਢਿੱਡ 'ਚ ਦਰਦ, ਮਰੋੜ, ਲੂਜ਼ ਮੋਸ਼ਨ, ਕਬਜ਼ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਢਿੱਡ ਠੀਕ ਤਰ੍ਹਾਂ ਨਾਲ ਸਾਫ ਨਾ ਹੋਣ ਦੀ ਵਜ੍ਹਾ ਨਾਲ ਦਿਨ ਭਰ ਬੈਚੇਨੀ ਵੀ ਰਹਿੰਦੀ ਹੈ। ਇਸ ਦੇ ਨਾਲ ਹੀ ਗੈਸ, ਅਪਚ ਅਤੇ ਪਾਚਨ ਤੰਤਰ 'ਚ ਗੜਬੜੀ ਤੋਂ ਇਲਾਵਾ ਸਰੀਰ 'ਚ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਹੋਣ ਲੱਗਦੀਆਂ ਹਨ ਇਸ ਦੇ ਲਈ ਢਿੱਡ ਨੂੰ ਸਾਫ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਦੇਸੀ ਨੁਸਖ਼ਿਆਂ ਬਾਰੇ ਦੱਸਾਂਗੇ ਜਿਸ ਨਾਲ ਨਾ ਸਿਰਫ਼ ਢਿੱਡ ਸਾਫ ਹੋਵੇਗਾ ਸਗੋਂ ਪਾਚਨ ਸੰਬੰਧੀ ਪਰੇਸ਼ਾਨੀਆਂ ਵੀ ਦੂਰ ਰਹਿਣਗੀਆਂ। 
ਸਵੇਰੇ ਗਰਮ ਪਾਣੀ ਪੀਓ
ਢਿੱਡ ਸਾਫ ਕਰਨ ਲਈ ਸਵੇਰੇ ਪਖਾਨੇ ਜਾਣ ਤੋਂ ਕਰੀਬ 10 ਮਿੰਟ ਪਹਿਲਾਂ ਇਕ ਗਿਲਾਸ ਕੋਸਾ ਪਾਣੀ ਪੀਓ। ਇਸ ਤੋਂ ਇਲਾਵਾ ਦਿਨ 'ਚ ਘੱਟ ਤੋਂ ਘੱਟ 10-12 ਗਿਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਢਿੱਡ ਸਾਫ ਹੋਵੇਗਾ ਅਤੇ ਡਿਹਾਈਡਰੇਸ਼ਨ ਵੀ ਨਹੀਂ ਹੋਵੇਗੀ।

PunjabKesari
ਨਿੰਬੂ ਦਾ ਰਸ
ਨਿੰਬੂ 'ਚ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਢਿੱਡ ਅਤੇ ਪਾਚਨ ਲਈ ਫਾਇਦੇਮੰਦ ਹੁੰਦੇ ਹਨ। ਅਜਿਹੇ 'ਚ ਜੇਕਰ ਤੁਹਾਨੂੰ ਵੀ ਢਿੱਡ ਨਾਲ ਜੁੜੀਆਂ ਪਰੇਸ਼ਾਨੀਆਂ ਹਨ ਤਾਂ 1 ਗਿਲਾਸ ਨਿੰਬੂ ਪਾਣੀ ਜ਼ਰੂਰ ਪੀਓ।
ਸ਼ਹਿਦ
ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ 'ਚ ਇਕ ਚਮਚਾ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਸਵੇਰੇ ਢਿੱਡ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਵੇਗਾ। ਨਾਲ ਹੀ ਸ਼ਹਿਦ ਨਾਲ ਤੁਹਾਨੂੰ ਨੀਂਦ ਵੀ ਚੰਗੀ ਆਵੇਗੀ।
ਦਹੀਂ ਅਤੇ ਲੱਸੀ
ਜਿਨ੍ਹਾਂ ਲੋਕਾਂ ਦਾ ਢਿੱਡ ਚੰਗੀ ਤਰ੍ਹਾਂ ਸਾਫ ਨਹੀਂ ਹੁੰਦਾ, ਉਨ੍ਹਾਂ ਨੂੰ ਦਹੀਂ ਅਤੇ ਲੱਸੀ ਲੈਣੀ ਚਾਹੀਦੀ। ਇਸ ਲਈ ਲੰਚ 'ਚ 1 ਗਿਲਾਸ ਲੱਸੀ ਪੀਓ ਜਾਂ ਦਹੀਂ 'ਚ ਕਾਲੀ ਮਿਰਚ ਪਾ ਕੇ ਖਾਓ। ਇਸ ਨਾਲ ਢਿੱਡ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ।

PunjabKesari
ਸੋਡਾ ਲਓ
ਢਿੱਡ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਕੋਸੇ ਪਾਣੀ 'ਚ 1/2 ਚਮਚਾ ਸੋਡਾ ਮਿਲਾ ਕੇ ਪੀਓ। ਇਸ ਨਾਲ ਵੀ ਢਿੱਡ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ। 
ਅਦਰਕ
ਢਿੱਡ ਦੀ ਸਫਾਈ ਲਈ ਅਦਰਕ ਇਕ ਸੁਪਰ ਫੂਡ ਹੈ। ਤੁਸੀਂ ਇਸ ਦੀ ਹਰਬਲ ਚਾਹ ਜਾਂ ਜੂਸ ਬਣਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ ਸਵੇਰੇ 1 ਗਿਲਾਸ ਕੋਸੇ ਪਾਣੀ 'ਚ ਅਦਰਕ ਦਾ ਰਸ, ਸ਼ਹਿਦ ਮਿਲਾ ਕੇ ਪੀਣ ਨਾਲ ਵੀ ਢਿੱਡ ਸਾਫ ਹੋ ਜਾਵੇਗਾ। 
ਸੇਬ ਦਾ ਸਿਰਕਾ
ਐਪਲ ਸਾਈਡਰ ਸਿਰਕਾ ਐਂਟੀ-ਬਾਇਓਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਢਿੱਡ, ਕੋਲਨ ਅਤੇ ਅੰਤੜੀਆਂ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ। ਤੁਸੀਂ ਇਸ ਨੂੰ ਪਾਣੀ 'ਚ ਮਿਲਾ ਕੇ ਲੈ ਸਕਦੇ ਹੋ ਜਾਂ ਸਲਾਦ 'ਚ ਡਰੈਂਸਿੰਗ ਦੀ ਤਰ੍ਹਾਂ ਵਰਤੋਂ ਕਰ ਸਕਦੇ ਹੋ। 

PunjabKesari

 


Aarti dhillon

Content Editor

Related News