ਘੁਰਾੜਿਆਂ ਤੋਂ ਨਿਜ਼ਾਤ ਦਿਵਾਉਂਦੇ ਨੇ ਹਲਦੀ ਸਣੇ ਇਹ ਘਰੇਲੂ ਨੁਸਖ਼ੇ, ਜ਼ਰੂਰ ਅਪਣਾਓ

07/03/2022 4:44:42 PM

ਨਵੀਂ ਦਿੱਲੀ : ਨੀਂਦ ਵਿਚ ਘੁਰਾੜੇ ਮਾਰਨਾ ਇਕ ਗੰਭੀਰ ਸਮੱਸਿਆ ਹੈ। ਘਰਾੜੇ ਸਾਰਿਆਂ ਨੂੰ ਆਉਂਦੇ ਹਨ, ਕਿਸੇ ਨੂੰ ਘੱਟ ਤਾਂ ਕਿਸੇ ਨੂੰ ਜ਼ਿਆਦਾ ਆਵਾਜ਼ ਨਾਲ। ਨੀਂਦ ਵਿਚ ਘਰਾੜੇ ਮਾਰਨ ਦੀ ਆਵਾਜ਼ ਨਾਲ ਸੌਣ ਵਾਲੇ ਇਨਸਾਨ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਨੀਂਦ ਵਿਚ ਘਰਾੜੇ ਮਾਰਨ ਦਾ ਸਭ ਤੋਂ ਵੱਡਾ ਕਾਰਨ ਸੌਂਦੇ ਵੇਲੇ ਸਾਹ ਦੀ ਨਲੀ ਵਿਚ ਰੁਕਾਵਟ ਪੈਦਾ ਹੋਣਾ ਹੈ, ਜਿਸ ਕਾਰਨ ਹਵਾ ਦਾ ਵਹਾਅ ਸੈੱਲਾਂ ਵਿਚ ਕੰਪਨ ਪੈਦਾ ਕਰਦਾ ਹੈ। ਇਸ ਪ੍ਰਕਿਰਿਆ ਵਿਚ ਮੂੰਹ ਤੋਂ ਆਵਾਜ਼ ਆਉਂਦੀ ਹੈ, ਜੋ ਘਰਾੜਿਆਂ ਦੀ ਪ੍ਰਮੁੱਖ ਕਾਰਨ ਬਣਦੀ ਹੈ। ਇਹ ਬਿਮਾਰੀ ਜ਼ਿਆਦਾਤਰ ਮੋਟੇ ਲੋਕਾਂ ਨੂੰ ਹੁੰਦੀ ਹੈ। ਮੋਟੇ ਲੋਕਾਂ ਦੀ ਗਰਦਨ ਦੇ ਆਲੇ ਦੁਆਲੇ ਚਰਬੀ ਜਮ੍ਹਾ ਹੋਈ ਹੁੰਦੀ ਹੈ, ਜਿਸ ਕਾਰਨ ਸਾਹ ਨਲੀ ਜਾਮ ਹੋ ਜਾਂਦੀ ਹੈ ਅਤੇ ਸਾਹ ਲੈਣ ਵਿਚ ਵੀ ਤਕਲੀਫ ਹੁੰਦੀ ਹੈ। ਘੁਰਾੜਿਆਂ ਦੀ ਸਮੱਸਿਆ ਨਾਲ ਜੇ ਤੁਸੀਂ ਵੀ ਜੂਝ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਭਾਰ ਘਟਾਓ। ਨਾਲ ਹੀ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾਓ। ਆਓ ਜਾਣਦੇ ਹੋ ਕਿ ਅਸੀਂ ਦੇਸੀ ਨੁਸਖ਼ਿਆਂ ਦਾ ਸੇਵਨ ਕਰਕੇ ਕਿਵੇਂ ਇਸ ਸਮੱਸਿਆ ਤੋਂ ਨਿਜਾਤ ਪਾ ਸਕਦੇ ਹਾਂ।

ਪੁਦੀਨੇ ਨਾਲ ਕਰੋ ਘੁਰਾੜਿਆਂ ਦਾ ਇਲਾਜ
ਪੁਦੀਨੇ ਵਿਚ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਸਾਹ ਨਲੀ ਦੀ ਸੋਜਿਸ਼ ਨੂੰ ਘੱਟ ਕਰਦੇ ਹਨ। ਤੁਸੀਂ ਇਸ ਸਮੱਸਿਆ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਪੁਦੀਨੇ ਦੀਆਂ ਪੱਤੀਆਂ ਨੂੰ 5-10 ਮਿੰਟ ਤਕ ਉਬਾਲੋ ਅਤੇ ਗੈਸ ਬੰਦ ਕਰ ਦਿਓ। ਹਲਕਾ ਠੰਢਾ ਹੋਣ ’ਤੇ ਛਾਣ ਕੇ ਇਸ ਦਾ ਸੇਵਨ ਕਰੋ। ਹਫ਼ਤੇ ਵਿਚ ਤਿੰਨ ਤੋਂ ਚਾਰ ਵਾਰ ਇਸ ਦਾ ਸੇਵਨ ਕਰਨ ਨਾਲ ਘੁਰਾੜਿਆਂ ਤੋਂ ਨਿਜਾਤ ਮਿਲੇਗੀ।

PunjabKesari

ਦਾਲਚੀਨੀ ਨਾਲ ਕਰੋ ਘੁਰਾੜਿਆਂ ਦਾ ਇਲਾਜ
ਦਾਲਚੀਨੀ ਔਸ਼ਦੀ ਗੁਣਾਂ ਨਾਲ ਭਰਪੂਰ ਇੱਕ ਮਸਾਲਾ ਹੈ, ਜੋ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦਾ ਹੈ। ਘੁਰਾੜਿਆਂ ਤੋਂ ਛੁਟਕਾਰਾ ਪਾਉਣ ਲਈ, ਇਕ ਗਲਾਸ ਕੋਸੇ ਪਾਣੀ ਵਿਚ ਦਾਲਚੀਨੀ ਪਾਊਡਰ ਮਿਲਾਓ ਅਤੇ ਇਸਦਾ ਨਿਯਮਤ ਸੇਵਨ ਕਰੋ। ਇਹ ਤੁਹਾਨੂੰ ਬਹੁਤ ਰਾਹਤ ਦੇਵੇਗਾ।

ਲਸਣ ਵੀ ਹੈ ਅਹਿਮ
ਲੱਸਣ ਵਿਚ ਐਂਟੀਬਾਇਓਟਿਕ ਗੁਣ ਹੁੰਦੇ ਹਨ ਜੋ ਸਾਹ ਦੀ ਨਾਲੀ ਦੀ ਸੋਜਿਸ਼ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ। ਰੋਜ਼ਾਨਾ ਇਕ ਜਾਂ ਦੋ ਲੱਸਣ ਦਾ ਸੇਵਨ ਕਰਨ ਨਾਲ ਤੁਹਾਨੂੰ ਘੁਰਾੜੇ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।

PunjabKesari

ਵਧੀਆ ਇਲਾਜ ਕਰੇਗੀ ਹਲਦੀ
ਹਲਦੀ ਵਿਚ ਮੌਜੂਦ ਐਂਟੀਬਾਇਓਟਿਕ ਗੁਣ ਘੁਰਾੜਿਆਂ ਦੀ ਸਮੱਸਿਆ ਵਿੱਚ ਬਹੁਤ ਲਾਭਦਾਇਕ ਹੋ ਸਕਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਓ, ਤੁਹਾਨੂੰ ਘੁਰਾੜਿਆਂ ਤੋਂ ਛੁਟਕਾਰਾ ਮਿਲੇਗਾ।


ਘੁਰਾੜਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸ਼ਹਿਦ ਖਾਓ
ਸ਼ਹਿਦ ਵਿਚ ਮੌਜੂਦ ਐਂਟੀ-ਇਨਫਲੇਮੇਟਰੀ ਗੁਣ ਨੱਕ ਦੇ ਰਸਤੇ ਦੀ ਸੋਜਿਸ਼ ਤੋਂ ਰਾਹਤ ਪ੍ਰਦਾਨ ਕਰਨਗੇ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ, ਇਕ ਗਿਲਾਸ ਕੋਸੇ ਪਾਣੀ ਵਿੱਚ ਕੁਝ ਬੂੰਦਾਂ ਸ਼ਹਿਦ ਮਿਲਾ ਕੇ ਇਸਦਾ ਸੇਵਨ ਕਰੋ।


Aarti dhillon

Content Editor

Related News