ਸਰਵਾਈਕਲ ਦੇ ਰੋਗੀਆਂ ਲਈ ਬੇਹੱਦ ਕਾਰਗਰ ਨੇ 'ਲਸਣ' ਸਣੇ ਇਹ ਘਰੇਲੂ ਨੁਸਖ਼ੇ, ਜ਼ਰੂਰ ਅਪਣਾਉਣ

08/24/2022 4:51:51 PM

ਨਵੀਂ ਦਿੱਲੀ- ਸ਼ੂਗਰ, ਮੋਟਾਪਾ, ਥਾਇਰਾਇਡ, ਯੂਰਿਕ ਐਸਿਡ ਵਰਗੀਆਂ ਇਨ੍ਹਾਂ ਬੀਮਾਰੀਆਂ ਨਾਲ ਅੱਜ ਦੇ ਸਮੇਂ 'ਚ ਹਰ ਵਿਅਕਤੀ ਪਰੇਸ਼ਾਨ ਹੈ। ਖ਼ਾਸ ਕਰਕੇ ਸਰਵਾਈਕਲ ਦੌਰਾਨ ਗਰਦਨ 'ਚ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਪਤਾ ਵੀ ਨਹੀਂ ਚੱਲਦਾ ਕਿ ਇਹ ਦਰਦ ਕਦੋਂ ਸਰਵਾਈਕਲ ਦੇ ਦਰਦ 'ਚ ਬਦਲ ਜਾਂਦਾ ਹੈ। ਇਸ ਦਰਦ ਤੋਂ ਰਾਹਤ ਪਾਉਣ ਲਈ ਵਿਅਕਤੀ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਵੀ ਕਰਦੇ ਹਨ, ਪਰ ਇਹ ਦਵਾਈਆਂ ਵੀ ਕਈ ਵਾਰ ਕੰਮ ਨਹੀਂ ਆਉਂਦੀਆਂ। ਤੁਸੀਂ ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਨੁਸਖ਼ਿਆਂ ਦਾ ਇਸਤੇਮਾਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...


ਹਲਦੀ 
ਤੁਸੀਂ ਹਲਦੀ ਦਾ ਇਸਤੇਮਾਲ ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਹਲਦੀ ਕੁਦਰਤੀ ਪੇਨ ਕਿਲਰ ਦੇ ਰੂਪ 'ਚ ਕੰਮ ਕਰਦੀ ਹੈ। ਤੁਸੀਂ ਇਕ ਗਲਾਸ ਦੁੱਧ 'ਚ ਹਲਦੀ ਪਾ ਕੇ ਉਬਾਲ ਲਓ। ਇਸ ਤੋਂ ਬਾਅਦ ਦੁੱਧ ਨੂੰ ਠੰਡਾ ਕਰ ਲਓ ਅਤੇ ਇਸ 'ਚ ਸ਼ਹਿਦ ਮਿਲਾਓ। ਇਸ ਨੂੰ ਤੁਸੀਂ ਦਿਨ 'ਚ ਰੋਜ਼ ਦੋ ਵਾਰ ਪੀਓ। ਤੁਹਾਨੂੰ ਗਰਦਨ ਦੇ ਦਰਦ ਤੋਂ ਰਾਹਤ ਮਿਲ ਜਾਵੇਗੀ। 


ਲਸਣ
ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਲਸਣ ਦਾ ਇਸਤੇਮਾਲ ਵੀ ਕਰ ਸਕਦੇ ਹੋ। ਲਸਣ ਔਸ਼ਦੀ ਗੁਣਾਂ ਨਾਲ ਰਾਹਤ ਦਿਵਾਉਣ 'ਚ ਕਾਫੀ ਮਦਦ ਕਰਦਾ ਹੈ। ਇਹ ਦਰਦ, ਸੋਜ ਅਤੇ ਜਲਨ ਵੀ ਘੱਟ ਕਰਦਾ ਹੈ। ਤੁਸੀਂ ਸਰ੍ਹੋਂ ਦੇ ਤੇਲ 'ਚ ਲਸਣ ਪਕਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪਕਿਆ ਹੋਇਆ ਲਸਣ ਵੀ ਖਾ ਸਕਦੇ ਹੋ। ਤੁਸੀਂ ਲਸਣ ਨਾਲ ਤਿਆਰ ਤੇਲ ਨਾਲ ਵੀ ਦਰਦ ਵਾਲੀ ਥਾਂ 'ਤੇ ਮਾਲਿਸ਼ ਕਰ ਸਕਦੇ ਹੋ। ਹੌਲੀ-ਹੌਲੀ ਹੱਥਾਂ ਨਾਲ ਮਾਲਿਸ਼ ਕਰੋ। ਤੁਹਾਨੂੰ ਦਰਦ ਤੋਂ ਕਾਫੀ ਰਾਹਤ ਮਿਲੇਗੀ। 


ਸੇਕ ਕਰੋ
ਤੁਸੀਂ ਦਰਦ ਵਾਲੀ ਵਾਲੀ 'ਤੇ ਸੇਕ ਕਰ ਸਕਦੇ ਹੋ। ਕਈ ਵਾਰ ਦਰਦ ਦੇ ਕਾਰਨ ਸੋਜ ਵੀ ਆ ਜਾਂਦੀ ਹੈ। ਸੇਕ ਕਰਨ ਲਈ ਤੁਸੀਂ ਇਕ ਲੀਟਰ ਦੀ ਬੋਤਲ ਪਾਣੀ 'ਚ 1/2 ਚਮਚਾ ਲੂਣ ਪਾ ਕੇ ਉਬਾਲੋ। ਫਿਰ ਪਾਣੀ ਨੂੰ ਕੋਸਾ ਕਰਕੇ ਬੋਤਲ 'ਚ ਭਰ ਲਓ। ਬੋਤਲ 'ਚ ਭਰ ਕੇ ਤੁਸੀਂ ਦਰਦ ਵਾਲੀ ਥਾਂ 'ਤੇ ਸੇਕ ਕਰੋ। ਦਰਦ ਤੋਂ ਕਾਫੀ ਰਾਹਤ ਮਿਲੇਗੀ।


ਤਿਲ
ਤੁਸੀਂ ਤਿਲਾਂ ਦਾ ਇਸਤੇਮਾਲ ਦਰਦ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਤਿਲਾਂ ਨਾਲ ਬਣੇ ਤੇਲ ਦੀ ਤੁਸੀਂ ਦਰਦ ਵਾਲੀ ਥਾਂ 'ਤੇ ਮਾਲਿਸ਼ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਤੇਲ ਕੋਸਾ ਕਰਕੇ ਹੀ ਦਰਦ ਵਾਲੀ ਥਾਂ 'ਤੇ ਮਾਲਿਸ਼ ਕਰੋ। ਇਸ ਤੋਂ ਇਲਾਵਾ ਤੁਸੀਂ ਤਿਲ ਭੁੰਨ੍ਹ ਕੇ ਉਸ ਦੇ ਗੁੜ੍ਹ ਦੀ ਚਾਸ਼ਨੀ 'ਚ ਤਿਆਰ ਕੀਤੇ ਗਏ ਲੱਡੂ ਦਾ ਸੇਵਨ ਵੀ ਕਰ ਸਕਦੇ ਹੋ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ 
-ਤੁਸੀਂ ਬੈਠਦੇ ਸਮੇਂ ਆਪਣੀ ਗਰਦਨ ਨੂੰ ਹਮੇਸ਼ਾ ਸਿੱਧਾ ਰੱਖੋ। 


-ਵਿਟਾਮਿਨ ਡੀ ਅਤੇ ਕੈਲਸ਼ੀਅਮ ਯੁਕਤ ਖੁਰਾਕ ਦਾ ਸੇਵਨ ਕਰੋ।
-ਸਮੋਕਿੰਗ, ਕੈਫੀਨ, ਸ਼ਰਾਬ ਵਰਗੀਆਂ ਚੀਜ਼ਾਂ ਤੋਂ ਵੀ ਦੂਰ ਰਹੋ
-ਨਿਯਮਿਨ ਤੌਰ 'ਤੇ ਗਰਦਨ ਦੀ ਕਸਰਤ ਕਰੋ। 
-ਜੇਕਰ ਤੁਸੀਂ ਲਗਾਤਾਰ ਕੰਮ ਕਰ ਰਹੇ ਹੋ ਤਾਂ ਗਰਦਨ ਦਾ ਸੇਕ ਜ਼ਰੂਰ ਕਰੋ। 

Aarti dhillon

This news is Content Editor Aarti dhillon