ਪਿੱਤੇ ਦੀ ਪੱਥਰੀ ਤੋਂ ਪਰੇਸ਼ਾਨ ਲੋਕ ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਕਰਨ ਵਰਤੋਂ, ਹਮੇਸ਼ਾ ਲਈ ਮਿਲੇਗੀ ਨਿਜ਼ਾਤ

10/03/2022 2:43:13 PM

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਪਿੱਤੇ ਦੀ ਪੱਥਰੀ ਦੀ ਸਮੱਸਿਆ ਤੋਂ ਪੀੜਤ ਹਨ, ਜਿਸ ਨਾਲ ਉਨ੍ਹਾਂ ਦੇ ਸਰੀਰ ’ਚ ਬਹੁਤ ਦਰਦ ਹੁੰਦੀ ਹੈ। ਪਿੱਤੇ ਦੀ ਪੱਥਰੀ ਪਿੱਤੇ 'ਚ ਕੋਲੈਸਟਰੋਲ ਅਤੇ ਬਿਲਰੁਬਿਨ ਦੀ ਮਾਤਰਾ ਵਧ ਜਾਣ ਕਾਰਨ ਹੁੰਦੀ ਹੈ, ਜਿਸ ਨਾਲ ਨਾ-ਸਹਿਨ ਹੋਣ ਵਾਲੀ ਦਰਦ ਹੁੰਦੀ ਹੈ। ਇਸ ਸਮੱਸਿਆ ਦੌਰਾਨ ਮਰੀਜ਼ ਨੂੰ ਖਾਣਾ ਪਚਾਉਣ 'ਚ ਮੁਸ਼ਕਿਲ ਹੁੰਦੀ ਅਤੇ ਢਿੱਡ 'ਚ ਭਾਰੀਪਨ ਅਤੇ ਉਲਟੀ ਵੀ ਹੋ ਸਕਦੀ ਹੈ। ਬਹੁਤ ਸਾਰੇ ਲੋਕਾਂ ਨੂੰ ਪਿੱਤੇ ਦੀ ਪੱਥਰੀ ਦੇ ਸ਼ੁਰੂਆਤੀ ਲੱਛਣਾਂ ਦੇ ਬਾਰੇ 'ਚ ਨਹੀਂ ਪਤਾ ਹੁੰਦਾ। ਜੇ ਪਤਾ ਚਲ ਵੀ ਜਾਵੇ ਤਾਂ ਡਾਕਟਰ ਆਪਰੇਸ਼ਨ ਦੀ ਸਲਾਹ ਦਿੰਦਾ ਹੈ, ਜੋ ਠੀਕ ਵੀ ਹੈ। ਆਪਰੇਸ਼ਨ ਤੋਂ ਪਹਿਲਾਂ ਮਰੀਜ਼ ਨੂੰ ਕੁਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਪਿੱਤੇ ਦੀ ਪੱਥਰੀ ਦੇ ਦਰਦ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕਦਾ ਹੈ, ਜਿਵੇਂ...

1. ਐੱਪਲ ਸਾਈਡਰ ਵਿਨੇਗਰ
ਪਿੱਤੇ ਦੀ ਪਥਰੀ ਤੋਂ ਪਰੇਸ਼ਾਨ ਲੋਕ ਸੇਬ ਦੇ ਰਸ 'ਚ ਐੱਪਲ ਸਾਈਡਰ ਵਿਨੇਗਰ ਦਾ ਇਕ ਵੱਡਾ ਚਮਚ ਮਿਲਾ ਕੇ ਰੋਜ਼ਾਨਾ ਦਿਨ 'ਚ ਇਕ ਵਾਰ ਜ਼ਰੂਰ ਲੈਣ। ਇਸ 'ਚ ਮੌਜੂਦ ਮੇਲਿਕ ਐਸਿਡ ਅਤੇ ਵਿਨੇਗਰ ਪਿੱਤੇ 'ਚ ਕੋਲੈਸਟਰੋਲ ਬਣਾਉਣ ਤੋਂ ਰੋਕਦਾ ਹੈ। ਇਸ ਦੀ ਵਰਤੋਂ ਨਾਲ ਪੱਥਰੀ ਨਾਲ ਹੋਣ ਵਾਲੀ ਦਰਦ ਵੀ ਘੱਟ ਹੋ ਜਾਂਦੀ ਹੈ। 

2. ਨਾਸ਼ਪਤੀ
ਪਿੱਤੇ ਦੀ ਪੱਥਰੀ ਤੋਂ ਪ੍ਰੇਸ਼ਾਨ ਮਰੀਜ਼ਾਂ ਲਈ ਨਾਸ਼ਪਤੀ ਬਹੁਤ ਫ਼ਾਇਦੇਮੰਦ ਹੁੰਦੀ ਹੈ, ਕਿਉਂਕਿ ਇਸ 'ਚ ਮੌਜੂਦ ਪੈਕਟਿਨ ਪਿੱਤੇ ਦੀ ਪੱਥਰੀ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। 

3. ਚੁਕੰਦਰ ਅਤੇ ਗਾਜਰ ਦਾ ਰਸ
ਪਿੱਤੇ ਦੀ ਪੱਥਰੀ ਤੋਂ ਪ੍ਰੇਸ਼ਾਨ ਮਰੀਜ਼ਾਂ ਨੂੰ ਚੁਕੰਦਰ ਅਤੇ ਗਾਜਰ ਦੇ ਰਸ ਦੀ ਵਰਤੋਂ ਕਰਨੀ ਚਾਹੀਦੀ ਹੈ। ਚੁਕੰਦਰ ਅਤੇ ਗਾਜਰ ਦੇ ਰਸ ਮਿਲਾ ਕੇ ਪੀਣ ਨਾਲ ਪਿੱਤੇ ਦੀ ਥੈਲੀ ਸਾਫ਼ ਅਤੇ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਹੀ ਪੱਥਰੀ ਤੋਂ ਵੀ ਆਰਾਮ ਮਿਲਦਾ ਹੈ। 

4. ਪੁਦੀਨਾ
ਪੁਦੀਨਾ ਪਾਚਨ ਨੂੰ ਦਰੁਸਤ ਰੱਖਣ ’ਚ ਮਦਦ ਕਰਦਾ ਹੈ। ਇਸ 'ਚ ਮੌਜੂਦ ਟੇਰਪੇਨ ਨਾਮ ਦਾ ਕੁਦਰਤੀ ਤੱਤ ਪਿੱਤੇ ਦੀ ਪੱਥਰੀ ਨੂੰ ਖੋਰਨ 'ਚ ਮਦਦ ਕਰਦਾ ਹੈ। ਪਿੱਤੇ ਦੀ ਪੱਥਰੀ ਦੇ ਰੋਗੀਆਂ ਨੂੰ ਪੁਦੀਨੇ ਦੀ ਚਾਹ ਬਣਾ ਕੇ ਪੀਣੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗੀ। 

5. ਨਿੰਬੂ ਦਾ ਰਸ
ਪਿੱਤੇ ਦੀ ਪੱਥਰੀ ਦੇ ਮਰੀਜ਼ਾਂ ਨੂੰ ਨਿੰਬੂ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਲੀਵਰ 'ਚ ਕੋਲੈਸਟਰੋਲ ਨੂੰ ਬਣਨ ਤੋਂ ਰੋਕਦਾ ਹੈ। ਰੋਜ਼ਾਨਾ 4 ਨਿੰਬੂਆਂ ਦਾ ਰਸ ਕੱਢ ਕੇ ਖਾਲੀ ਢਿੱਡ ਪੀਓ। ਅਜਿਹਾ ਇਕ ਹਫ਼ਤਾ ਕਰਨ ਨਾਲ ਪੱਥਰੀ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਵੇਗੀ। 

6. ਲਾਲ ਸ਼ਿਮਲਾ ਮਿਰਚ
ਲਾਲ ਸ਼ਿਮਲਾ ਮਿਰਚ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਪਿੱਤੇ ਦੀ ਪੱਥਰੀ ਦੇ ਦਰਦ ਤੋਂ ਨਿਜ਼ਾਤ ਦਿਵਾਉਣ ’ਚ ਤੁਹਾਡੀ ਮਦਦ ਕਰ ਸਕਦੀ ਹੈ। ਇਸੇ ਲਈ ਮਰੀਜ਼ ਨੂੰ ਆਪਣੀ ਖੁਰਾਕ 'ਚ ਸ਼ਿਮਲਾ ਮਿਰਚ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

rajwinder kaur

This news is Content Editor rajwinder kaur