ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ''ਸੌਗੀ ਦਾ ਪਾਣੀ'', ਜਾਣੋ ਪੀਣ ਦਾ ਤਰੀਕਾ

08/27/2022 3:50:36 PM

ਜਲੰਧਰ (ਬਿਊਰੋ) : ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਡਰਾਈ ਫਰੂਟਸ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਡਰਾਈ ਫਰੂਟਸ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਦਿੰਦੇ ਹਨ। ਕਿਸ਼ਮਿਸ਼ ਨੂੰ ਵੀ ਸੁੱਕੇ ਮੇਵਿਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਕੁਝ ਲੋਕ ਇਸ ਨੂੰ ਭਿਓਂਕੇ ਖਾਂਦੇ ਹਨ ਅਤੇ ਕੁਝ ਇਸੇ ਤਰ੍ਹਾਂ ਸੁੱਕੇ ਹੀ ਖਾਂਦੇ ਹਨ ਪਰ ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਕਿ ਸੌਗੀ ਦਾ ਪਾਣੀ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਦਿੰਦਾ ਹੈ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਇਸ ਦਾ ਸੇਵਨ ਕਿਵੇਂ ਕਰ ਸਕਦੇ ਹੋ-

ਇੰਝ ਬਣਾਓ ਸੌਗੀ ਦਾ ਪਾਣੀ:-
ਸੌਗੀ ਦਾ ਪਾਣੀ ਬਣਾਉਣ ਲਈ ਪਹਿਲਾਂ ਤੁਸੀਂ 2 ਕੱਪ ਪਾਣੀ ਨੂੰ ਉਬਾਲ ਲਓ। ਇਸ ਤੋਂ ਬਾਅਦ ਇਸ ਵਿਚ 150 ਗ੍ਰਾਮ ਕਿਸ਼ਮਿਸ਼ ਪਾ ਦਿਓ ਅਤੇ ਗੈਸ (ਅੱਗ) ਬੰਦ ਕਰ ਦਿਓ। ਇਸ ਪਾਣੀ ਨੂੰ ਪੂਰੀ ਰਾਤ ਇੰਝ ਹੀ ਰਹਿਣ ਦਿਓ। ਅਗਲੀ ਸਵੇਰ ਤੁਸੀਂ ਇਸ ਪਾਣੀ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਸੀਂ ਦਿਨ ਵਿਚ ਸੌਗੀ ਦਾ ਪਾਣੀ ਬਣਾ ਰਹੇ ਹੋ ਤਾਂ ਇਸ ਨੂੰ 5-6 ਘੰਟੇ ਲਈ ਛੱਡ ਦਿਓ ਅਤੇ ਫਿਰ ਇਸ ਦਾ ਸੇਵਨ ਕਰੋ।

ਸੌਗੀ ਦਾ ਪਾਣੀ ਪੀਣ ਦੇ ਫਾਇਦੇ -
ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਕੱਢੇ

ਇਸ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਤੁਸੀਂ ਆਪਣੇ ਸਰੀਰ ਨੂੰ ਡੀਟੌਕਸ ਕਰਨ ਲਈ ਹਫ਼ਤੇ ਵਿਚ ਇੱਕ ਵਾਰ ਇਸ ਡਰਿੰਕ ਦਾ ਸੇਵਨ ਕਰ ਸਕਦੇ ਹੋ। ਇਹ ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਇਨਸੌਮਨੀਆ ਦਾ ਇਲਾਜ
ਤਣਾਅ ਭਰੀ ਜ਼ਿੰਦਗੀ ਵਿਚ ਬਹੁਤ ਸਾਰੇ ਲੋਕ ਚੰਗੀ ਨੀਂਦ ਨਹੀਂ ਲੈ ਪਾਉਂਦੇ ਹਨ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਤੁਸੀਂ ਸੌਗੀ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਵਿਚ ਪਾਇਆ ਜਾਣ ਵਾਲਾ ਮੇਲਾਟੋਨਿਨ ਚੰਗੀ ਨੀਂਦ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਭਾਰ ਘੱਟ ਕਰੇ
ਸੌਗੀ ਦਾ ਪਾਣੀ ਤੁਹਾਡੇ ਸਰੀਰ ਵਿਚੋਂ ਐਕਸਟ੍ਰਾ ਕੈਲੋਰੀ ਅਤੇ ਫੈਟ ਨੂੰ ਪਿਘਲਾਉਣ ਵਿਚ ਵੀ ਮਦਦ ਕਰਦਾ ਹੈ। ਇਸ ਵਿਚ ਪਾਇਆ ਜਾਣ ਵਾਲਾ ਨੈਚੂਰਲ ਸ਼ੂਗਰ ਅਤੇ ਗਲੂਕੋਜ਼ ਤੁਹਾਡੇ ਸਰੀਰ ਨੂੰ ਐਨਰਜ਼ੀ ਦੇਣ ਵਿਚ ਵੀ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵੀ ਘੱਟ ਹੋਵੇਗਾ ਅਤੇ ਤੁਸੀਂ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਨਹੀਂ ਕਰੋਗੇ।

ਐਸਿਡਿਟੀ ਹੋਵੇਗੀ ਦੂਰ
ਢਿੱਡ ਦੀਆਂ ਸਮੱਸਿਆਵਾਂ ਲਈ ਵੀ ਸੌਗੀ ਦਾ ਪਾਣੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਜੇਕਰ ਤੁਹਾਨੂੰ ਐਸੀਡਿਟੀ (ਗੈਸ) ਦੀ ਸਮੱਸਿਆ ਹੈ ਤਾਂ ਇਸ ਦਾ ਸੇਵਨ ਜ਼ਰੂਰ ਕਰੋ। ਇਸ ਵਿਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਗੁਣ ਪੇਟ ਵਿਚੋਂ ਬੈਕਟੀਰੀਆ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ।

ਇਮਿਊਨਿਟੀ ਵਧਾਏ
ਸੌਗੀ ਦੇ ਪਾਣੀ ਵਿਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਦਾ ਪਾਣੀ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News