ਹੱਡੀਆਂ ਨੂੰ ਮਜ਼ਬੂਤ ਕਰਦੇ ਨੇ ''ਕੀਵੀ'' ਸਣੇ ਇਹ ਫਲ, ਜੋੜਾਂ ਦੇ ਦਰਦ ਤੋਂ ਵੀ ਮਿਲਦੀ ਹੈ ਰਾਹਤ

04/09/2023 5:50:16 PM

ਨਵੀਂ ਦਿੱਲੀ- ਵਧਦੀ ਉਮਰ ਦੇ ਨਾਲ-ਨਾਲ ਅੱਜ-ਕੱਲ੍ਹ ਹੱਡੀਆਂ ਵੀ ਬਹੁਤ ਛੇਤੀ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ। ਹਰ ਵਿਅਕਤੀ ਜੋੜਾਂ ਦੇ ਦਰਦ ਤੋਂ ਕਾਫ਼ੀ ਪਰੇਸ਼ਾਨ ਰਹਿੰਦਾ ਹੈ। ਇਸ ਦਾ ਕਾਰਨ ਹੈ ਕਿ ਹੱਡੀਆਂ 'ਚੋਂ ਜਿਵੇਂ-ਜਿਵੇਂ ਕੈਲਸ਼ੀਅਮ ਦੀ ਘਾਟ ਹੁੰਦੀ ਜਾਂਦੀ ਹੈ ਉਵੇਂ-ਉਵੇਂ ਜੋੜਾਂ 'ਚ ਦਰਦ ਸ਼ੁਰੂ ਹੋ ਜਾਂਦਾ ਹੈ। ਇਹ ਬੁਢਾਪੇ 'ਚ ਬਹੁਤ ਤਕਲੀਫ਼ਦਾਇਕ ਹੁੰਦਾ ਹੈ। ਜੇ ਤੁਹਾਨੂੰ ਵੀ ਜੋੜਾਂ 'ਚ ਕਾਫ਼ੀ ਦਰਦ ਹੈ ਤਾਂ ਆਪਣੀ ਰੂਟੀਨ 'ਚ ਇਨ੍ਹਾਂ ਫਲਾਂ ਨੂੰ ਜ਼ਰੂਰ ਸ਼ਾਮਲ ਕਰ ਲਓ। ਕਿਉਂਕਿ ਫਲ ਸਾਡੇ ਸਰੀਰ ਨੂੰ ਊਰਜਾਵਾਨ ਬਣਾਉਂਦੇ ਹਨ ਅਤੇ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। 


ਸੇਬ ਦਿੰਦਾ ਹੈ ਭਰਪੂਰ ਕੈਲਸ਼ੀਅਮ
ਹੱਡੀਆਂ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਸੇਬ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਦਿਨ ਭਰ 'ਚ ਇਕ ਸੇਬ ਜ਼ਰੂਰ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਭਰਪੂਰ ਮਾਤਰਾ 'ਚ ਕੈਲਸ਼ੀਅਮ ਅਤੇ ਵਿਟਾਮਿਨ ਸੀ ਵੀ ਮਿਲਦਾ ਹੈ। ਇਹ ਦੋਵੇਂ ਤੱਤ ਤੁਹਾਡੇ ਸਰੀਰ 'ਚ ਕੋਲੇਜਨ ਦੇ ਨਿਰਮਾਣ ਅਤੇ ਹੱਡੀਆਂ ਦੇ ਨਵੇਂ ਟਿਸ਼ੂਜ਼ ਦੇ ਨਿਰਮਾਣ 'ਚ ਤੁਹਾਡੀ ਮਦਦ ਕਰਦੇ ਹਨ। ਇਸ ਲਈ ਆਪਣੀ ਰੋਜ਼ਾਨਾ ਦੀ ਰੂਟੀਨ 'ਚ ਸੇਬ ਦਾ ਸੇਵਨ ਜ਼ਰੂਰ ਕਰੋ। 

ਇਹ ਵੀ ਪੜ੍ਹੋ- ਪ੍ਰੈਗਨੈਂਸੀ 'ਚ ਪਤਨੀ ਦਾ ਖ਼ੂਬ ਧਿਆਨ ਰੱਖ ਰਹੇ ਹਨ ਜੈਦ, ਆਪਣੇ ਹੱਥਾਂ ਨਾਲ ਗੌਹਰ ਦੀ ਚੰਪੀ ਕਰਦੇ ਆਏ ਨਜ਼ਰ (ਤਸਵੀਰਾਂ)
ਸਟ੍ਰਾਬੇਰੀ ਫਲ
ਸਟ੍ਰਾਬੇਰੀ ਫਲ ਵੀ ਤੁਹਾਨੂੰ ਬਹੁਤ ਲਾਭ ਪਹੁੰਚਾਏਗਾ, ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟ ਹੁੰਦੇ ਹਨ। ਇਹ ਤੁਹਾਡੀਆਂ ਕਮਜ਼ੋਰ ਹੱਡੀਆਂ ਨੂੰ ਮਜ਼ਬੂਤ ​​ਬਣਾਉਣ 'ਚ ਬਹੁਤ ਮਦਦ ਕਰਦਾ ਹੈ।
ਪਪੀਤਾ ਅਤੇ ਅਨਾਨਾਸ
ਪਪੀਤੇ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਤੁਹਾਡੀਆਂ ਹੱਡੀਆਂ 'ਚ ਕੈਲਸ਼ੀਅਮ ਦੀ ਮਾਤਰਾ ਵਧਾਉਂਦੇ ਹਨ ਅਤੇ ਮਜ਼ਬੂਤ ​​ਕਰਦੇ ਹਨ। ਦੂਜੇ ਪਾਸੇ ਅਨਾਨਾਸ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਜੋ ਹੱਡੀਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ ਉਨ੍ਹਾਂ ਲਈ ਅਨਾਨਾਸ ਬਹੁਤ ਫ਼ਾਇਦੇਮੰਦ ਹੁੰਦਾ ਹੈ, ਕਿਉਂਕਿ ਪੋਟਾਸ਼ੀਅਮ ਹੱਡੀਆਂ ਦੀ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰ ਸਕਦਾ ਹੈ। ਇਸ ਲਈ ਅਨਾਨਾਸ ਬਹੁਤ ਫ਼ਾਇਦੇਮੰਦ ਹੁੰਦਾ ਹੈ।


ਸੰਤਰਾ ਅਤੇ ਕੇਲਾ
ਹੱਡੀਆਂ ਦੀ ਮਜ਼ਬੂਤੀ ਲਈ ਵੀ ਸੰਤਰਾ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ ਕਿਉਂਕਿ ਇਸ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਕੇਲੇ 'ਚ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਹੱਡੀਆਂ ਅਤੇ ਦੰਦਾਂ ਦੀ ਬਣਤਰ ਦੇ ਵਿਕਾਸ 'ਚ ਮੁੱਖ ਭੂਮਿਕਾ ਨਿਭਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਮੇਰਾ ਨਾਂ’ ਗਾਣਾ ਆਉਣ ਮਗਰੋਂ ਮੁੜ ਚਰਚਾ ’ਚ ਮੂਸੇਵਾਲਾ, ਇਨ੍ਹਾਂ ਕਲਾਕਾਰਾਂ ਨੇ ਕੀਤੀ ਫੁੱਲ ਸਪੋਰਟ
ਕੀਵੀ ਫਲ 
ਕੀਵੀ ਦੇ ਫਲ 'ਚ ਸਭ ਤੋਂ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ। ਇਹ ਤੁਹਾਡੀ ਹੱਡੀਆਂ ਨੂੰ ਤੇਜ਼ੀ ਨਾਲ ਮਜ਼ਬੂਤੀ ਦਿੰਦਾ ਹੈ ਅਤੇ ਓਸਟੀਓਪੋਰੋਸਿਸ ਦੀ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Aarti dhillon

This news is Content Editor Aarti dhillon