ਤ੍ਰਿਫਲਾ ਪਾਊਡਰ ਸਣੇ ਇਹ ਘਰੇਲੂ ਨੁਸਖ਼ੇ ਤੇਜ਼ੀ ਨਾਲ ਘੱਟ ਕਰਨਗੇ ਭਾਰ

08/03/2022 6:20:46 PM

ਨਵੀਂ ਦਿੱਲੀ- ਰੁੱਝੇ ਲਾਈਫਸਟਾਈਲ ਕਾਰਨ ਸਿਹਤ ਦਾ ਧਿਆਨ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ। ਖਾਸ ਕਰਕੇ ਔਰਤਾਂ ਲਈ ਦਫਤਰ ਅਤੇ ਘਰ ਦੇ ਕੰਮਾਂ 'ਚ ਬੈਲੇਂਸ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ। ਜਿਸ ਕਾਰਨ ਸਰੀਰ ਨੂੰ ਮੋਟਾਪੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋਟਾਪਾ ਤੁਹਾਡੇ ਸਰੀਰ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਦੇ ਕਾਰਨ ਇਮਿਊਨਿਟੀ, ਹਾਈ ਬਲੱਡ ਪ੍ਰੈਸ਼ਰ ਅਤੇ ਥਾਇਰਾਇਡ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਜੇਕਰ ਤੁਸੀਂ ਇਸ ਦੌਰਾਨ ਆਪਣਾ ਭਾਰ ਘਟ ਨਹੀਂ ਕਰ ਪਾ ਰਹੇ ਹੋ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਦੇ ਰਾਹੀਂ ਭਾਰ ਘੱਟ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...
ਤ੍ਰਿਫਲਾ ਪਾਊਡਰ
ਤੁਸੀਂ ਤ੍ਰਿਫਲਾ ਪਾਊਡਰ ਦਾ ਇਸਤੇਮਾਲ ਭਾਰ ਘਟ ਕਰਨ ਲਈ ਕਰ ਸਕਦੇ ਹੋ। ਇਹ ਤੁਹਾਡੇ ਪਾਚਨ ਤੰਤਰ ਅਤੇ ਮੈਟਾਬੋਲੀਜ਼ਮ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਸਹਾਇਤਾ ਕਰਦਾ ਹੈ। ਨਿਯਮਿਤ ਤੌਰ 'ਤੇ ਸਵੇਰੇ ਪਾਣੀ ਦੇ ਨਾਲ ਉਬਾਲ ਕੇ ਪੀਣ ਨਾਲ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਬਾਡੀ ਵੀ ਡਿਟਾਕਸ ਹੁੰਦੀ ਹੈ। ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਸ ਦਾ ਸੇਵਨ ਕਰ ਸਕਦੇ ਹੋ। 

PunjabKesari
ਸੌਂਫ
ਸੌਂਫ ਦਾ ਸੇਵਨ ਵੀ ਤੁਸੀਂ ਭਾਰ ਕਰਨ ਲਈ ਕਰ ਸਕਦੇ ਹੋ। ਤੁਸੀਂ ਇਕ ਗਲਾਸ ਪਾਣੀ ਦੇ ਨਾਲ 2 ਚਮਚੇ ਸੌਂਫ ਦੇ ਬੀਜਾਂ ਨੂੰ 10 ਮਿੰਟ ਤੱਕ ਉਬਾਲ ਲਓ। ਤੈਅ ਸਮੇਂ ਤੋਂ ਬਾਅਦ ਇਸ ਨੂੰ ਗੈਸ ਤੋਂ ਉਤਾਰ ਲਓ। ਡਰਿੰਕ ਦਾ ਸੇਵਨ ਤੁਸੀਂ ਗਰਮਾ-ਗਰਮ ਕਰੋ। ਤੁਹਾਨੂੰ ਕਾਫੀ ਫਾਇਦਾ ਮਿਲੇਗਾ। ਫੋਲੇਟ, ਪੌਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਬੀ9 ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਭਾਰ ਘਟ ਕਰਨ 'ਚ ਬਹੁਤ ਹੀ ਫਾਇਦੇਮੰਦ ਹੁੰਦੇ ਹਨ। 

PunjabKesari
ਮੇਥੀ ਪਾਊਡਰ
ਮੈਟਾਬੋਲੀਜ਼ਮ ਵਧਾਉਣ ਲਈ ਮੇਥੀ ਦੇ ਬੀਜਾਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਭਾਰ ਘੱਟ ਕਰਨ ਲਈ ਤੁਸੀਂ ਮੇਥੀ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਤੁਸੀਂ ਮੇਥੀ ਦੇ ਬੀਜਾਂ ਨਾਲ ਤਿਆਰ ਪਾਊਡਰ ਦਾ ਸੇਵਨ ਕਰ ਸਕਦੇ ਹੋ। ਇਕ ਗਲਾਸ ਪਾਣੀ ਉਬਾਲੋ ਅਤੇ ਫਿਰ ਉਸ 'ਚ 2 ਚਮਚੇ ਮੇਥੀ ਪਾਊਡਰ ਮਿਲਾਓ। ਇਸ ਨੂੰ ਤੁਸੀਂ ਥੋੜ੍ਹਾ-ਥੋੜ੍ਹਾ ਕਰਕੇ ਪੀਓ। ਕਾਫੀ ਲਾਭਕਾਰੀ ਹੋਵੇਗਾ।

PunjabKesari
ਸੁੰਢ ਦਾ ਪਾਊਡਰ
ਤੁਸੀਂ ਸੁੰਢ ਜਾਂ ਸੁੱਕੇ ਅਦਰਕ ਦਾ ਸੇਵਨ ਕਰਕੇ ਆਪਣਾ ਭਾਰ ਘੱਟ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਫੈਟ ਘਟਣ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ ਜਿਸ ਨਾਲ ਤੁਸੀਂ ਆਸਾਨੀ ਨਾਲ ਆਪਣਾ ਭਾਰ ਘੱਟ ਕਰ ਸਕਦੇ ਹੋ। ਸਵੇਰੇ ਉਠ ਕੇ ਤੁਸੀਂ ਸੁੰਢ ਦੇ ਪਾਊਡਰ ਨੂੰ ਗਰਮ ਪਾਣੀ 'ਚ ਮਿਲਾ ਕੇ ਪੀਓ। ਇਸ ਨਾਲ ਸਰੀਰ ਦਾ ਮੈਟਾਬੋਲਿਕ ਰੇਟ ਵਧੇਗਾ ਅਤੇ ਤੁਹਾਨੂੰ ਭਾਰ ਘੱਟ ਕਰਨ 'ਚ ਵੀ ਮਦਦ ਮਿਲੇਗੀ। 

PunjabKesari


Aarti dhillon

Content Editor

Related News