ਢਿੱਡ ਦੇ ਅਲਸਰ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਨਾਰੀਅਲ ਸਣੇ ਇਹ ਘਰੇਲੂ ਨੁਸਖ਼ੇ

05/19/2022 5:41:43 PM

ਨਵੀਂ ਦਿੱਲੀ- ਅਲਸਰ ਢਿੱਡ ਦੀ ਬਿਮਾਰੀ ਹੈ। ਇਸ ਬਿਮਾਰੀ ਵਿੱਚ ਢਿੱਡ ਦੇ ਅੰਦਰੂਨੀ ਸਤਿਹ ਤੇ ਛਾਲੇ ਹੋ ਜਾਂਦੇ ਹਨ। ਇਸ ਬਿਮਾਰੀ ਨਾਲ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆ ਗਰਮੀ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਵਧ ਜਾਂਦੀ ਹੈ। ਜਿਸ ਨਾਲ ਢਿੱਡ ਵਿਚ ਜਲਣ ਹੋਣ ਲੱਗਦੀ ਹੈ ਅਤੇ ਅੱਗ ਲੱਗਣ ਜਿਹਾ ਮਹਿਸੂਸ ਹੋਣ ਲੱਗਦਾ ਹੈ। ਇਹ ਸਮੱਸਿਆ ਕਾਫ਼ੀ ਗੰਭੀਰ ਹੋ ਸਕਦੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਢਿੱਡ ਵਿਚ ਅਲਸਰ ਹੋਣ ਤੇ ਮੁੱਖ ਸੰਕੇਤ, ਲੱਛਣ ਅਤੇ ਇਸ ਨੂੰ ਠੀਕ ਕਰਨ ਲਈ ਅਸਰਦਾਰ ਘਰੇਲੂ ਨੁਸਖ਼ੇ।
ਸ਼ਹਿਦ
ਸ਼ਹਿਦ ਢਿੱਡ ਵਿਚ ਅਲਸਰ ਨੂੰ ਘੱਟ ਕਰਦਾ ਹੈ ਕਿਉਂਕਿ ਸ਼ਹਿਦ ਵਿੱਚ ਗਲੂਕੋਜ਼ ਪੈਰਾਕਸਾਈਡ ਹੁੰਦਾ ਹੈ। ਜੋ ਢਿੱਡ ਵਿਚ ਬੈਕਟੀਰੀਆ ਨੂੰ ਦੂਰ ਕਰਦਾ ਹੈ ਅਤੇ ਅਲਸਰ ਦੇ ਰੋਗੀ ਨੂੰ ਆਰਾਮ ਦਿਵਾਉਣਾ ਹੈ।
ਨਾਰੀਅਲ
ਨਾਰੀਅਲ ਅਲਸਰ ਨੂੰ ਵਧਣ ਤੋਂ ਰੋਕਦਾ ਹੈ। ਨਾਲ ਹੀ ਇਹ ਢਿੱਡ ਵਿੱਚ ਕੀੜਿਆਂ ਨੂੰ ਵੀ ਦੂਰ ਕਰਦਾ ਹੈ। ਨਾਰੀਅਲ ਵਿੱਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਅਤੇ ਐਂਟੀ-ਅਲਸਰ ਗੁਣ ਹੁੰਦੇ ਹਨ। ਇਸ ਲਈ ਜੇ ਤੁਹਾਡੇ ਢਿੱਡ ਵਿੱਚ ਅਲਸਰ ਦੀ ਸਮੱਸਿਆ ਹੈ ਤਾਂ ਨਾਰੀਅਲ ਦਾ ਤੇਲ ਅਤੇ ਨਾਰੀਅਲ ਦੇ ਪਾਣੀ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰੋ।


ਕੇਲਾ
ਕੇਲਾ ਵੀ ਅਲਸਰ ਨੂੰ ਖਤਮ ਕਰਦਾ ਹੈ ਕੇਲੇ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਜੋ ਢਿੱਡ ਵਿਚ ਐਸਿਡ ਨੂੰ ਠੀਕ ਕਰਦੇ ਹਨ। ਇਸ ਲਈ ਪੱਕਿਆ ਹੋਇਆ ਕੇਲਾ ਖਾਣ ਨਾਲ ਅਲਸਰ ਤੇ ਰੋਗੀ ਨੂੰ ਫ਼ਾਇਦਾ ਮਿਲਦਾ ਹੈ।
ਬਦਾਮ
ਬਦਾਮ ਨੂੰ ਰਾਤ ਨੂੰ ਪਾਣੀ ਵਿਚ ਭਿਓਂ ਕੇ ਰੱਖ ਲਓ ਅਤੇ ਇਸ ਨੂੰ ਪੀਸ ਕੇ ਅਲਸਰ ਦੇ ਰੋਗੀ ਨੂੰ ਦਿਓ। ਇਸ ਨਾਲ ਵੀ ਅਲਸਰ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਲਾਭ ਮਿਲਦਾ ਹੈ।


ਹਲਦੀ ਵਾਲਾ ਦੁੱਧ
ਗਾਂ ਦੇ ਦੁੱਧ ਵਿੱਚ ਹਲਦੀ ਨੂੰ ਮਿਲਾ ਕੇ ਪੀਓ। ਹਲਦੀ ਵਿੱਚ ਮੌਜੂਦ ਗੁਣ ਅਲਸਰ ਨੂੰ ਵਧਣ ਤੋਂ ਰੋਕਦੇ ਹਨ।
ਗੁੱਡਹਲ
ਗੁੱਡਹਲ ਦੇ ਪੱਤਿਆਂ ਦੇ ਰਸ ਦਾ ਸ਼ਰਬਤ ਬਣਾ ਕੇ ਪੀਣ ਨਾਲ ਵੀ ਅਲਸਰ ਦਾ ਰੋਗ ਠੀਕ ਹੋ ਜਾਂਦਾ ਹੈ।
ਗਾਜਰ ਅਤੇ ਪੱਤਾ ਗੋਭੀ ਦਾ ਰਸ
ਪੱਤਾ ਗੋਭੀ ਸਾਡੀ ਢਿੱਡ ਵਿਚ ਖ਼ੂਨ ਦੇ ਪ੍ਰਵਾਹ ਨੂੰ ਵਧਾਉਂਦੀ ਹੈ। ਜਿਸ ਨਾਲ ਅਲਸਰ ਠੀਕ ਹੁੰਦਾ ਹੈ। ਪੱਤਾ ਗੋਭੀ ਅਤੇ ਗਾਜਰ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ। ਪੱਤਾ ਗੋਭੀ ਵਿੱਚ ਲੈਕਟਿਕ ਐਸਿਡ ਹੁੰਦਾ ਹੈ। ਜੋ ਸਰੀਰ ਵਿਚ ਐਮੀਨੋ ਐਸਿਡ ਨੂੰ ਬਣਾਉਂਦਾ ਹੈ।


ਮੇਥੀ ਦੇ ਦਾਣੇ
ਢਿੱਡ ਵਿਚ ਅਲਸਰ ਦੀ ਸਮੱਸਿਆ ਨੂੰ ਠੀਕ ਕਰਨ ਲਈ ਮੇਥੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਕ ਚਮਚ ਮੇਥੀ ਦੇ ਦਾਣਿਆਂ ਨੂੰ ਇਕ ਗਲਾਸ ਪਾਣੀ ਵਿਚ ਉਬਾਲੋ ਅਤੇ ਇਸ ਨੂੰ ਠੰਡਾ ਕਰਕੇ ਛਾਣ ਕੇ ਇਸ ਵਿੱਚ ਇਕ ਚਮਚ ਸ਼ਹਿਦ ਮਿਲਾ ਕੇ ਪੀ ਲਓ। ਇਸ ਦੇ ਪਾਣੀ ਦੀ ਵਰਤੋਂ ਦਿਨ ਵਿਚ ਇਕ ਵਾਰ ਜ਼ਰੂਰ ਕਰੋ। ਜੇ ਤੁਹਾਨੂੰ ਢਿੱਡ ਵਿਚ ਅਲਸਰ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਅਤੇ ਜ਼ਿਆਦਾ ਤਕਲੀਫ਼ ਹੁੰਦੀ ਹੈ ਤਾਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

Aarti dhillon

This news is Content Editor Aarti dhillon