ਮਿਸ਼ਰੀ ਅਤੇ ਧਨੀਆ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ''ਨਕਸੀਰ ਫੁੱਟਣ'' ਦੀ ਸਮੱਸਿਆ ਤੋਂ ਨਿਜ਼ਾਤ

09/09/2021 5:49:02 PM

ਨਵੀਂ ਦਿੱਲੀ- ਗਰਮੀ ਦੇ ਮੌਸਮ 'ਚ ਕੁਝ ਲੋਕਾਂ ਨੂੰ ਨੱਕ ਤੋਂ ਖੂਨ ਨਿਕਲਣ ਦੀ ਸ਼ਿਕਾਇਤ ਹੁੰਦੀ ਹੈ। ਨੱਕ ‘ਚੋਂ ਖੂਨ ਨਿਕਲਣ ਨੂੰ ਨਕਸੀਰ ਕਹਿੰਦੇ ਹਨ। ਇਸ ਦੇ ਪਿਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਇਨ੍ਹਾਂ ’ਚੋਂ ਇਕ ਹੈ ਗਰਮ ਚੀਜਾਂ ਦਾ ਸੇਵਨ ਕਰਨਾ। ਜ਼ਿਆਦਾ ਗਰਮੀ ’ਚ ਰਹਿਣ ਨਾਲ, ਤੇਜ਼ ਮਿਰਚ ਮਸਾਲਿਆਂ ਦਾ ਸੇਵਨ ਕਰਨ, ਨੱਕ ਉੱਤੇ ਸੱਟ ਲੱਗਣ ਅਤੇ ਜ਼ੁਕਾਮ ਬਣੇ ਰਹਿਣ ਨਾਲ ਵੀ ਨੱਕ ’ਚੋਂ ਖੂਨ ਆਉਣ ਦੀ ਸਮੱਸਿਆ ਹੁੰਦੀ ਹੈ। ਵਾਰ-ਵਾਰ ਨੱਕ ’ਚੋਂ ਖੂਨ ਆਉਣਾ ਜਾਂ ਨਸੀਰ ਵਗਣਾ ਠੀਕ ਨਹੀਂ ਹੁੰਦਾ। ਨੱਕ ਦੇ ਅੰਦਰ ਮੌਜੂਦ ਸਤ੍ਹਾ ਦੀਆਂ ਖੂਨ ਦੀਆਂ ਵਾਹਿਨੀਆਂ ਫਟਣ ਕਾਰਨ ਨਕਸੀਰ ਦੀ ਸਮੱਸਿਆ ਹੁੰਦੀ ਹੈ। ਗਰਮੀ ’ਚ ਬੱਚਿਆਂ ਦੀ ਨਕਸੀਰ ਵੀ ਫੁੱਟ ਜਾਂਦੀ ਹੈ, ਜੋ ਠੀਕ ਨਹੀਂ ਹੈ। ਆਓ ਜਾਣਦੇ ਹਾਂ ਨੱਕ 'ਚੋਂ ਖੂਨ ਰੋਕਣ ਦੇ ਕੁਝ ਘਰੇਲੂ ਨੁਸਖ਼ੇ...
1. ਠੰਡਾ ਪਾਣੀ
ਜੇਕਰ ਨੱਕ ਤੋਂ ਖੂਨ ਵਹਿਣ ਲੱਗੇ ਤਾਂ ਠੰਡਾ ਪਾਣੀ ਸਿਰ 'ਤੇ ਪਾਓ। ਇਸ ਨਾਲ ਖੂਨ ਵਹਿਣਾ ਬੰਦ ਹੋ ਜਾਵੇਗਾ।


2. ਧਨੀਆ ਅਤੇ ਮਿਸ਼ਰੀ
ਤਾਜ਼ੇ ਪਾਣੀ 'ਚ ਧਨੀਏ ਦੇ ਥੋੜੇ ਦਾਣੇ ਭਿਓ ਕੇ ਰੱਖ ਦਿਓ। ਇਨ੍ਹਾਂ ਨੂੰ ਪੀਸਣ ਤੋਂ ਬਾਅਦ ਇਸ ’ਚ ਮਿਸ਼ਰੀ ਪਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।  
3. ਖੂਨ ਦਾ ਵਹਾਅ
ਜੇਕਰ ਖੂਨ ਦਾ ਵਹਾਅ ਜ਼ਿਆਦਾ ਹੋਵੇ ਤਾਂ ਮਰੀਜ਼ ਨੂੰ ਠੰਡੀ ਜਗ੍ਹਾ 'ਤੇ ਗਰਦਨ ਨੂੰ ਪਿੱਛੇ ਵੱਲ ਝੁਕਾ ਕੇ ਲਿਟਾ ਦਿਓ। ਉਸ ਦੇ ਬਾਅਦ ਗਰਦਨ ਦੇ ਪਿਛਲੇ ਹਿੱਸੇ ਦੇ ਥੱਲੇ ਠੰਡੇ ਪਾਣੀ ਦੀ ਪੱਟੀ ਜਾਂ ਬਰਫ਼ ਦੀ ਥੈਲੀ ਰੱਖਣੀ ਚਾਹੀਦੀ ਹੈ।
4. ਮੁਲਤਾਨੀ ਮਿੱਟੀ
1 ਚਮਚ ਮੁਲਤਾਨੀ ਮਿੱਟੀ ਨੂੰ ਰਾਤ 'ਚ 1/2 ਲੀਟਰ ਪਾਣੀ 'ਚ ਭਿਓ ਕੇ ਰੱਖ ਦਿਓ। ਸਵੇਰੇ ਉਸ ਪਾਣੀ ਨੂੰ ਛਾਣ ਕੇ ਪੀਣ ਨਾਲ ਨੱਕ 'ਚੋਂ ਖੂਨ ਵਹਿਣਾ ਬੰਦ ਹੋ ਜਾਵੇਗਾ।


5. ਕੇਲਾ ਅਤੇ ਚੀਨੀ
ਨੱਕ ਤੋਂ ਖੂਨ ਆਉਣ 'ਤੇ ਪੱਕਿਆ ਹੋਇਆ ਕੇਲਾ ਅਤੇ ਚੀਨੀ ਨੂੰ ਦੁੱਧ 'ਚ ਮਿਲਾ ਕੇ ਪੀਓ। ਇਸੇ 8 ਦਿਨ ਲਗਾਤਾਰ ਪੀਣ ਨਾਲ ਖੂਨ ਆਉਣ ਦੀ ਸਮੱਸਿਆ ਬੰਦ ਹੋ ਜਾਵੇਗੀ।
6. ਪਿਆਜ਼
ਨੱਕ ਤੋਂ ਖੂਨ ਆਉਣ 'ਤੇ ਤੁਸੀਂ ਪਿਆਜ਼ ਦੀ ਵਰਤੋਂ ਵੀ ਕਰ ਸਕਦੇ ਹੋ। ਪਿਆਜ਼ ਨੂੰ ਕੱਟ ਕੇ ਨੱਕ ਦੇ ਕੋਲ ਰੱਖਣ ਨਾਲ ਖੂਨ ਆਉਣਾ ਬੰਦ ਹੋ ਜਾਵੇਗਾ।
7. ਮੂੰਹ ਤੋਂ ਸਾਹ ਲੈਣਾ
ਨਕਸੀਰ ਫੁੱਟਣ 'ਤੇ ਨੱਕ ਦੀ ਥਾਂ ਮੂੰਹ ਤੋਂ ਸਾਹ ਲੈਣਾ ਚਾਹੀਦਾ ਹੈ।

Aarti dhillon

This news is Content Editor Aarti dhillon