ਗਰਮੀਆਂ ''ਚ ਵਾਰ-ਵਾਰ ਮੂੰਹ ਸੁੱਕਣ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ ਸੌਂਫ ਸਣੇ ਇਹ ਘਰੇਲੂ ਨੁਸਖ਼ੇ

07/06/2021 5:12:13 PM

ਨਵੀਂ ਦਿੱਲੀ: ਗਰਮੀ 'ਚ ਵਾਰ-ਵਾਰ ਮੂੰਹ ਸੁੱਕਦਾ ਰਹਿੰਦਾ ਹੈ। ਮੂੰਹ 'ਚੋਂ ਲਾਰ ਬਣਨ ਦੀ ਪ੍ਰਕਿਰਿਆ ਹੋਣ ਦੇ ਕਾਰਨ ਮੂੰਹ ਸੁੱਕਣ ਦੀ ਸਮੱਸਿਆ ਰਹਿੰਦੀ ਹੈ ਇਸ ਤੋਂ ਇਲਾਵਾ ਥਕਾਵਟ ਅਤੇ ਤਣਾਅ ਜਾਂ ਫਿਰ ਹਾਰਮੋਨ 'ਚ ਬਦਲਾਅ ਆਉਂਦਾ ਹੈ। ਜਾਂ ਫਿਰ ਮੂੰਹ ਸੁੱਕਣ ਦੀ ਸਮੱਸਿਆ ਜ਼ਿਆਦਾ ਸ਼ਰਾਬ ਜਾਂ ਸਿਗਰਟ ਪੀਣ ਦੇ ਕਾਰਨ ਹੋ ਜਾਂਦੀ ਹੈ। ਇੰਨਾ ਹੀ ਨਹੀਂ ਮੂੰਹ ਸੁੱਕਣ ਦੀ ਸਮੱਸਿਆ ਉਨ੍ਹਾਂ ਲੋਕਾਂ ਨੂੰ ਵੀ ਆਉਂਦੀ ਹੈ ਜੋ ਕਿਸੇ ਤਰ੍ਹਾਂ ਦੇ ਉਪਚਾਰ ਦੇ ਲਈ ਦਵਾਈਆਂ ਦੀ ਵਰਤੋ ਕਰਦੇ ਹਨ। ਜੇ ਤੁਸੀਂ ਵੀ ਮੂੰਹ ਸੁੱਕਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

PunjabKesari
ਸੌਂਫ
ਸੌਂਫ 'ਚ ਫਲਾਵੋਨਾਈਡਸ ਤੱਤ ਹੁੰਦੇ ਹਨ ਜੋ ਲਾਰ ਦੇ ਉਤਪਾਦਨ 'ਚ ਸਹਾਈ ਹੁੰਦੇ ਹਨ ਇਸ ਲਈ ਰੋਜ਼ਾਨਾ ਸੌਂਫ ਦੇ ਦਾਣਿਆਂ ਨੂੰ ਚਬਾਓ। ਇਸ ਨਾਲ ਮੂੰਹ ਸੁੱਕਣਾ ਬੰਦ ਹੋਵੇਗਾ ਅਤੇ ਇਹ ਮਾਊਥ ਫਰੈਸ਼ਨਰ ਦਾ ਕੰਮ ਕਰਦੀ ਹੈ।
ਜ਼ਿਆਦਾ ਪਾਣੀ ਪੀਓ
ਜੇ ਤੁਸੀਂ ਜ਼ਿਆਦਾ ਮਾਤਰਾ 'ਚ ਪਾਣੀ ਪੀਓਗੇ ਤਾਂ ਇਸ ਨਾਲ ਮੂੰਹ ਦੀ ਲਾਰ ਬਣੇਗੀ ਅਤੇ ਮੂੰਹ ਸੁੱਕਣ ਦੀ ਸਮੱਸਿਆ ਦੂਰ ਹੋ ਜਾਵੇਗੀ।

PunjabKesari
ਤਾਜ਼ੇ ਫ਼ਲਾਂ ਦਾ ਜੂਸ
ਇਸ ਤੋਂ ਇਲਾਵਾ ਤਾਜ਼ੇ ਫ਼ਲਾਂ ਦੇ ਜੂਸ ਦੀ ਵਰਤੋ ਕਰੋ। ਇਸ ਨਾਲ ਵੀ ਮੂੰਹ ਸੁੱਕਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

PunjabKesari
ਐਲੋਵੇਰਾ
ਐਲੋਵੇਰਾ ਦਾ ਇਸਤੇਮਾਲ ਕਈ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਐਲੋਵੇਰਾ ਮੂੰਹ ਦੇ ਸੰਵੇਦਨਸ਼ੀਲ ਉਤਕਾ ਦੀ ਰੱਖਿਆ ਕਰ ਕੇ ਮੂੰਹ ਨੂੰ ਸੁੱਕਣ ਤੋਂ ਬਚਾਉਂਦਾ ਹੈ। ਰੋਜ਼ਾਨਾ ਇਕ ਚੌਥਾਈ ਐਲੋਵੇਰਾ ਜੂਸ ਦੀ ਵਰਤੋ ਕਰੋ। ਇਸ ਤੋਂ ਇਲਾਵਾ ਤੁਸੀਂ ਐਲੋਵੇਰਾ ਜੈੱਲ ਨੂੰ ਰੂੰ ਦੀ ਮਦਦ ਨਾਲ ਮੂੰਹ 'ਤੇ ਲਗਾਓ। ਕੁਝ ਦੇਰ ਬਾਅਦ ਪਾਣੀ ਨਾਲ ਕੁਰਲੀ ਕਰ ਲਓ।
ਇਲਾਇਚੀ
ਜੇ ਤੁਹਾਡਾ ਮੂੰਹ ਹਰ ਸਮੇਂ ਸੁੱਕਦਾ ਰਹਿੰਦਾ ਹੈ ਤਾਂ ਇਲਾਇਚੀ ਚਬਾਓ। ਇਸ ਨਾਲ ਮੂੰਹ 'ਚ ਗਿੱਲਾਪਨ ਆਵੇਗਾ ਅਤੇ ਸਾਹ ਦੀ ਬਦਬੂ ਵੀ ਦੂਰ ਹੋ ਜਾਵੇਗੀ। ਖਾਣਾ ਖਾਣ ਦੇ ਬਾਅਦ ਇਲਾਇਚੀ ਜ਼ਰੂਰ ਚਬਾਓ।

PunjabKesari
ਅਦਰਕ
ਮੂੰਹ ਦੀ ਲਾਰ ਵਧਾਉਣ ਦੇ ਲਈ ਅਦਰਕ ਨੂੰ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਤਾਜ਼ੇ ਅਦਰਕ ਦੇ ਛੋਟੇ-ਛੋਟੇ ਟੁੱਕੜੇ ਚਬਾਓ। ਦਿਨ 'ਚ ਅਜਿਹਾ 2-3 ਵਾਰ ਕਰੋ। 


Aarti dhillon

Content Editor

Related News