ਮਸੂੜਿਆਂ ਦੀ ਸੋਜ ਤੋਂ ਨਿਜ਼ਾਤ ਦਿਵਾਉਣਗੇ ਲੌਂਗ ਸਣੇ ਇਹ ਘਰੇਲੂ ਨੁਸਖ਼ੇ

06/01/2022 6:31:26 PM

ਨਵੀਂ ਦਿੱਲੀ— ਮਸੂੜਿਆਂ 'ਚ ਸੋਜ ਅਤੇ ਦਰਦ ਹੋਣਾ ਇਕ ਆਮ ਸਮੱਸਿਆ ਹੈ ਇਸ 'ਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਦਰਦ ਕਾਰਨ ਬਰੱਸ਼ ਕਰਨਾ ਤਾਂ ਦੂਰ ਕੁਝ ਖਾਦਾ ਪੀਤਾ ਵੀ ਨਹੀਂ ਜਾਂਦਾ। ਕਈ ਵਾਰ ਤਾਂ ਮਸੂੜਿਆਂ 'ਚ ਇੰਨੀ ਸੋਜ ਹੋ ਜਾਂਦੀ ਹੈ ਕਿ ਉਨ੍ਹਾਂ 'ਚੋਂ ਖੂਨ ਨਿਕਲਣ ਲੱਗਦਾ ਹੈ। ਉਂਝ ਤਾਂ ਮਾਰਕਿਟ 'ਚ ਕਈ ਸਾਰੇ ਮਾਊਥਵਾਸ਼ ਅਤੇ ਦਵਾਈਆਂ ਹਨ ਜਿਨ੍ਹਾਂ ਦੀ ਵਰਤੋਂ ਨਾਲ ਮਸੂੜਿਆਂ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ ਪਰ ਵਾਰ-ਵਾਰ ਦਵਾਈਆਂ ਲੈਣ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਅਜਿਹੇ 'ਚ ਮਾਰਕਿਟ 'ਚ ਕਈ ਤਰ੍ਹਾਂ ਦੇ ਮਾਊਥਵਾਸ਼ ਅਤੇ ਦਵਾਈਆਂ ਦੀ ਵਰਤੋਂ ਕਰਕੇ ਮਸੂੜਿਆਂ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ ਪਰ ਵਾਰ-ਵਾਰ ਦਵਾਈਆਂ ਲੈਣ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਅਜਿਹੇ 'ਚ ਕੁਝ ਘਰੇਲੂ ਤਰੀਕਿਆਂ ਨੂੰ ਅਪਣਾ ਕੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਨਾਲ ਕੋਈ ਸਾਈਡ ਇਫੈਕਟ ਜਾਂ ਇਨਫੈਕਸ਼ਨ ਹੋਣ ਦਾ ਵੀ ਡਰ ਨਹੀਂ ਹੈ।
1. ਲੂਣ ਵਾਲਾ ਪਾਣੀ
ਮਸੂੜਿਆਂ 'ਚ ਦਰਦ ਹੋਣ 'ਤੇ ਲੂਣ ਵਾਲੇ ਪਾਣੀ ਨਾਲ ਕੁਰਲੀ ਕਰੋ। ਅਜਿਹਾ ਕਰਨ ਨਾਲ ਦੰਦਾਂ 'ਚ ਹੋਣ ਵਾਲੇ ਦਰਦ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਲੂਣ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ 'ਚ ਹੋਣ ਵਾਲੀ ਇਨਫੈਕਸ਼ਨ ਦੂਰ ਹੋਣ ਦੇ ਨਾਲ ਸੋਜ ਵੀ ਦੂਰ ਹੋ ਜਾਂਦੀ ਹੈ।
2. ਲੌਂਗ
ਲੌਂਗ ਵੀ ਮਸੂੜਿਆਂ ਦੀ ਸੋਜ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਲੌਂਗ 'ਚ ਮੌਜੂਦ ਯੁਗੇਨੋਲ ਮਸੂੜਿਆਂ ਦੀ ਸੋਜ ਨੂੰ ਘੱਟ ਕਰਨ 'ਚ ਸਹਾਈ ਹੁੰਦਾ ਹੈ। ਜਦੋਂ ਵੀ ਮਸੂੜੇ ਫੁਲ ਜਾਣ ਤਾਂ ਲੌਂਗ ਦੀ ਵਰਤੋਂ ਕਰੋ।

PunjabKesari
3. ਬਬੂਲ ਦੀ ਛਾਲ
ਬਬੂਲ ਦੀ ਛਾਲ ਵਾਲਾ ਨੁਸਖਾ ਬਹੁਤ ਹੀ ਪੁਰਾਣਾ ਹੈ। ਇਸ ਨੁਸਖੇ ਨੂੰ ਅਪਣਾਉਣ ਨਾਲ ਬਬੂਲ ਦੇ ਰੁੱਖ ਦੀ ਛਾਲ ਨੂੰ ਪਾਣੀ 'ਚ ਉਬਾਲ ਕੇ ਮਾਊਥਵਾਸ਼ ਦੀ ਤਰ੍ਹਾਂ ਵਰਤੋਂ ਕਰੋ। ਰੋਜ਼ਾਨਾ ਦਿਨ 'ਚ 3 ਵਾਰ ਇਸ ਮਾਊਥਵਾਸ਼ ਦੀ ਵਰਤੋਂ ਕਰਨ ਨਾਲ ਮਸੂੜਿਆਂ ਦੀ ਸੋਜ ਤੋਂ ਰਾਹਤ ਮਿਲੇਗੀ।
4. ਕੈਸਟਰ ਆਇਲ
ਮਸੂੜਿਆਂ ਦੀ ਸੋਜ ਨੂੰ ਦੂਰ ਕਰਨ ਲਈ ਕੈਸਟਰ ਆਇਲ ਦੀ ਛਾਲ ਵੀ ਬਹੁਤ ਸਹਾਈ ਹੈ। ਦਰਦ ਵਾਲੀ ਥਾਂ 'ਤੇ ਕੈਸਟਰ ਆਇਲ ਲਗਾਉਣ ਨਾਲ ਸੋਜ ਤੋਂ ਰਾਹਤ ਮਿਲਦੀ ਹੈ। ਸੋਜ ਨੂੰ ਘੱਟ ਕਰਨ ਦੇ ਨਾਲ ਹੀ ਕੁਝ ਹੀ ਸਮੇਂ 'ਚ ਦਰਦ ਹੋਣਾ ਵੀ ਘੱਟ ਹੋ ਜਾਵੇਗਾ। 
5. ਨਿੰਬੂ ਦਾ ਪਾਣੀ
ਮਸੂੜਿਆਂ 'ਚ ਸੋਜ ਦੇ ਕਾਰਨ ਮੂੰਹ 'ਚ ਬੈਕਟੀਰੀਆ ਪੈਦਾ ਹੋਣ ਲੱਗਦਾ ਹੈ। ਇਸ ਬੈਕਟੀਰੀਆ ਨੂੰ ਕਰਨ ਲਈ ਰੋਜ਼ਾਨਾ ਸਵੇਰੇ ਨਿੰਬੂ ਪਾਣੀ ਨਾਲ ਕੁਰਲੀ ਕਰੋ। ਅਜਿਹਾ ਕਰਨ ਨਾਲ ਮੂੰਹ 'ਚੋਂ ਬੈਕਟੀਰੀਆ ਨਹੀਂ ਹੋਣਗੇ ਅਤੇ ਸੋਜ ਵੀ ਘੱਟ ਹੋਵੇਗੀ।
6. ਅਦਰਕ
ਮੂੰਹ ਦੀ ਇਨਫੈਕਸ਼ਨ ਤੋਂ ਬਚਣ ਲਈ ਅਦਰਕ ਕਾਫੀ ਪੁਰਾਣਾ ਇਲਾਜ ਹੈ। ਇਸ ਨਾਲ ਮਸੂੜਿਆਂ ਦੀ ਸੋਜ ਤੋਂ ਰਾਹਤ ਮਿਲਦੀ ਹੈ ਅਤੇ ਮੂੰਹ ਦੇ ਬੈਕਟੀਰੀਆ ਤੋਂ ਵੀ ਬਚਾਅ ਹੁੰਦਾ ਹੈ।

PunjabKesari
7. ਐਲੋਵੇਰਾ
ਐਲੋਵੇਰਾ ਜੈੱਲ 'ਚ ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਮੌਜੂਦ ਹੁੰਦੇ ਹਨ ਜੋ ਮਸੂੜਿਆਂ ਦੀ ਸੋਜ ਨੂੰ ਘੱਟ ਕਰਨ, ਮਸੂੜਿਆਂ 'ਚੋਂ ਖੂਨ ਆਉਣ ਅਤੇ ਮੂੰਹ ਦੇ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਨੂੰ ਵਧਣ ਤੋਂ ਰੋਕਦਾ ਹੈ।
8. ਸਰੋਂ ਦਾ ਤੇਲ
ਮਸੂੜਿਆਂ ਦੇ ਦਰਦ ਅਤੇ ਸੋਜ ਨੂੰ ਘੱਟ ਕਰਨ ਲਈ ਸਰੋਂ ਦੇ ਤੇਲ ਦੀ ਵਰਤੋਂ ਬਹੁਤ ਹੀ ਸਹਾਈ ਹੈ। ਸਰੋਂ ਦੇ ਤੇਲ 'ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਮਸੂੜਿਆਂ 'ਤੇ ਲਗਾਓ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਦਰਦ ਅਤੇ ਸੋਜ ਤੋਂ ਰਾਹਤ ਮਿਲੇਗੀ।
9. ਟੀ ਟ੍ਰੀ ਆਇਲ
ਟੀ ਟ੍ਰੀ ਆਇਲ ਵੀ ਮਸੂੜਿਆਂ ਦੀ ਸੋਜ ਦੀ ਪ੍ਰੇਸ਼ਾਨੀ ਨੂੰ ਕਾਫੀ ਹੱਦ ਤਕ ਘੱਟ ਕਰਨ ਦਾ ਕੰਮ ਕਰਦਾ ਹੈ। ਟੀ ਟ੍ਰੀ ਆਇਲ ਨਾਲ ਮਸੂੜਿਆਂ 'ਤੇ ਮਾਲਿਸ਼ ਕਰੋ। ਕੁਝ ਹੀ ਸਮੇਂ 'ਚ ਮਸੂੜਿਆਂ ਦੇ ਦਰਦ ਤੋਂ ਰਾਹਤ ਮਿਲੇਗੀ।


Aarti dhillon

Content Editor

Related News