ਅਜਵੈਣ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਢਿੱਡ ਦਰਦ ਦੀ ਸਮੱਸਿਆ ਤੋਂ ਨਿਜ਼ਾਤ

04/02/2021 5:27:39 PM

ਨਵੀਂ ਦਿੱਲੀ—ਮੌਸਮ 'ਚ ਬਦਲਾਅ ਕਾਰਨ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਦਾ ਹੋਣਾ ਆਮ ਗੱਲ ਹੈ। ਕਈ ਵਾਰ ਸਾਡੇ ਭੋਜਨ 'ਚ ਬਦਲਾਅ ਅਤੇ ਪਾਚਨ ਕਿਰਿਆ 'ਚ ਗੜਬੜੀ ਦੀ ਵਜ੍ਹਾ ਨਾਲ ਵੀ ਢਿੱਡ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਕੁਝ ਘਰੇਲੂ ਉਪਾਅ ਦੀ ਵਰਤੋਂ ਨਾਲ ਵੀ ਆਰਾਮ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਘਰੇਲੂ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਤੁਸੀਂ ਢਿੱਡ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ...


ਅਦਰਕ
ਢਿੱਡ ਦਰਦ ਹੋਣ 'ਤੇ ਅਦਰਕ ਦਾ ਛੋਟਾ ਜਿਹਾ ਟੁੱਕੜਾ ਮੂੰਹ 'ਚ ਪਾ ਕੇ ਚੂਸਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ। ਧੁੰਨੀ 'ਤੇ ਅਦਰਕ ਦਾ ਰਸ ਲਗਾਉਣ ਨਾਲ ਢਿੱਡ ਦਰਦ ਠੀਕ ਹੋ ਜਾਂਦਾ ਹੈ ਅਤੇ ਪਾਚਨ ਕਿਰਿਆ ਵੀ ਬਿਹਤਰ ਹੋ ਜਾਂਦੀ ਹੈ।


ਹਿੰਗ
ਬੱਚਿਆਂ ਦੇ ਢਿੱਡ 'ਚ ਗੈਸ ਦੀ ਵਜ੍ਹਾ ਨਾਲ ਦਰਦ ਹੋਵੇ ਤਾਂ ਥੋੜ੍ਹੀ ਜਿਹੀ ਹਿੰਗ 'ਚ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਧੁੰਨੀ 'ਤੇ ਲਗਾਉਣ ਨਾਲ ਢਿੱਡ ਦਰਦ ਅਤੇ ਗੈਸ ਤੋਂ ਛੁਟਕਾਰਾ ਮਿਲਦਾ ਹੈ।


ਮੂਲੀ
ਢਿੱਡ ਦਰਦ ਹੋਣ 'ਤੇ ਮੂਲੀ ਦੀ ਵਰਤੋਂ ਕਰਨੀ ਬਹੁਤ ਫ਼ਾਇਦੇਮੰਦ ਹੁੰਦੀ ਹੈ ਮੂਲੀ 'ਤੇ ਕਾਲਾ ਲੂਣ ਲਗਾ ਕੇ ਖਾਣ ਨਾਲ ਢਿੱਡ ਦਰਦ ਠੀਕ ਹੋ ਜਾਂਦੀ ਹੈ।


ਤੁਲਸੀ
ਤੁਲਸੀ ਦੇ 10-12 ਪੱਤਿਆਂ ਦੇ ਰਸ ਦੀ ਵਰਤੋਂ ਕਰਨ ਨਾਲ ਜਾਂ ਤੁਲਸੀ ਦੀ ਚਾਹ ਪੀਣ ਨਾਲ ਆਰਾਮ ਮਿਲਦਾ ਹੈ।


ਮੇਥੀ ਦੇ ਬੀਜ
ਦਹੀਂ ਦੇ ਨਾਲ ਮੇਥੀ ਦੇ ਬੀਜ ਦਾ ਪਾਊਡਰ ਮਿਲਾ ਕੇ ਖਾਣ ਨਾਲ ਢਿੱਡ ਦਰਦ ਤੋਂ ਆਰਾਮ ਮਿਲਦਾ ਹੈ।


ਮਿੱਠਾ ਸੋਡਾ
ਢਿੱਡ ਦੀ ਗੈਸ ਦੇ ਕਾਰਨ ਦਰਦ ਤੋਂ ਪ੍ਰੇਸ਼ਾਨ ਹੋ ਤਾਂ 1 ਗਿਲਾਸ 'ਚ ਥੋੜਾ ਜਿਹਾ ਮਿੱਠਾ ਸੋਡਾ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ।


ਅਜਵੈਣ
1 ਚਮਚ ਅਜਵੈਣ ਨੂੰ ਤਵੇ 'ਤੇ ਭੁੰਨ ਕੇ ਉਸ 'ਚ ਕਾਲਾ ਲੂਣ ਮਿਲਾ ਕੇ ਇਸ ਨੂੰ ਕੋਸੇ ਪਾਣੀ ਨਾਲ ਖਾਣ ਨਾਲ ਢਿੱਡ ਦਰਦ ਠੀਕ ਹੋ ਜਾਂਦਾ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon