ਸਿੱਕਰੀ ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ

05/27/2022 6:03:44 PM

ਨਵੀਂ ਦਿੱਲੀ- ਦਹੀਂ 'ਚ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ ਆਦਿ ਤੱਤਾਂ ਦੀ ਭਰਪੂਰ ਮਾਤਰਾ ਹੋਣ ਦੇ ਕਾਰਨ ਇਹ ਖਾਣ ਦੇ ਨਾਲ-ਨਾਲ ਵਾਲਾਂ 'ਤੇ ਲਗਾਉਣ ਦੇ ਵੀ ਕੰਮ ਆਉਂਦਾ ਹੈ। ਇਸ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਵਾਲਾਂ ਦੇ ਟੁੱਟਣ-ਡਿੱਗਣ, ਰੁੱਖੇ ਹੋਣ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੇ ਹਨ। ਇਹ ਵਾਲਾਂ ਨੂੰ ਮਾਇਸਚਰ ਪ੍ਰਦਾਨ ਕਰਕੇ ਜੜ੍ਹਾਂ ਤੋਂ ਮਜ਼ਬੂਤ ਕਰਕੇ ਵਧਣ 'ਚ ਮਦਦ ਕਰਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦਹੀਂ ਨਾਲ ਬਣੇ ਅਜਿਹੇ 4 ਹੇਅਰ ਮਾਸਕ ਦੇ ਬਾਰੇ 'ਚ ਦੱਸਦੇ ਹਾਂ ਜੋ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਏਗਾ।
ਵਿਟਾਮਿਨ ਬੀ, ਡੀ, ਪ੍ਰੋਟੀਨ, ਕੈਲਸ਼ੀਅਮ ਆਦਿ ਪੌਸ਼ਟਿਕ ਤੱਤ ਵਾਲਾਂ ਦੇ ਝੜਨ ਅਤੇ ਰੁੱਖੇ ਹੋਣ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਇਹ ਵਾਲਾਂ ਨੂੰ ਮਾਇਸਚੁਰ ਪ੍ਰਦਾਨ ਕਰ ਉਸ ਨੂੰ ਜੜ੍ਹਾਂ ਤੋਂ ਮਜ਼ਬੂਤ ਕਰ ਵੱਧਣ 'ਚ ਮਦਦ ਕਰਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦਹੀਂ ਨਾਲ ਬਣੇ ਅਜਿਹੇ 4 ਹੇਅਰ ਮਾਸਕ ਦੇ ਬਾਰੇ 'ਚ ਦੱਸਦੇ ਹਾਂ ਜੋ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਏਗਾ।

PunjabKesari
ਸਿੱਕਰੀ ਦੇ ਲਈ
ਵਿਟਾਮਿਨ ਬੀ, ਡੀ, ਪ੍ਰੋਟੀਨ, ਕੈਲਸ਼ੀਅਮ ਆਦਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਦਹੀਂ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨੂੰ ਵਾਲਾਂ 'ਚ ਲਗਾਉਣ ਨਾਲ ਸਿੱਕਰੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਲਈ ਆਪਣੇ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਦਹੀਂ ਲਓ। ਉਸ ਨੂੰ ਸਕੈਲਪ ਤੋਂ ਲਗਾਉਂਦੇ ਹੋਏ ਸਾਰੇ ਵਾਲਾਂ 'ਚ ਲਗਾਓ। 15-20 ਮਿੰਟ ਤੱਕ ਇਸ ਨੂੰ ਇੰਝ ਹੀ ਛੱਡ ਦਿਓ ਬਾਅਦ 'ਚ ਕੋਸੇ ਪਾਣੀ ਨਾਲ ਇਸ ਨੂੰ ਧੋ ਲਓ।

ਟੁੱਟਦੇ ਵਾਲਾਂ ਲਈ
ਦਹੀਂ 'ਚ ਮੇਥੀ ਦੇ ਬੀਜਾਂ ਦਾ ਪਾਊਡਰ ਮਿਕਸ ਕਰਕੇ ਲਗਾਉਣ ਨਾਲ ਵਾਲਾਂ ਦਾ ਝੜਣਾ ਘੱਟ ਹੁੰਦਾ ਹੈ। ਇਸ ਲਈ ਇਕ ਕੌਲੀ 'ਚ 1 ਕੱਪ ਦਹੀਂ, 1/2 ਕੱਪ ਮੇਥੀ ਦੇ ਬੀਜ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤਿਆਰ ਮਿਸ਼ਰਨ ਨੂੰ ਵਾਲਾਂ ਦੀਆਂ ਜੜ੍ਹਾਂ ਤੋਂ ਲਗਾਉਂਦੇ ਹੋਏ ਸਾਰੇ ਵਾਲਾਂ 'ਤੇ ਲਗਾਓ। 10-15 ਮਿੰਟ ਲਈ ਰਹਿਣ ਦਿਓ। ਬਾਅਦ 'ਚ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਧੋ ਲਓ। ਇਸ ਨਾਲ ਵਾਲਾਂ ਦੇ ਝੜਣ ਦੀ ਸਮੱਸਿਆ ਘੱਟ ਹੋ ਕੇ ਸਿਲਕੀ, ਸਮੂਦ ਹੋਣ 'ਚ ਮਦਦ ਮਿਲੇਗੀ।

PunjabKesari
ਵਾਲਾਂ ਦੀ ਗਰੋਥ ਲਈ
ਦਹੀਂ ਦੇ ਨਾਲ ਔਲੇ ਮਿਲਾ ਕੇ ਲਗਾਉਣ ਨਾਲ ਵਾਲਾਂ ਦੇ ਰੋਮ ਮਜ਼ਬੂਤ ਹੋ ਕੇ ਤੇਜ਼ੀ ਨਾਲ ਵਧਦੇ ਹਨ। ਇਸ ਲਈ ਇਕ ਕੌਲੀ 'ਚ 1 ਟੇਬਲ ਸਪੂਨ ਦਹੀਂ ਨੂੰ 1 ਟੇਬਲ ਸਪੂਨ ਔਲਿਆਂ ਦੇ ਪਾਊਡਰ 'ਚ ਮਿਲਾਓ। ਤਿਆਰ ਮਿਸ਼ਰਨ ਨੂੰ ਸਕੈਲਪ ਅਤੇ ਵਾਲਾਂ 'ਚ ਲਗਾਓ। ਇਸ ਨੂੰ 30 ਮਿੰਟ ਲੱਗਿਆ ਰਹਿਣ ਦਿਓ। ਬਾਅਦ 'ਚ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
ਰੁੱਖੇ ਵਾਲਾਂ ਲਈ
ਵਾਲਾਂ ਦੇ ਬੇਜਾਨ ਅਤੇ ਡਰਾਈ ਹੋਣ ਦੀ ਸਮੱਸਿਆ 'ਚ ਦਹੀਂ ਦੇ ਨਾਲ ਐੱਗ ਵ੍ਹਾਈਟ ਦੀ ਵਰਤੋਂ ਕਰਨੀ ਚਾਹੀਦੀ। ਇਸ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਵਾਲਾਂ ਦੀ ਡਰਾਈਨੈੱਸ ਨੂੰ ਖਤਮ ਕਰਕੇ ਇਸ 'ਚ ਨਮੀ ਪਹੁੰਚਾਉਂਦੇ ਹਨ। ਨਾਲ ਹੀ ਵਾਲਾਂ ਨੂੰ ਡੈਮੇਜ ਵਾਲਾਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਨੂੰ ਲਗਾਉਣ ਲਈ 1 ਕੱਪ ਦਹੀਂ 'ਚ 1 ਐੱਗ ਵ੍ਹਾਈਟ ਪਾ ਕੇ ਸਮੂਦ ਜਿਹਾ ਪੇਸਟ ਤਿਆਰ ਕਰੋ। ਇਸ ਨੂੰ ਵਾਲਾਂ 'ਤੇ 30 ਮਿੰਟ ਤੱਕ ਲਗਾਉਣ ਦੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਨਾਲ ਵਾਲਾਂ ਨੂੰ ਨਮੀ ਮਿਲਣ ਦੇ ਨਾਲ ਵਾਲ ਮੁਲਾਇਮ ਅਤੇ ਚਮਕਦਾਰ ਹੋਣਗੇ।


Aarti dhillon

Content Editor

Related News