ਦਫ਼ਤਰ ''ਚ ਲੰਬੇ ਸਮੇਂ ਤੱਕ ਬੈਠਣ ਨਾਲ ਹੋ ਰਹੀ ਹੈ ''ਪੈਰਾਂ ''ਚ ਸੋਜ'', ਤਾਂ ਅਪਣਾਓ ਸੇਂਧਾ ਨਮਕ ਸਣੇ ਇਹ ਘਰੇਲੂ ਨੁਸਖ਼ੇ

08/26/2022 4:28:59 PM

ਨਵੀਂ ਦਿੱਲੀ- ਰੁੱਝੀ ਜੀਵਨਸ਼ੈਲੀ ਕਾਰਨ ਬਹੁਤ ਸਾਰੇ ਲੋਕ ਆਪਣੀ ਸਿਹਤ 'ਤੇ ਧਿਆਨ ਨਹੀਂ ਦੇ ਪਾਉਂਦੇ। ਸਾਰਾ ਦਿਨ ਦਫ਼ਤਰ 'ਚ ਕੰਮ ਕਰਨ ਨਾਲ ਵੀ ਕਈ ਵਾਰ ਥਕਾਵਟ ਹੋ ਜਾਂਦੀ ਹੈ। ਪੈਰਾਂ 'ਚ ਸੋਜ ਆ ਜਾਂਦੀ ਹੈ। ਪੈਰਾਂ 'ਚ ਸੋਜ ਕਈ ਵਾਰ ਲੰਬੇ ਸਮੇਂ ਤੱਕ ਟ੍ਰੈਵਲਿੰਗ ਕਰਦੇ ਰਹਿਣ, ਉੱਚਾਈ ਵਾਲੀ ਥਾਂ 'ਤੇ ਜਾਣ ਅਤੇ ਜ਼ਿਆਦਾ ਘੁੰਮਣ ਕਾਰਨ ਵੀ ਹੋ ਸਕਦੀ ਹੈ। ਕਈ ਵਾਰ ਦਰਦ ਇੰਨਾ ਜ਼ਿਆਦਾ ਵਧ ਜਾਂਦਾ ਹੈ ਕਿ ਬਰਦਾਸ਼ਤ ਵੀ ਨਹੀਂ ਹੋ ਪਾਉਂਦਾ। ਤੁਸੀਂ ਪੈਰਾਂ ਦੀ ਸੋਜ ਨੂੰ ਕੁਝ ਘਰੇਲੂ ਤਰੀਕਿਆਂ ਰਾਹੀਂ ਵੀ ਘੱਟ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...

PunjabKesari
ਸੇਂਧਾ ਨਮਕ ਆਵੇਗਾ ਕੰਮ 
ਤੁਸੀਂ ਸੇਂਧਾ ਨਮਕ ਪੈਰਾਂ ਦੀ ਸੋਜ ਘੱਟ ਕਰਨ ਲਈ ਇਸਤੇਮਾਲ ਕਰ ਸਕਦੇ ਹੋ। ਸੇਂਧਾ ਨਮਕ ਅੱਧੀ ਬਾਲਟੀ ਕੋਸੇ ਪਾਣੀ 'ਚ ਮਿਲਾਓ। ਇਸ ਤੋਂ ਬਾਅਦ ਘੱਟ ਤੋਂ ਘੱਟ 10-15 ਮਿੰਟ ਤੱਕ ਆਪਣੇ ਪੈਰਾਂ ਨੂੰ ਪਾਣੀ 'ਚ ਡੁਬੋ ਕੇ ਰੱਖੋ। ਤੈਅ ਸਮੇਂ ਤੋਂ ਬਾਅਦ ਤੁਸੀਂ ਪੈਰ ਪਾਣੀ 'ਚੋਂ ਬਾਹਰ ਕੱਢ ਲਓ। ਪੈਰਾਂ ਨੂੰ ਕਿਸੇ ਸਾਫ਼ ਕੱਪੜੇ ਨਾਲ ਪੂੰਝ ਲਓ। ਤੁਹਾਨੂੰ ਦਰਦ ਤੋਂ ਕਾਫੀ ਆਰਾਮ ਮਿਲੇਗਾ ਇਸ ਉਪਾਅ ਦਾ ਇਸਤੇਮਾਲ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰ ਸਕਦੇ ਹੋ। 

PunjabKesari
ਆਈਸ ਪੈਕ ਦੀ ਕਰੋ ਵਰਤੋਂ
ਆਈਸ ਪੈਕ ਵੀ ਪੈਰਾਂ ਦੀ ਸੋਜ ਘੱਟ ਕਰਨ 'ਚ ਇਸਤੇਮਾਲ ਹੋ ਸਕਦੀ ਹੈ। ਕਿਸੇ ਤੌਲੀਏ 'ਚ ਆਈਸ ਪੈਕਸ ਲਪੇਟ ਕੇ ਸੋਜ ਵਾਲੀ ਥਾਂ 'ਤੇ ਕੁਝ ਦੇਰ ਲਈ ਲਗਾਓ।  ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ 'ਚ ਖੂਨ ਦਾ ਦੌਰਾ ਵੀ ਵਧਦਾ ਹੈ। ਸੋਜ ਵੀ ਘੱਟ ਹੁੰਦੀ ਹੈ। ਤੁਸੀਂ ਇਹ ਨੁਸਖ਼ਾ ਦਿਨ 'ਚ ਦੋ ਵਾਰ ਇਸਤੇਮਾਲ ਕਰ ਸਕਦੇ ਹੋ। 
ਮਾਲਿਸ਼ ਕਰੋ
ਪੈਰਾਂ ਦੀ ਮਾਲਿਸ਼ ਕਰਕੇ ਵੀ ਤੁਸੀਂ ਸੋਜ ਘੱਟ ਕਰ ਸਕਦੇ ਹੋ। ਸਰ੍ਹੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ ਪੈਰਾਂ ਦੀ ਮਾਲਿਸ਼ ਕਰੋ। ਲਗਭਗ 10 ਮਿੰਟ ਦੇ ਲਈ ਪੈਰਾਂ ਦੀ ਮਾਲਿਸ਼ ਕਰੋ। ਤੁਹਾਨੂੰ ਦਰਦ ਅਤੇ ਸੋਜ ਤੋਂ ਆਰਾਮ ਮਿਲੇਗਾ। ਪੈਰਾਂ ਦੀ ਮਾਲਿਸ਼ ਕਰਨ ਨਾਲ ਮਾਸਪੇਸ਼ੀਆਂ 'ਚ ਖੂਨ ਦਾ ਦੌਰਾ ਚੰਗਾ ਹੁੰਦਾ ਹੈ। ਤੁਸੀਂ 10-15 ਮਿੰਟ ਲਈ ਪੈਰਾਂ ਦੀ ਮਾਲਿਸ਼ ਕਰੋ। ਮਾਲਿਸ਼ ਲਈ ਤੁਸੀਂ ਸਰ੍ਹੋਂ ਦੇ ਤੇਲ ਤੋਂ ਇਲਾਵਾ ਨਾਰੀਅਲ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ। 

PunjabKesari
ਬੇਕਿੰਗ ਸੋਡੇ ਦੀ ਕਰੋ ਵਰਤੋਂ
ਤੁਸੀਂ ਬੇਕਿੰਗ ਸੋਡੇ ਦਾ ਇਸਤੇਮਾਲ ਪੈਰਾਂ ਦੀ ਸੋਜ ਘੱਟ ਕਰਨ ਲਈ ਕਰ ਸਕਦੇ ਹੋ। ਤੁਸੀਂ ਚੌਲਾਂ ਦੇ ਪਾਣੀ ਨੂੰ ਉਬਾਲੋ। ਫਿਰ ਇਸ ਪਾਣੀ 'ਚ ਬੇਕਿੰਗ ਸੋਡਾ ਮਿਲਾਓ। ਦੋਵਾਂ ਚੀਜ਼ਾਂ ਨਾਲ ਇਕ ਪੇਸਟ ਤਿਆਰ ਕਰ ਲਓ। ਪੇਸਟ ਨੂੰ ਪ੍ਰਭਾਵਿਤ ਥਾਂ 'ਤੇ ਲਗਾਓ। 10-15 ਮਿੰਟ ਬਾਅਦ ਪੈਰਾਂ ਨੂੰ ਸਾਦੇ ਪਾਣੀ ਨਾਲ ਧੋ ਲਓ। ਤੁਹਾਨੂੰ ਸੋਜ ਅਤੇ ਦਰਦ ਤੋਂ ਆਰਾਮ ਮਿਲੇਗਾ। 

ਸੇਬ ਦਾ ਸਿਰਕਾ ਆਵੇਗਾ ਕੰਮ 
ਸੇਬ ਦਾ ਸਿਰਕਾ ਵੀ ਸੋਜ 'ਚ ਕਾਫੀ ਫਾਇਦੇਮੰਦ ਹੁੰਦਾ ਹੈ। ਤੁਸੀਂ ਪਾਣੀ ਕੋਸਾ ਕਰ ਲਓ। ਫਿਰ ਇਸ ਕੋਸੇ ਪਾਣੀ 'ਚ ਸੇਬ ਦਾ ਸਿਰਕਾ ਪਾਓ। ਪੈਰਾਂ ਨੂੰ ਇਸ ਪਾਣੀ 'ਚ ਡੁਬੋ ਲਓ। 15-20 ਮਿੰਟ ਬਾਅਦ ਪੈਰ ਤੌਲੀਏ ਨਾਲ ਸਾਫ ਕਰ ਲਓ। ਤੁਹਾਨੂੰ ਦਰਦ ਤੋਂ ਕਾਫੀ ਆਰਾਮ ਮਿਲੇਗਾ।

PunjabKesari

ਨੋਟ-ਜੇਕਰ ਇਨ੍ਹਾਂ ਉਪਾਆਂ ਦਾ ਇਸਤੇਮਾਲ ਕਰਕੇ ਵੀ ਸੋਜ ਅਤੇ ਦਰਦ ਘੱਟ ਨਹੀਂ ਹੋ ਰਹੀ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ। ਗਰਭਵਤੀ ਔਰਤਾਂ ਇਨ੍ਹਾਂ ਉਪਾਵਾਂ ਦਾ ਇਸ਼ਤੇਮਾਲ ਨਾ ਕਰਨ।


Aarti dhillon

Content Editor

Related News