ਗਰਮੀਆਂ ''ਚ ਪਿੱਤ ਤੋਂ ਰਾਹਤ ਪਾਉਣ ਲਈ ਅਪਣਾਓ ''ਐਲੋਵੀਰਾ'' ਸਣੇ ਇਹ ਘਰੇਲੂ ਨੁਸਖ਼ੇ

03/29/2022 5:22:30 PM

ਨਵੀਂ ਦਿੱਲੀ- ਗਰਮੀ ਦੇ ਮੌਸਮ ’ਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਮੁਸ਼ਕਲਾਂ ਦੇ ਨਾਲ-ਨਾਲ ਗਰਮੀ ’ਚ ਪਿੱਤ ਦੀ ਸਮੱਸਿਆ ਵੀ ਹੋ ਜਾਂਦੀ ਹੈ, ਜਿਸ ਤੋਂ ਹਰ ਕੋਈ ਪਰੇਸ਼ਾਨ ਹੈ। ਅਸਲ 'ਚ ਗਰਮੀ ਦੇ ਕਾਰਨ ਸਰੀਰ 'ਚ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਚਮੜੀ ਦੇ ਛਿੱਦਰ ਬੰਦ ਹੋ ਜਾਣ ਦੀ ਵਜ੍ਹਾ ਨਾਲ ਪਿੱਤ ਦੀ ਸਮੱਸਿਆ ਹੋ ਜਾਂਦੀ ਹੈ। ਉਂਝ ਤਾਂ ਇਹ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਹੋ ਸਕਦੀ ਹੈ ਪਰ ਮੋਡੇ, ਛਾਤੀ ਆਦਿ 'ਤੇ ਇਸ ਦਾ ਜ਼ਿਆਦਾ ਅਸਰ ਦਿਖਾਈ ਦਿੰਦਾ ਹੈ। ਪਿੱਤ ਨਾਲ ਸਰੀਰ 'ਤੇ ਖਾਰਸ਼ ਅਤੇ ਚੁਬਣ ਹੋਣ ਲੱਗਦੀ ਹੈ। ਜੇ ਤੁਸੀਂ ਵੀ ਗਰਮੀ 'ਚ ਹੋਣ ਵਾਲੀ ਪਿੱਤ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਡੇ ਲਈ ਕੁਝ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਪਿੱਤ ਤੋਂ ਛੁਟਕਾਰਾ ਪਾ ਸਕਦੇ ਹੋ। 
1. ਮਹਿੰਦੀ
ਪਿੱਤ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਮਹਿੰਦੀ ਦਾ ਲੇਪ ਬਣਾ ਕੇ ਪਿੱਤ ਵਾਲੀ ਜਗ੍ਹਾ ਉਪਰ ਲਗਾ ਦਿਓ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਪਿੱਤ ਠੀਕ ਹੋ ਜਾਵੇਗੀ। ਇਸ ਤੋਂ ਇਲਾਵਾ ਨਹਾਉਣ ਵਾਲੇ ਪਾਣੀ 'ਚ ਮਹਿੰਦੀ ਦੇ ਪੱਤੇ ਪਾ ਕੇ ਪੀਸ ਲਓ ਅਤੇ ਉਸ ਪਾਣੀ ਨਾਲ ਨਹਾਓ। 

PunjabKesari
2. ਮੁਲਤਾਨੀ ਮਿੱਟੀ ਦਾ ਲੇਪ 
ਮੁਲਤਾਨੀ ਮਿੱਟੀ ਸਰੀਰ ਨੂੰ ਠੰਡਕ ਦਿੰਦੀ ਹੈ ਅਤੇ ਮੁਲਤਾਨੀ ਮਿੱਟੀ 'ਚ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਉਸ ਪੇਸਟ ਨੂੰ ਪਿੱਤ ਵਾਲੀ ਥਾਂ 'ਤੇ ਲਗਾਓ। ਸੁੱਕਣ ਤੋਂ ਬਾਅਦ ਨਹਾ ਲਓ। ਇਸ ਨਾਲ ਪਿੱਤ ਤੋਂ ਰਾਹਤ ਮਿਲਦੀ ਹੈ।
3. ਨਿੰਮ ਦੀਆਂ ਪੱਤੀਆਂ
ਨਿੰਮ ਨੂੰ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ। ਪਿੱਤ ਨੂੰ ਦੂਰ ਕਰਨ ਦੇ ਲਈ ਨਿੰਮ ਕਾਫੀ ਲਾਭਕਾਰੀ ਹੁੰਦੀ ਹੈ। ਨਿੰਮ ਦੀ ਪੱਤੀਆਂ ਨੂੰ ਉਬਾਲ ਲਓ। ਫਿਰ ਉਸ ਪਾਣੀ ਨਾਲ ਨਹਾਓ। ਇਸ ਤੋਂ ਇਲਾਵਾ ਨਿੰਮ ਅਤੇ ਤੁਲਸੀ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ ਪਿੱਤ ਵਾਲੀ ਥਾਂ 'ਤੇ ਲਗਾਓ। ਇਸ ਨਾਲ ਕਾਫੀ ਰਾਹਤ ਮਿਲਦੀ ਹੈ। 
4. ਐਲੋਵੇਰਾ
ਐਲੋਵੇਰਾ ਦਾ ਗੂਦਾ ਕੱਢ ਕੇ ਪਿੱਤ ਵਾਲੀ ਥਾਂ 'ਤੇ ਲਗਾਓ। ਇਸ ਨਾਲ ਕਾਫੀ ਰਾਹਤ ਮਿਲਦੀ ਹੈ।

PunjabKesari
5. ਚੰਦਨ ਦਾ ਲੇਪ 
ਚੰਦਨ ਦਾ ਲੇਪ ਨਾਲ ਸਰੀਰ ਨੂੰ ਠੰਡਕ ਦਾ ਅਹਿਸਾਸ ਹੁੰਦਾ ਹੈ। ਪਿੱਤ 'ਤੇ ਚੰਦਨ ਨਾਲ ਬਣਿਆ ਲੇਪ ਲਗਾਉਣ ਨਾਲ ਕਾਫੀ ਅਸਰ ਦਿਖਾਈ ਦਿੰਦਾ ਹੈ। 
6. ਨਾਰੀਅਲ ਦਾ ਤੇਲ
ਨਾਰੀਅਲ ਦੇ ਤੇਲ 'ਚ ਕਪੂਰ ਪੀਸ ਕੇ ਮਿਲਾਓ ਅਤੇ ਨਹਾਉਣ ਤੋਂ ਪਹਿਲਾਂ ਇਸ ਨੂੰ ਪਿੱਤ ਉੱਪਰ ਲਗਾਓ। ਰੋਜ਼ਾਨਾਂ ਦਿਨ 'ਚ 2 ਵਾਰ ਇਸ ਨਾਲ ਸਰੀਰ ਦੀ ਮਾਲਸ਼ ਕਰਨ ਨਾਲ ਪਿੱਤ ਠੀਕ ਹੋ ਜਾਂਦੇ ਹਨ। 
7. ਫਲਾਂ ਦਾ ਰਸ
ਪਿੱਤ ਤੋਂ ਬਚਣ ਦੇ ਲਈ ਤਰਲ ਪਦਾਰਥਾਂ ਦਾ ਜ਼ਿਆਦਾ ਵਰਤੋ ਕਰੋ। ਇਸ ਨਾਲ ਕਾਫੀ ਆਰਾਮ ਮਿਲਦਾ ਹੈ। ਇਸ ਲਈ ਫਲਾਂ ਦਾ ਜੂਸ ਪੀਓ।


Aarti dhillon

Content Editor

Related News