ਢਿੱਡ ''ਚ ਹੋਣ ਵਾਲੀ ਜਲਨ ਤੋਂ ਨਿਜ਼ਾਤ ਦਿਵਾਉਣਗੇ ''ਪੁਦੀਨੇ ਦੇ ਪੱਤਿਆਂ'' ਸਣੇ ਇਹ ਘਰੇਲੂ ਨੁਸਖ਼ੇ

04/14/2022 5:46:58 PM

ਨਵੀਂ ਦਿੱਲੀ- ਅੱਜ ਕੱਲ ਢਿੱਡ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਵਧ ਰਹੀਆਂ ਹਨ ਪਰ ਕਈ ਵਾਰ ਅਸੀਂ ਰਾਤ ਨੂੰ ਇਸ ਤਰ੍ਹਾਂ ਦੀ ਚੀਜ਼ ਖਾ ਲੈਂਦੇ ਹਾਂ ਜਿਸ ਨਾਲ ਢਿੱਡ ਵਿਚ ਗਰਮੀ ਅਤੇ ਜਲਨ ਦੀ ਸਮੱਸਿਆ ਹੋ ਜਾਂਦੀ ਹੈ। ਇਹ ਇਕ ਬਹੁਤ ਹੀ ਨਾਰਮਲ ਗੱਲ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਹੁੰਦੀ ਹੈ। ਢਿੱਡ ਵਿਚ ਐਸਿਡ ਜ਼ਰੂਰਤ ਤੋਂ ਜ਼ਿਆਦਾ ਬਣਨ ਕਾਰਨ ਸਾਡੇ ਢਿੱਡ ਵਿਚ ਗੈਸ, ਦਰਦ ਅਤੇ ਜਲਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਢਿੱਡ ਵਿਚ ਜਲਣ ਦਾ ਮੁੱਖ ਕਾਰਨ ਖਾਣੇ ਦਾ ਸਹੀ ਤਰ੍ਹਾਂ ਹਜ਼ਮ ਨਾ ਹੋਣਾ ਹੁੰਦਾ ਹੈ। ਜਿਸ ਕਾਰਨ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਢਿੱਡ ਵਿਚ ਜਲਨ ਅਤੇ ਗਰਮੀ ਦੀ ਸਮੱਸਿਆ ਹੋ ਜਾਂਦੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਢਿੱਡ ਵਿਚ ਜਲਨ ਅਤੇ ਗਰਮੀ ਹੋਣ ਦੇ ਮੁੱਖ ਕਾਰਨ ਅਤੇ ਇਸ ਨੂੰ ਠੀਕ ਕਰਨ ਲਈ ਅਸਰਦਾਰ ਘਰੇਲੂ ਨੁਸਖ਼ੇ।


ਢਿੱਡ ਵਿਚ ਜਲਣ ਅਤੇ ਗਰਮੀ ਹੋਣ ਦੇ ਕਾਰਨ
ਜ਼ਿਆਦਾ ਤੇਜ਼ ਮਿਰਚ ਮਸਾਲੇ ਵਾਲਾ ਖਾਣਾ ਖਾਣ ਕਰਕੇ
ਨਾਨਵੈੱਜ ਖਾਣੇ ਦੀ ਜ਼ਿਆਦਾ ਵਰਤੋਂ ਕਰਨੀ
ਸ਼ਰਾਬ ਦੀ ਲੋੜ ਤੋਂ ਜ਼ਿਆਦਾ ਵਰਤੋਂ ਕਰਨੀ
ਪੇਨ ਕਿੱਲਰ ਜਾਂ ਫਿਰ ਦਵਾਈਆਂ ਲੈਣੀਆਂ
ਸਹੀ ਸਮੇਂ ਤੇ ਖਾਣਾ ਨਾ ਖਾਣਾ
ਚਾਹ ਅਤੇ ਕੌਫੀ ਦੀ ਜ਼ਿਆਦਾ ਵਰਤੋਂ ਕਰਨੀ
ਖਾਣਾ ਖਾਂਦੇ ਸਾਰ ਤੁਰੰਤ ਸੌਂ ਜਾਣਾ
ਢਿੱਡ ਵਿਚ ਗਰਮੀ ਹੋਣ ਦੇ ਮੁੱਖ ਲੱਛਣ
ਸੀਨੇ ਵਿਚ ਵਾਰ-ਵਾਰ ਜਲਨ ਮਹਿਸੂਸ ਹੋਣੀ
ਸਾਹ ਲੈਣ ਵਿਚ ਪ੍ਰੇਸ਼ਾਨੀ
ਮੂੰਹ ਵਿਚ ਖੱਟਾ ਪਾਣੀ ਆਉਣਾ, ਖੱਟੀ ਡਕਾਰ ਆਉਣੀ
ਘਬਰਾਹਟ ਅਤੇ ਉਲਟੀ ਜਿਹਾ ਮਹਿਸੂਸ ਹੋਣਾ
ਢਿੱਡ ਵਿਚ ਦਰਦ
ਗਲੇ ਵਿਚ ਜਲਣ ਮਹਿਸੂਸ ਹੋਣੀ
ਢਿੱਡ ਫੁੱਲਣਾ ਅਤੇ ਕਬਜ਼ ਰਹਿਣੀ
ਸਿਰਦਰਦ ਅਤੇ ਢਿੱਡ ਵਿਚ ਗੈਸ ਬਣਨੀ
ਢਿੱਡ ਨੂੰ ਠੰਢਾ ਰੱਖਣ ਲਈ ਅਸਰਦਾਰ ਘਰੇਲੂ ਨੁਸਖ਼ੇ


ਤੁਲਸੀ ਦੇ ਪੱਤੇ
ਤੁਲਸੀ ਵਿਚ ਬਹੁਤ ਸਾਰੀਆਂ ਦਵਾਈਆਂ ਵਾਲੇ ਗੁਣ ਹੁੰਦੇ ਹਨ। ਇਸ ਲਈ ਰੋਜ਼ਾਨਾ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਢਿੱਡ ਵਿਚ ਪਾਣੀ ਦੀ ਮਾਤਰਾ ਵਧ ਜਾਂਦੀ ਹੈ। ਜਿਸ ਕਾਰਨ ਢਿੱਡ ਵਿਚ ਜ਼ਿਆਦਾ ਐਸਿਡ ਨਹੀਂ ਬਣ ਪਾਉਂਦਾ। ਇਸ ਲਈ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਤੇਜ਼ ਮਿਰਚ ਮਸਾਲੇ ਵਾਲਾ ਖਾਣਾ ਵੀ ਪਚ ਜਾਂਦਾ ਹੈ। ਜੇ ਤੁਹਾਨੂੰ ਵੀ ਢਿੱਡ ਵਿਚ ਜਲਨ ਅਤੇ ਗਰਮੀ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਤੁਲਸੀ ਦੇ ਪੱਤਿਆਂ ਦੀ ਵਰਤੋਂ ਜ਼ਰੂਰ ਕਰੋ।


ਸੌਂਫ ਦੀ ਵਰਤੋਂ
ਢਿੱਡ ਵਿਚ ਗਰਮੀ ਵਧ ਜਾਣ ਤੇ ਸੌਂਫ ਦੀ ਵਰਤੋਂ ਜਰੂਰ ਕਰੋ। ਇਸ ਨਾਲ ਢਿੱਡ ਠੰਡਾ ਰਹਿੰਦਾ ਹੈ ਕਿਉਂਕਿ ਸੌਂਫ ਦੀ ਤਾਸੀਰ ਠੰਢੀ ਹੁੰਦੀ ਹੈ। ਇਸ ਨਾਲ ਢਿੱਡ ਵਿਚ ਜਲਨ ਅਤੇ ਗਰਮੀ ਦੂਰ ਹੁੰਦੀ ਹੈ। ਐਸੀਡਿਟੀ ਦੀ ਸਮੱਸਿਆ ਹੋਣ ਤੇ ਸੌਂਫ ਨੂੰ ਪਾਣੀ ਵਿਚ ਉਬਾਲ ਕੇ ਪੀਓ। ਇਸ ਨਾਲ ਢਿੱਡ ਦੀ ਗਰਮੀ ਦੂਰ ਹੋ ਜਾਵੇਗੀ।


ਇਲਾਇਚੀ ਦੀ ਵਰਤੋਂ
ਇਲਾਇਚੀ ਦੀ ਵਰਤੋਂ ਵੀ ਢਿੱਡ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਸਾਡੇ ਢਿੱਡ ਵਿਚ ਐਸਿਡ ਦੀ ਮਾਤਰਾ ਨੂੰ ਕੰਟਰੋਲ ਕਰਦੀ ਹੈ। ਜਿਸ ਕਾਰਨ ਢਿੱਡ ਠੰਢਾ ਰਹਿੰਦਾ ਹੈ।
ਔਲਿਆਂ ਦੀ ਵਰਤੋਂ
ਔਲਿਆਂ 'ਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਢਿੱਡ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਫ਼ਾਇਦੇਮੰਦ ਹੈ। ਜੇਕਰ ਤੁਸੀਂ ਲਗਾਤਾਰ ਔਲਿਆਂ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਢਿੱਡ ਦੀ ਗਰਮੀ ਦੂਰ ਹੋ ਜਾਵੇਗੀ ਅਤੇ ਤੁਹਾਡਾ ਢਿੱਡ ਠੰਢਾ ਰਹੇਗਾ। ਔਲਿਆਂ ਨਾਲ ਢਿੱਡ ਦੀਆਂ ਸਭ ਸਮੱਸਿਆਵਾਂ ਗੈਸ, ਐਸੀਡਿਟੀ, ਬਦਹਜ਼ਮੀ ਸਭ ਠੀਕ ਹੋ ਜਾਣਗੀਆਂ।


ਪੁਦੀਨੇ ਦੇ ਪੱਤੇ
ਪੁਦੀਨੇ ਦੇ ਪੱਤੇ ਢਿੱਡ ਵਿਚ ਐਸਿਡ ਨੂੰ ਘੱਟ ਕਰਦੇ ਹਨ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ। ਪੁਦੀਨੇ ਦੇ ਪੱਤਿਆਂ ਦੀ ਤਾਸੀਰ ਠੰਢੀ ਹੁੰਦੀ ਹੈ। ਇਸ ਲਈ ਢਿੱਡ ਵਿਚ ਗਰਮੀ ਅਤੇ ਜਲਨ ਦੀ ਸਮੱਸਿਆ ਹੋਣ ਤੇ ਪੁਦੀਨੇ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਪੀਓ।

Aarti dhillon

This news is Content Editor Aarti dhillon