ਗਰਮੀਆਂ ’ਚ ਜ਼ਰੂਰ ਪੀਓ ‘ਨਾਰੀਅਲ ਪਾਣੀ’, ਦੂਰ ਹੋਣਗੀਆਂ ਸਰੀਰ ਦੀਆਂ ਇਹ ਬੀਮਾਰੀਆਂ

04/25/2022 5:36:00 PM

ਜਲੰਧਰ (ਬਿਊਰੋ) - ਨਾਰੀਅਲ ਤੇ ਇਸ ਦਾ ਪਾਣੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਨਾਰੀਅਲ ਨੂੰ ਦੁੱਧ ਵਾਂਗ ਸੰਪੂਰਨ ਆਹਾਰ ਮੰਨਿਆ ਜਾਂਦਾ ਹੈ। ਇਸ 'ਚ ਵਿਟਾਮਿਨ-ਏ, ਬੀ ਅਤੇ ਸੀ ਦੇ ਨਾਲ-ਨਾਲ ਪ੍ਰੋਟੀਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਸੋਡੀਅਮ ਅਤੇ ਲੋਹ ਪਦਾਰਥ ਪਾਏ ਜਾਂਦੇ ਹਨ, ਜੋ ਸਰੀਰ ਦੇ ਵਿਕਾਸ ਲਈ ਕਾਰਗਰ ਮੰਨੇ ਜਾਂਦੇ ਹਨ। ਗਰਮੀਆਂ 'ਚ ਨਾਰੀਅਲ ਦਾ ਪਾਣੀ ਪੀਣ ਨਾਲ ਸਿਹਤ ਨੂੰ ਬਹੁਤ ਰਾਹਤ ਮਿਲਦੀ ਹੈ।  

ਢਿੱਡ ਨਾਲ ਸਬੰਧਿਤ ਬੀਮਾਰੀਆਂ
ਨਾਰੀਅਲ ਪਾਣੀ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਸਰੀਰ 'ਚ ਕਈ ਵਾਰ ਪਾਣੀ ਦੀ ਘਾਟ ਹੋਣ ਨਾਲ ਦਸਤ, ਉਲਟੀ, ਸਿਰ ਦਰਦ, ਅੱਖਾਂ 'ਚ ਸੋਜ ਵਰਗੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਅਜਿਹੇ 'ਚ ਨਾਰੀਅਲ ਦਾ ਪਾਣੀ ਤੁਹਾਡੇ ਲਈ ਬਹੁਤ ਲਾਭਦਾਇਕ ਹੈ। ਸਰੀਰ 'ਚ ਪਾਣੀ ਦੀ ਘਾਟ ਹੋਣ 'ਤੇ ਕਮਜ਼ੋਰੀ, ਥਕਾਵਟ, ਚੱਕਰ ਆਉਂਣੇ ਸ਼ੁਰੂ ਹੋ ਜਾਂਦੇ ਹਨ, ਜਿਸ ਲਈ ਤੁਹਾਨੂੰ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ। 

ਥਾਇਰਾਇਡ ਦੀ ਸਮੱਸਿਆ
ਥਾਇਰਾਇਡ ਦੇ ਮਰੀਜ਼ਾਂ ਨੂੰ ਦਿਨ 'ਚ 3 ਵਾਰ ਕੱਚੇ ਨਾਰੀਅਲ ਦਾ ਸੇਵਨ ਕਰਨਾ ਚਾਹੀਦਾ ਹੈ। ਨਾਰੀਅਲ ਦਾ ਸੇਵਨ ਕਰਨ ਨਾਲ ਥਾਇਰਾਇਡ ਠੀਕ ਹੋਣ ਲੱਗਦਾ ਹੈ ਅਤੇ ਕੁਝ ਸਮੇਂ ਬਾਅਦ ਤੁਸੀਂ ਇਸ ਬੀਮਾਰੀ ਤੋਂ ਮੁਕਤ ਹੋ ਜਾਵੋਗੇ।

ਚਿਹਰੇ ਦਾ ਰੁੱਖਾਪਨ
ਚਿਹਰੇ 'ਤੇ ਰੁੱਖਾਪਨ ਹੋਣ 'ਤੇ ਨਾਰੀਅਲ ਦੇ ਪਾਣੀ ਨੂੰ ਰੂੰ ਦੇ ਫਹੇ ਨਾਲ ਚਿਹਰੇ 'ਤੇ ਸਵੇਰੇ-ਸ਼ਾਮ ਲਗਾਓ। ਸੁੱਕਣ ਤੋਂ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਰੁੱਖੇਪਨ ਦੀ ਸਮੱਸਿਆ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਅਤੇ ਤੁਹਾਡਾ ਚਿਹਰਾ ਕੋਮਲ ਹੋ ਜਾਵੇਗਾ।

ਬਲੱਡ ਪ੍ਰੈਸ਼ਰ ਦੀ ਸਮੱਸਿਆ
ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਕਰਨ ਲਈ ਨਾਰੀਅਲ ਦਾ ਪਾਣੀ ਦਾ ਰੋਜ਼ਾਨਾਂ ਪੀਣਾ ਚਾਹੀਦਾ ਹੈ, ਜਿਸ ਨਾਲ ਫ਼ਾਇਦਾ ਹੁੰਦਾ ਹੈ। 

ਡਾਇਰਿਆ ਤੇ ਦਸਤ ਦੀ ਸਮੱਸਿਆ
ਸਰੀਰ 'ਚ ਪਾਣੀ ਦੀ ਕਮੀ ਹੋਣ 'ਤੇ ਤੁਹਾਨੂੰ ਡਾਇਰਿਆ ਅਤੇ ਦਸਤ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਇਹ ਸਮੱਸਿਆ ਹੋ ਵੀ ਗਈ ਹੈ ਤਾਂ ਵੀ ਤੁਸੀਂ ਨਾਰੀਅਲ ਦਾ ਸੇਵਨ ਕਰੋ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ।  

ਕੱਦ ਵਧਾਉਣ ਲਈ ਫ਼ਾਇਦੇਮੰਦ
ਨਾਰੀਅਲ ਦਾ ਪਾਣੀ ਸਰੀਰ ਦੇ ਮੈਟਾਬੋਲਿਜ਼ਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ, ਜਿਸ ਨਾਲ ਕੱਦ ਲੰਮਾ ਹੁੰਦਾ ਹੈ। ਨਾਰੀਅਲ ਦਾ ਪਾਣੀ ਪੀਣ ਨਾਲ ਦਿਲ ਕਾਬੂ 'ਚ ਰਹਿੰਦਾ ਹੈ। ਦਿਲ ਤੋਂ ਇਲਾਵਾ ਨਾਰੀਅਲ ਦਾ ਪਾਣੀ ਬਲੱਡ ਸ਼ੂਗਰ, ਟ੍ਰਾਈਗਲਾਈਸਰਾਈਡ ਅਤੇ ਵੱਧ ਰਹੇ ਕੈਲੇਸਟ੍ਰੋਲ ਦੇ ਪੱਧਰ ਨੂੰ ਕਾਬੂ ਕਰਨ ਦਾ ਕੰਮ ਕਰਦਾ ਹੈ।

ਚਿਹਰੇ 'ਤੇ ਛਾਈਆਂ ਹੋਣ ਦੀ ਸਥਿਤੀ ਮੌਕੇ
ਚਿਹਰੇ 'ਤੇ ਛਾਈਆਂ ਹੋਣ ਦੀ ਸਥਿਤੀ 'ਚ ਕੱਚੇ ਨਾਰੀਅਲ ਦੀ ਗਿਰੀ ਦਾ ਸੇਵਨ ਨਿਯਮਤ ਕਰੋ। ਤੁਲਸੀ ਦੇ ਪੱਤਿਆਂ ਦਾ ਰਸ, ਨਾਰੀਅਲ ਦਾ ਪਾਣੀ ਅਤੇ ਗਿਰੀ ਪੀਸ ਕੇ ਇਕ ਲੇਪ ਤਿਆਰ ਕਰ ਲਵੋ। ਤਿਆਰ ਕੀਤੇ ਇਸ ਲੇਪ ਦੀ ਵਰਤੋਂ ਚਿਹਰੇ 'ਤੇ ਕਰਨ ਨਾਲ ਛਾਈਆਂ ਦੂਰ ਹੋ ਜਾਂਦੀਆਂ ਹਨ।


rajwinder kaur

Content Editor

Related News