ਕਿਡਨੀ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਘਰੇਲੂ ਨੁਸਖ਼ੇ

09/08/2022 3:12:46 PM

ਚੰਡੀਗੜ੍ਹ (ਬਿਊਰੋ) : ਗੁਰਦਾ ਸਾਡੇ ਸਰੀਰ ਦਾ ਮਹੱਤਵਪੂਰਣ ਅੰਗ ਹੈ, ਜਿਹੜਾ ਖੂਨ ਨੂੰ ਸਾਫ਼ ਕਰਕੇ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਸ ਤੋਂ ਇਲਾਵਾ ਸੋਡੀਅਮ, ਪੋਟਾਸ਼ੀਅਮ, ਖੂਨ ਸੰਚਾਰ 'ਤੇ ਵੀ ਕੰਟਰੋਲ ਰੱਖਦਾ ਹੈ। ਜਦੋਂ ਕਿਡਨੀ ਸਾਡੇ ਸਰੀਰ 'ਚ ਇੱਕਠੀ ਹੋਈ ਗੰਦਗੀ ਨੂੰ ਹਟਾਉਣ 'ਚ ਅਸਮਰੱਥ ਹੋ ਜਾਂਦੀ ਹੈ ਤਾਂ ਉਸ ਨੂੰ ਕਿਨਡੀ ਦਾ ਫਿਲਯੋਰ ਕਿਹਾ ਜਾਂਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਕਿਡਨੀ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਦੂਰ ਰੱਖਿਆ ਜਾਵੇ ਅਤੇ ਸਰੀਰ ਨੂੰ ਬੀਮਾਰੀਆਂ ਤੋਂ ਵੀ ਬਚਾਇਆ ਜਾਵੇ।

ਭਰਪੂਰ ਪਾਣੀ ਦੀ ਕਰੋ ਵਰਤੋਂ
ਘੱਟ ਪਾਣੀ ਪੀਣ ਨਾਲ ਕਿਡਨੀਆਂ ਨੂੰ ਨੁਕਸਾਨ ਹੋ ਸਕਦਾ ਹੈ। ਪਾਣੀ ਦੀ ਘਾਟ ਦੇ ਚੱਲਦਿਆਂ ਕਿਡਨੀ ਅਤੇ ਪੇਸ਼ਾਬ ਨਲੀ ਵਿਚ ਇਨਫੈਕਸ਼ਨ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਇਸ ਲਈ ਦਿਨ ਭਰ ਵਿਚ ਘੱਟ ਤੋਂ ਘੱਟ 2 ਜਾਂ 3  ਲੀਟਰ ਪਾਣੀ ਪੀਣਾ ਚਾਹੀਦਾ ਹੈ।

PunjabKesari

ਫ਼ਲ ਅਤੇ ਜੂਸ
ਤਾਜ਼ੇ ਫਲਾਂ ਅਤੇ ਫ਼ਲਾਂ ਦੇ ਜੂਸ ਦੀ ਵਰਤੋਂ ਕਰਨ ਨਾਲ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਨਿਕਲਦੇ ਹਨ। ਫ਼ਲਾਂ ਵਿਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਫ਼ਲਾਂ ਦੇ ਨਾਲ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਵਿਚ ਵੀ ਪੋਟਾਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜਿਵੇਂ ਕਿ ਅੰਗੂਰ, ਕੇਲਾ, ਕਿਵੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਬੇਰੀਆਂ ਦੀ ਵਰਤੋਂ ਵੀ ਕਿਡਨੀ ਲਈ ਫਾਇਦੇਮੰਦ ਹੈ। ਇਸ ਲਈ ਬਲੂਬੇਰੀ, ਬਲੈਕਬੇਰੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

PunjabKesari

ਸਿਗਰਟ ਅਤੇ ਤੰਬਾਕੂ ਦੀ ਨਾ ਕਰੋ ਵਰਤੋਂ
ਸਿਗਰਟਨੋਸ਼ੀ ਅਤੇ ਤੰਬਾਕੂ ਨਾਲ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸਵੇਰੇ ਉੱਠ ਕੇ ਬਾਥਰੂਮ ਜਾਓ, ਕਿਡਨੀ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਬਚਾਉਣ ਲਈ ਸਵੇਰੇ ਉੱਠ ਕੇ ਬਾਥਰੂਮ ਜਾਓ। ਸਵੇਰੇ ਉੱਠ ਕੇ ਪੇਟ ਨੂੰ ਖਾਲੀ ਕਰਨ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਆਪਣਾ ਬਾਥਰੂਮ ਰੋਕਦੇ ਹੋ ਤਾਂ ਅੱਗੇ ਚੱਲ ਕੇ ਕਿਡਨੀ ਨੂੰ ਭਾਰੀ ਨੁਕਸਾਨ ਹੁੰਦਾ ਹੈ।

PunjabKesari

ਲੂਣ ਦੀ ਜ਼ਿਆਦਾ ਵਰਤੋਂ ਨਾ ਕਰੋ
ਇਹ ਸੱਚ ਹੈ ਕਿ ਲੂਣ ਸਾਡੇ ਭੋਜਨ ਦੇ ਸੁਆਦ ਨੂੰ ਵਧਾਉਂਦਾ ਹੈ ਪਰ ਜ਼ਿਆਦਾ ਲੂਣ ਦੀ ਵਰਤੋਂ ਨਾਲ ਸਰੀਰ 'ਤੇ ਉਲਟ ਪ੍ਰਭਾਵ ਪੈਂਦਾ ਹੈ।

PunjabKesari

ਸ਼ੂਗਰ 'ਤੇ ਕੰਟਰੋਲ
ਸ਼ੂਗਰ ਦੀ ਮਾਤਰਾ ਖੂਨ ਵਿਚ ਵੱਧਣ ਦੇ ਕਾਰਨ ਸਭ ਤੋਂ ਜ਼ਿਆਦਾ ਸਮੱਸਿਆ ਕਿਡਨੀ ਵਿਚ ਹੁੰਦੀ ਹੈ। ਸ਼ੂਗਰ ਦੇ ਸ਼ਿਕਾਰ ਲੱਗਭਗ 30 ਫੀਸਦੀ ਲੋਕਾਂ ਨੂੰ ਕਿਡਨੀ ਦੀ ਬੀਮਾਰੀ ਹੋ ਜਾਂਦੀ ਹੈ ਅਤੇ ਕਿਡਨੀ ਦੀ ਬੀਮਾਰੀ ਨਾਲ ਪੀੜਤ ਲੋਕ ਸ਼ੂਗਰ ਦੇ ਮਰੀਜ ਵੀ ਬਣ ਜਾਂਦੇ ਹਨ। ਇਸ ਤੋਂ ਇਸ ਗੱਲ ਤੈਅ ਹੈ ਕਿ ਇਨ੍ਹਾਂ ਦੋਹਾਂ ਬੀਮਾਰੀਆਂ ਦਾ ਆਪਸ ਵਿਚ ਕੋਈ ਨਾ ਕੋਈ ਸੰਬੰਧ ਹੁੰਦਾ ਹੈ।


sunita

Content Editor

Related News