ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੇ ਹੈ ''ਮੇਥੀ ਦਾ ਪਾਣੀ'', ਖਾਲੀ ਢਿੱਡ ਜ਼ਰੂਰ ਕਰੋ ਵਰਤੋਂ

12/08/2021 5:32:45 PM

ਨਵੀਂ ਦਿੱਲੀ- ਸਾਡੇ ਦੇਸ਼ 'ਚ ਹਰ ਘਰ 'ਚ ਮੇਥੀ ਦੀ ਵਰਤੋਂ ਕਿਸੇ ਨਾ ਕਿਸੇ ਰੂਪ 'ਚ ਕੀਤੀ ਜਾਂਦੀ ਹੈ। ਅਸੀਂ ਸਾਰੇ ਅਨਾਜ, ਸਬਜ਼ੀਆਂ, ਮੇਥੀ ਦੇ ਲੱਡੂ, ਮੇਥੀ ਦੇ ਪਰਥੇ, ਮੇਥੀ ਦੀ ਚਟਨੀ ਦੇ ਰੂਪ 'ਚ ਮੇਥੀ ਨੂੰ ਬਹੁਤ ਹੀ ਚਾਅ ਨਾਲ ਖਾਂਦੇ ਹਾਂ। ਸਿਰਫ ਇਹ ਹੀ ਨਹੀਂ, ਮੇਥੀ ਨੂੰ ਸਿਰਫ ਦਵਾਈ ਜਾਂ ਸਬਜ਼ੀ ਵਜੋਂ ਹੀ ਨਹੀਂ ਇਸ ਦਾ ਉਪਯੋਗ ਕਈ ਘਰੇਲੂ ਉਪਚਾਰਾਂ 'ਚ ਵੀ ਕੀਤੀ ਜਾਂਦੀ ਹੈ। ਮੇਥੀ ਦੇ ਜ਼ਰੀਏ ਕਈ ਕਿਸਮਾਂ ਦੀਆਂ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਮੇਥੀ ਦੇ ਫਾਇਦੇਮੰਦ ਹਿੱਸੇ ਵਜੋਂ ਅਸੀਂ ਸਾਰੇ ਮੁੱਖ ਤੌਰ 'ਤੇ ਇਸ ਦੇ ਪੱਤੇ ਅਤੇ ਬੀਜਾਂ ਦੀ ਵਰਤੋਂ ਕਰਦੇ ਹਾਂ। ਪਰ ਮੇਥੀ ਦੀਆਂ ਟਹਿਣੀਆਂ, ਜੜ੍ਹਾਂ ਵੀ ਵਰਤੀਆਂ ਜਾਂਦੀਆਂ ਹਨ। ਮੇਥੀ 'ਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਇਹ ਲੰਬੇ ਸਮੇਂ ਤੋਂ ਦਵਾਈ ਅਤੇ ਕਾਸਮੈਟਿਕ ਉਤਪਾਦ ਬਣਾਉਣ 'ਚ ਵਰਤੀ ਜਾਂਦੀ ਰਹੀ ਹੈ। ਮੇਥੀ ਦੀ ਮਦਦ ਨਾਲ ਅਸੀਂ ਕਈ ਕਿਸਮਾਂ ਦੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ। ਮੇਥੀ ਦੇ ਅੰਦਰ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਜ਼ਰੂਰੀ ਹਨ। ਮੇਥੀ 'ਚ ਪ੍ਰੋਟੀਨ, ਟੋਟਲ ਲਿਪਿਡ, ਊਰਜਾ, ਫਾਈਬਰ, ਕੈਲਸ਼ੀਅਮ, ਆਇਰਨ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਮੈਗਨੀਜ਼, ਵਿਟਾਮਿਨ ਸੀ, ਵਿਟਾਮਿਨ ਬੀ, ਸੋਡੀਅਮ, ਕਾਰਬੋਹਾਈਡਰੇਟ ਆਦਿ ਹੁੰਦੇ ਹਨ।

PunjabKesari
ਮੇਥੀ ਦਾ ਪਾਣੀ ਕਿਵੇਂ ਬਣਾਇਆ ਜਾਵੇ?
ਤੁਹਾਨੂੰ ਮੇਥੀ ਦਾ ਪਾਣੀ ਬਣਾਉਣ ਲਈ ਬਹੁਤ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਰਾਤ ਨੂੰ ਡੇਢ ਚਮਚਾ ਮੇਥੀ ਦੇ ਦਾਣੇ ਇਕ ਗਲਾਸ ਸਾਫ਼ ਪਾਣੀ 'ਚ ਰਾਤ ਨੂੰ ਭਿਓ ਦਿਓ। ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਚੰਗੀ ਤਰ੍ਹਾਂ ਫਿਲਟਰ ਕਰੋ ਅਤੇ ਫਿਰ ਇਸ ਨੂੰ ਖਾਲੀ ਢਿੱਡ ਪੀਓ। ਜੇ ਤੁਸੀਂ ਚਾਹੋ ਤਾਂ ਬਾਅਦ 'ਚ ਤੁਸੀਂ ਮੇਥੀ ਦੇ ਬੀਜ ਵੀ ਖਾ ਸਕਦੇ ਹੋ। ਸਵੇਰੇ ਖਾਲੀ 'ਚ ਮੇਥੀ ਦਾ ਪਾਣੀ ਪੀਣ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਕਿਉਂਕਿ ਮੇਥੀ ਗਰਮ ਹੁੰਦੀ ਹੈ, ਇਸ ਲਈ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਇਸ ਦਾ ਸੇਵਨ ਸਿਰਫ ਡਾਕਟਰ ਦੀ ਸਲਾਹ 'ਤੇ ਹੀ ਕਰਨਾ ਚਾਹੀਦਾ ਹੈ।

PunjabKesari
ਖਾਲੀ ਢਿੱਡ ਮੇਥੀ ਦਾ ਪਾਣੀ ਪੀਣ ਦੇ ਬਹੁਤ ਸਾਰੇ ਫ਼ਾਇਦੇ ਹਨ
ਭਾਰ ਘਟਾਉਣ 'ਚ ਬਹੁਤ ਮਦਦਗਾਰ ਹੈ।
ਇਹ ਕੋਲੈਸਟ੍ਰੋਲ ਨੂੰ ਬਹੁਤ ਤੇਜ਼ੀ ਨਾਲ ਘਟਾਉਂਦਾ ਹੈ।
ਸ਼ੂਗਰ ਕੰਟਰੋਲ ਕਰਦਾ ਹੈ।
ਸਰੀਰ ਨੂੰ ਸਾਫ਼ ਕਰਦਾ ਹੈ।
ਇਹ ਐਸੀਡਿਟੀ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ​ਬਣਾਉਂਦਾ ਹੈ।
ਇਹ ਕਬਜ਼ ਨੂੰ ਵੀ ਦੂਰ ਕਰਦਾ ਹੈ।
ਇਹ ਜੋੜਾਂ ਦੇ ਦਰਦ ਨੂੰ ਵੀ ਘੱਟ ਕਰਦਾ ਹੈ।
ਇਸ 'ਚ ਠੰਡ ਨੂੰ ਦੂਰ ਕਰਨ ਦੀ ਸਮਰੱਥਾ ਵੀ ਹੈ।
ਮੇਥੀ ਭੁੱਖ ਵਧਾਉਣ 'ਚ ਮਦਦਗਾਰ ਹੈ।
ਇਸ ਨਾਲ ਮਾਹਵਾਰੀ ਦੀਆਂ ਪ੍ਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਸ਼ੁਕਰਾਣੂਆਂ ਦੀ ਗਿਣਤੀ ਨੂੰ ਵਧਾਉਂਦਾ ਹੈ।


Aarti dhillon

Content Editor

Related News