ਜੇਕਰ ਤੁਹਾਡੇ ਵੀ ਢਿੱਡ ’ਚ ਰਹਿੰਦੀ ਹੈ ਗੈਸ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਤੁਰੰਤ ਮਿਲੇਗੀ ਇਸ ਪਰੇਸ਼ਾਨੀ ਤੋਂ ਰਾਹਤ

04/08/2021 5:27:20 PM

ਨਵੀਂ ਦਿੱਲੀ— ਅੱਜਕਲ ਭੱਜ-ਦੌੜ ਭਰੀ ਜ਼ਿੰਦਗੀ ਵਿਚ ਢਿੱਡ 'ਚ ਗੈਸ ਦੀ ਸਮੱਸਿਆ ਆਮ ਹੋ ਗਈ ਹੈ। ਕਈ ਵਾਰ ਜ਼ਿਆਦਾ ਖਾਣ, ਭੁੱਖੇ ਰਹਿਣ ਨਾਲ, ਫਾਸਟ ਫੂਡ ਅਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਖਾਣ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਛਾਤੀ ਅਤੇ ਗਲੇ ਵਿਚ ਜਲਣ ਹੋਣ ਲੱਗਦੀ ਹੈ। ਢਿੱਡ 'ਚ ਗੈਸ ਹੋਣ 'ਤੇ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਸ ਦਾ ਅਸਰ ਕੁਝ ਦੇਰ ਤੱਕ ਹੀ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਢਿੱਡ ਦੀ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਨੁਸਖ਼ਿਆਂ ਬਾਰੇ...
ਢਿੱਡ ਦੀ ਜਲਣ ਨੂੰ ਦੂਰ ਕਰਨ ਲਈ ਸੌਂਫ, ਅਦਰਕ ਅਤੇ ਜੀਰੇ ਦੀ ਇੱਕਠੀ ਵਰਤੋਂ ਕਰੋ ਇਸ ਨਾਲ ਹਾਜਮਾ ਠੀਕ ਰਹਿੰਦਾ ਹੈ। 

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਅਜਵੈਣ ਵਿਚ ਨਮਕ ਮਿਲਾ ਕੇ ਖਾਣ ਨਾਲ ਹਾਜਮਾ ਠੀਕ ਹੁੰਦਾ ਹੈ। 
ਰੋਟੀ ਖਾਣ ਤੋਂ ਬਾਅਦ ਸੌਂਫ ਖਾਣ ਨਾਲ ਬਦਹਜ਼ਮੀ ਅਤੇ ਉਲਟੀਆਂ ਤੋਂ ਆਰਾਮ ਮਿਲਦਾ ਹੈ। ਇਸ ਤੋਂ ਬਿਨਾਂ ਚਾਰ ਚਮਚੇ ਸੌਂਫ ਵਿਚ ਇਕ ਗਲਾਸ ਪਾਣੀ ਵਿਚ ਮਿਲਾ ਕੇ 15 ਮਿੰਟ ਲਈ ਉਬਾਲੋ। ਇਸ ਨੂੰ ਪੀਣ ਨਾਲ ਬਦਹਜ਼ਮੀ ਉਲਟੀ ਅਤੇ ਰੋਟੀ ਖਾਣ ਤੋਂ ਬਾਅਦ ਹੋਣ ਵਾਲੇ ਢਿੱਡ ਦਰਦ ਤੋਂ ਛੁਟਕਾਰਾ ਮਿਲਦਾ ਹੈ। 


ਗੈਸ ਅਤੇ ਘਬਰਾਹਟ ਦੂਰ ਕਰਨ ਲਈ ਇਕ ਕੱਪ ਗਰਮ ਪਾਣੀ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਓ। 


ਗੈਸ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਕ ਗਲਾਸ ਪਾਣੀ ਵਿਚ 4 ਚਮਚੇ ਪੁਦੀਨਾ, 1 ਚਮਚਾ ਅਦਰਕ, 6 ਚਮਚੇ ਅਜਵੈਣ ਪਾ ਕੇ ਉਬਾਲ ਲਓ ਅਤੇ ਚੰਗੀ ਤਰ੍ਹਾਂ ਨਾਲ ਉਬਾਲਣ ਤੋਂ ਬਾਅਦ ਇਸ ਵਿਚ ਅੱਧਾ ਕੱਪ ਦੁੱਧ ਪਾ ਕੇ ਪੀਓ। 
ਢਿੱਡ ਵਿਚ ਹੋਈ ਗੈਸ ਨੂੰ ਦੂਰ ਕਰਨ ਲਈ ਇਕ ਛਿੱਲੀ ਹੋਈ ਲਸਣ ਕੀ ਕਲੀ ਅਤੇ 4 ਮੁਨੱਕੇ ਬਿਨਾਂ ਬੀਜ ਦੇ ਰੋਟੀ ਤੋਂ ਬਾਅਦ ਖਾਓ। 

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਅਲਸੀ ਦੇ ਪੱਤਿਆਂ ਦੀ ਸਬਜ਼ੀ ਬਣਾ ਕੇ ਖਾਣ ਨਾਲ ਗੈਸ ਦੀ ਤਕਲੀਫ ਦੂਰ ਹੋ ਜਾਂਦੀ ਹੈ। 
ਅਜਵੈਣ, ਸੌਂਫ, ਕਾਲਾ ਲੂਣ ਅਤੇ ਕਾਲੀ ਮਿਰਚ ਬਾਰੀਕ ਪੀਸ ਕੇ ਪਾਣੀ ਵਿਚ ਮਿਲਾ ਲਓ। ਇਸ ਨੂੰ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। 


ਅਦਰਕ ਅਤੇ ਪੀਸਿਆ ਹੋਇਆ ਧਨੀਆ ਇਕ-ਇਕ ਚਮਚ ਪਾਣੀ ਵਿਚ ਮਿਲਾ ਕੇ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। 
ਢਿੱਡ ਵਿਚ ਹੋਈ ਗੈਸ ਨੂੰ ਦੂਰ ਕਰਨ ਲਈ ਤੁਸੀਂ ਇਸਬਗੋਲ ਦੀ ਵਰਤੋਂ ਵੀ ਕਰ ਸਕਦੇ ਹੋ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon