ਚਿੱਟੇ ਵਾਲ਼ਾਂ ਤੋਂ ਨਿਜ਼ਾਤ ਦਿਵਾਉਂਦਾ ਹੈ ਲਸਣ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

06/02/2021 6:41:36 PM

ਨਵੀਂ ਦਿੱਲੀ- ਖ਼ੂਬਸੂਰਤ, ਸੰਘਣੇ ਅਤੇ ਲੰਬੇ ਵਾਲ਼ ਕੌਣ ਨਹੀਂ ਚਾਹੁੰਦਾ। ਜ਼ਿਆਦਾਤਰ ਲੜਕੀਆਂ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਵਾਲ਼ ਲੰਬੇ ਅਤੇ ਸੰਘਣੇ ਹੋਣ ਕਿਉਂਕਿ ਵਾਲਾਂ ਦੇ ਬਿਨਾਂ ਖੂਬਸੂਰਤੀ ਅਧੂਰੀ ਲੱਗਦੀ ਹੈ। ਅੱਜਕਲ੍ਹ ਬਦਲਦੇ ਲਾਈਫ ਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਜ਼ਿਆਦਾਤਰ ਲੋਕ ਚਿੱਟੇ ਵਾਲ਼ ਅਤੇ ਵਾਲ਼ਾਂ ਦੇ ਝੜਨ ਦੀਆਂ ਸਮੱਸਿਆਵਾਂ ਤੋਂ ਕਾਫ਼ੀ ਪਰੇਸ਼ਾਨ ਹਨ। ਇਨ੍ਹਾਂ ਸਮੱਵਿਆਵਾਂ ਕਰਕੇ ਵਾਲ਼ਾਂ ਦੀ ਗ੍ਰੋਥ ਵੀ ਚੰਗੀ ਨਹੀਂ ਹੋ ਪਾਉਂਦੀ। ਅਜਿਹੇ 'ਚ ਲੋਕ ਕਈ ਸ਼ੈਂਪੂ ਜਾਂ ਤੇਲ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ 'ਚ ਕਈ ਤਰ੍ਹਾਂ ਦੇ ਕੈਮੀਕਲਸ ਮਿਲੇ ਹੁੰਦੇ ਹਨ ਜੋ ਵਾਲ਼ਾਂ ਨੂੰ ਲੰਬਾ ਅਤੇ ਸੰਘਣਾ ਬਣਾਉਣ ਦੀ ਬਜਾਏ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਕਈ ਲੋਕ ਵ੍ਹਾਈਟ ਵਾਲ਼ਾਂ ਤੋਂ ਛੁਟਕਾਰਾ ਪਾਉਣ ਲਈ ਡਾਕਟਰਾਂ ਤੋਂ ਦਵਾਈ ਵੀ ਲੈਂਦੇ ਹਨ ਪਰ ਨਤੀਜਾ ਨਾ ਮਾਤਰ ਹੀ ਰਹਿੰਦਾ ਹੈ। ਚਿੱਟੇ ਵਾਲ਼ਾਂ ਤੋਂ ਛੁਟਕਾਰਾ ਦਿਵਾਉਣ ਲਈ ਲਸਣ ਦਾ ਘਰੇਲੂ ਨੁਸਖ਼ਾ ਵੀ ਵਰਤ ਸਕਦੇ ਹੋ ਜੋ ਨਾ ਸਿਰਫ਼ ਤੁਹਾਡੇ ਵਾਲ਼ਾਂ ਨੂੰ ਮਜ਼ਬੂਤ ਬਣਾਏਗਾ ਸਗੋਂ ਚਿੱਟੇ ਵਾਲ਼ਾਂ ਤੋਂ ਛੁਟਕਾਰਾ ਦਿਵਾਉਣ ਦੇ ਨਾਲ-ਨਾਲ ਗੰਜੇਪਨ ਤੋਂ ਵੀ ਛੁਟਕਾਰਾ ਦਿਵਾਏਗਾ। 


ਵਾਲ਼ਾਂ ਲਈ ਇੰਝ ਕਰੋ ਲਸਣ ਦੀ ਵਰਤੋਂ 
ਚਿੱਟੇ ਵਾਲ਼ਾਂ ਤੋਂ ਛੁਟਕਾਰਾ ਪਾਉਣ ਲਈ ਲਸਣ ਦੇ ਪੇਸਟ ਨੂੰ ਜੈਤੂਨ ਦੇ ਤੇਲ 'ਚ ਮਿਲਾ ਕੇ ਉਦੋਂ ਤੱਕ ਗਰਮ ਕਰੋ, ਜਦੋਂ ਤੱਕ ਧੂੰਆਂ ਨਾ ਨਿਕਲੇ। ਫਿਰ ਇਸ ਪੇਸਟ ਨੂੰ ਠੰਡਾ ਕਰਕੇ ਵਾਲ਼ਾਂ 'ਤੇ ਲਗਾਓ। ਅਜਿਹਾ ਕਰਨ ਦੇ ਨਾਲ ਚਿੱਟੇ ਵਾਲ਼਼ਾਂ ਦੀ ਸਮੱਸਿਆ ਦੂਰ ਹੋਵੇਗੀ। 
ਵਾਲ਼ਾਂ ਨੂੰ ਮਜ਼ਬੂਤੀ ਦਿੰਦਾ ਹੈ ਲਸਣ 
ਕੁਝ ਲੋਕਾਂ ਦੇ ਵਾਲ ਬੇਹੱਦ ਕਮਜ਼ੋਰ ਹੁੰਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਕ ਕਟੋਰੀ 'ਚ ਲਸਣ ਦਾ ਰਸ ਪਾਓ ਅਤੇ ਪਾਣੀ ਦੀਆਂ ਕੁਝ ਬੂੰਦਾਂ ਮਿਲਾ ਕੇ ਪਤਲਾ ਪੇਸਟ ਬਣਾ ਲਓ। ਹੁਣ ਹਲਕੇ ਹੱਥਾਂ ਨਾਲ ਇਸ ਪੇਸਟ ਨੂੰ ਵਾਲ਼ਾਂ ਦੀਆਂ ਜੜ੍ਹਾਂ 'ਤੇ ਲਗਾਓ। ਫਿਰ ਦੋ ਘੰਟਿਆਂ ਤੋਂ ਬਾਅਦ ਪਾਣੀ ਨਾਲ ਸਿਰ ਨੂੰ ਧੋ ਲਓ। ਅਜਿਹਾ ਕਰਨ ਦੇ ਨਾਲ ਵਾਲਾਂ 'ਚ ਮਜ਼ਬੂਤੀ ਆਵੇਗੀ। ਜੇਕਰ ਤੁਹਾਡੇ ਸਿਰ 'ਚੋਂ ਲਸਣ ਦੀ ਮਹਿਕ ਆਵੇ ਤਾਂ ਤੁਸੀਂ ਨਾਰੀਅਲ ਦਾ ਤੇਲ ਲਗਾ ਸਕਦੇ ਹੋ। 


ਲਸਣ ਦੋ-ਮੂੰਹੇ ਵਾਲ਼ਾਂ ਤੋਂ ਦਿਵਾਉਂਦਾ ਹੈ ਇੰਝ ਛੁਟਕਾਰਾ 
ਸਿਕਰੀ ਅਤੇ ਦੋ-ਮੂੰਹੇ ਵਾਲ਼ਾਂ ਦੀ ਸਮੱਸਿਆ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੁਝ ਲੋਕਾਂ 'ਚ ਸਿਕਰੀ ਦੀ ਸਮੱਸਿਆ ਇੰਨੀ ਜ਼ਿਆਦਾ ਹੁੰਦੀ ਹੈ ਕਿ ਖਾਰਿਸ਼ ਕਰਨ 'ਤੇ ਵੀ ਖ਼ੂਨ ਨਿਕਲ ਆਉਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਸ਼ੁੱਧ ਸਰੋਂ ਦੇ ਤੇਲ 'ਚ ਲਸਣ ਦਾ ਪੇਸਟ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਇਸ ਮਿਸ਼ਰਣ ਨਾਲ ਰਾਤ ਦੇ ਸਮੇਂ ਵਾਲ਼ਾਂ ਦੀ ਮਾਲਿਸ਼ ਕਰੋ ਅਤੇ ਅਗਲੇ ਦਿਨ ਵਾਲ਼ ਧੋ ਲਓ। ਅਜਿਹਾ ਕਰਨ ਦੇ ਨਾਲ ਸਿਕਰੀ ਦੀ ਸਮੱਸਿਆ ਦੂਰ ਹੋਵੇਗੀ। 


ਲਸਣ ਕਰੇ ਗੰਜਾਪਨ ਦੂਰ
ਜੇਕਰ ਤੁਹਾਡੇ ਵਾਲ਼ ਤੇਜੀ ਨਾਲ ਝੜਦੇ ਹਨ ਤਾਂ ਲਸਣ ਤੁਹਾਡੇ ਲਈ ਵਰਦਾਨ ਸਾਬਤ ਹੋਵੇਗਾ। ਅੱਜਕਲ ਤਣਾਅ ਅਤੇ ਖਰਾਬ ਡਾਈਟ ਦੇ ਚਲਦਿਆਂ ਗੰਜੇਪਨ ਦੀ ਸਮੱਸਿਆ ਵਧ ਰਹੀ ਹੈ। ਗੰਜਾਪਨ ਦੂਰ ਕਰਨ ਦੇ ਲਈ 4 ਚਮਚੇ ਲਸਣ ਦੇ ਰਸ 'ਚ ਕਰੀਬ 4 ਚਮਲੇ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਕ ਦਿਨ ਕਰੀਬ ਤਿੰਨ ਵਾਰ ਪੇਸਟ ਦੀ ਵਰਤੋਂ ਕਰਨੀ ਚਾਹੀਦੀ ਹੈ। ਕਰੀਬ 4 ਮਹੀਨਿਆਂ ਤੱਕ ਅਜਿਹਾ ਕਰਨ ਨਾਲ ਤੁਹਾਡਾ ਗੰਜਾਪਨ ਦੂਰ ਹੋ ਜਾਵੇਗਾ।

Aarti dhillon

This news is Content Editor Aarti dhillon