ਕਬਜ਼ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਅਜਵੈਣ ਸਣੇ ਇਹ ਘਰੇਲੂ ਨੁਸਖ਼ੇ, ਮਿਲੇਗਾ ਆਰਾਮ

04/17/2022 5:17:39 PM

ਨਵੀਂ ਦਿੱਲੀ- ਅੱਜ ਦੀ ਜੀਵਨ ਸ਼ੈਲੀ 'ਚ ਅਸੀਂ ਆਪਣੀ ਖੁਰਾਕ ਦਾ ਜ਼ਿਆਦਾ ਧਿਆਨ ਨਹੀਂ ਰੱਖ ਪਾ ਰਹੇ ਹਾਂ। ਜਦੋਂ ਕਿ ਸਾਡਾ ਸਰੀਰ ਪੂਰੀ ਤਰ੍ਹਾਂ ਸਿਹਤਮੰਦ ਖੁਰਾਕ 'ਤੇ ਨਿਰਭਰ ਕਰਦਾ ਹੈ। ਗਲਤ ਖੁਰਾਕ ਕਾਰਨ ਕਬਜ਼ ਅੱਜਕਲ੍ਹ ਬਹੁਤ ਆਮ ਸਮੱਸਿਆ ਹੈ। ਪਰ ਜਿੰਨਾ ਆਮ ਲੱਗਦਾ ਹੈ, ਇਹ ਇਸ ਤੋਂ ਵੱਧ ਪਰੇਸ਼ਾਨ ਕਰਦੀ ਹੈ। ਅਜਿਹਾ ਇਸ ਲਈ ਕਿਉਂਕਿ ਇਹ ਮਾਮੂਲੀ ਸਮੱਸਿਆ ਕਈ ਵੱਡੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।
ਕਈ ਲੋਕ ਨਾ ਚਾਹੁੰਦੇ ਹੋਏ ਵੀ ਕਬਜ਼ ਦੀ ਸਮੱਸਿਆ ਨੂੰ ਝੱਲਦੇ ਰਹਿੰਦੇ ਹਨ। ਇਸ ਲਈ ਇਸ ਦੇ ਨਾਲ ਹੀ ਕੁਝ ਲੋਕ ਹਰ ਤਰ੍ਹਾਂ ਦੇ ਉਪਾਅ ਕਰਦੇ ਹਨ ਪਰ ਉਨ੍ਹਾਂ ਨੂੰ ਕੋਈ ਖਾਸ ਰਾਹਤ ਨਹੀਂ ਮਿਲਦੀ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਆਸਾਨ ਉਪਾਅ ਦੱਸਦੇ ਹਾਂ, ਜੋ ਤੁਹਾਡੀ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਕਾਫੀ ਹੱਦ ਤੱਕ ਮਦਦਗਾਰ ਹੋ ਸਕਦੇ ਹਨ।

PunjabKesari
ਆਓ ਜਾਣਦੇ ਹਾਂ ਇਸ ਬਾਰੇ:
ਕਬਜ਼ ਤੋਂ ਛੁਟਕਾਰਾ
ਗਰਮ ਪਾਣੀ ਪੀਓ
ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਬਾਥਰੂਮ ਜਾਣ ਤੋਂ ਪਹਿਲਾਂ ਕੋਸਾ ਪਾਣੀ ਪੀਓ। ਦਰਅਸਲ ਗਰਮ ਪਾਣੀ ਪੀਣਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਤੁਹਾਨੂੰ ਦਬਾਅ ਮਹਿਸੂਸ ਹੋਣ ਲੱਗੇਗਾ ਅਤੇ ਤੁਹਾਡਾ ਢਿੱਡ ਜਲਦੀ ਸਾਫ ਹੋ ਜਾਵੇਗਾ।
ਪ੍ਰਾਣਾਯਾਮ ਕਰਨ ਦੀ ਆਦਤ ਪਾਓ
ਜੇਕਰ ਤੁਸੀਂ ਰੋਜ਼ਾਨਾ ਪ੍ਰਾਣਾਯਾਮ ਕਰਨ ਦੀ ਆਦਤ ਬਣਾਉਂਦੇ ਹੋ ਤਾਂ ਤੁਸੀਂ ਕਬਜ਼ ਤੋਂ ਕਾਫੀ ਹੱਦ ਤੱਕ ਰਾਹਤ ਪਾ ਸਕਦੇ ਹੋ। ਇਸ ਲਈ ਸਵੇਰੇ ਖੁੱਲ੍ਹੀ ਹਵਾ 'ਚ ਬੈਠ ਕੇ ਪ੍ਰਾਣਾਯਾਮ, ਕਪਾਲਭਾਤੀ, ਅਨੁਲੋਮ-ਵਿਲੋਮ ਕਰਨ ਦੀ ਆਦਤ ਪਾਓ। ਇਸ ਨਾਲ ਕਬਜ਼ ਤਾਂ ਦੂਰ ਹੋਵੇਗੀ ਹੀ ਨਾਲ ਹੀ ਤੁਹਾਨੂੰ ਊਰਜਾ ਵੀ ਮਿਲੇਗੀ।

PunjabKesari
ਜੀਰਾ ਅਤੇ ਅਜਵੈਣ ਖਾਓ
ਜੀਰਾ ਅਤੇ ਅਜਵੈਣ ਦੇ ਬੀਜ ਢਿੱਡ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਕਬਜ਼ ਤੋਂ ਛੁਟਕਾਰਾ ਪਾਉਣ 'ਚ ਵੀ ਬਹੁਤ ਮਦਦ ਕਰਦੇ ਹੈ। ਇਸ ਦੇ ਲਈ ਜੀਰਾ ਅਤੇ ਅਜਵੈਣ ਦੇ ਬੀਜਾਂ ਨੂੰ ਭੁੰਨ੍ਹਣ ਤੋਂ ਬਾਅਦ ਇਸ 'ਚ ਕਾਲਾ ਲੂਣ ਮਿਲਾ ਕੇ ਪਾਊਡਰ ਬਣਾ ਲਓ। ਫਿਰ ਇਸ ਪਾਊਡਰ ਨੂੰ ਰੋਜ਼ਾਨਾ ਅੱਧਾ ਚਮਚਾ ਕੋਸੇ ਪਾਣੀ ਦੇ ਨਾਲ ਲਓ, ਤਾਂ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ।
ਜਲਦੀ ਹਜ਼ਮ ਹੋਣ ਵਾਲੇ ਭੋਜਨ ਖਾਓ
ਜੇਕਰ ਤੁਸੀਂ ਕਬਜ਼ ਤੋਂ ਬਚਣਾ ਚਾਹੁੰਦੇ ਹੋ ਤਾਂ ਅਜਿਹੇ ਭੋਜਨ ਖਾਣ ਦੀ ਆਦਤ ਬਣਾਓ ਜੋ ਆਸਾਨੀ ਨਾਲ ਪਚ ਜਾਵੇ। ਇਸ ਦੇ ਨਾਲ ਹੀ ਤੁਹਾਨੂੰ ਹਰ ਰੋਜ਼ ਚੰਗੀ ਮਾਤਰਾ 'ਚ ਪਾਣੀ ਪੀਣ ਦੀ ਆਦਤ ਪਾਉਣੀ ਚਾਹੀਦੀ ਹੈ।


Aarti dhillon

Content Editor

Related News