ਫੈਟੀ ਲੀਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਗ੍ਰੀਨ-ਟੀ ਸਣੇ ਅਪਣਾਉਣ ਇਹ ਘਰੇਲੂ ਨੁਸਖ਼ੇ, ਮਿਲੇਗੀ ਰਾਹਤ

10/10/2022 12:07:18 PM

ਜਲੰਧਰ (ਬਿਊਰੋ) - ਗ਼ਲਤ ਖਾਣ ਪੀਣ ਅਤੇ ਘੱਟ ਕਸਰਤ ਕਰਨ ਕਰਕੇ ਅੱਜਕੱਲ੍ਹ ਫੈਟੀ ਲੀਵਰ ਦੀ ਸਮੱਸਿਆ ਬਹੁਤ ਵਧ ਰਹੀ ਹੈ। ਲੀਵਰ ਸਾਡੇ ਸਰੀਰ ਦਾ ਮੁੱਖ ਅੰਗ ਹੈ। ਇਹ ਸਾਡੇ ਸਰੀਰ ਵਿੱਚ ਭੋਜਨ ਪਚਾਉਣ, ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਅਤੇ ਸਰੀਰ ਦੇ ਗੰਦਲੇ ਤੱਤਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਫੈਟੀ ਲੀਵਰ ਦੀ ਸਮੱਸਿਆ ਫੈਟ ਵਾਲਾ ਖਾਣਾ ਖਾਣ ਕਾਰਨ ਹੁੰਦੀ ਹੈ। ਮੋਟਾਪਾ, ਤਲੀਆਂ ਚੀਜ਼ਾਂ, ਮਸਾਲੇਦਾਰ ਖਾਣਾ ਆਦਿ ਕਈ ਅਜਿਹੇ ਕਾਰਨ ਹਨ, ਜਿਨ੍ਹਾਂ ਨਾਲ ਲੀਵਰ ਵਿੱਚ ਫੈਟ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਇਨ੍ਹਾਂ ਕਾਰਨਾਂ ਦੀ ਪਛਾਣ ਸਮੇਂ ਸਿਰ ਹੋ ਜਾਵੇ ਤਾਂ ਅਸੀਂ ਇਸ ਦਾ ਇਲਾਜ ਕਰਵਾ ਕੇ ਲੀਵਰ ਵਿੱਚ ਫੈਟ ਜਮ੍ਹਾਂ ਹੋਣ ਤੋਂ ਰੋਕ ਸਕਦੇ ਹਾਂ।

ਫੈਟੀ ਲਿਵਰ ਕੀ ਹੁੰਦਾ ਹੈ
ਜਦੋਂ ਸਾਡੇ ਲੀਵਰ ਦੀਆਂ ਕੋਸ਼ਿਕਾਵਾਂ ਵਿੱਚ ਫੈਟ ਜ਼ਿਆਦਾ ਮਾਤਰਾ ਵਿੱਚ ਬਦਲਣ ਲੱਗ ਜਾਂਦੀ ਹੈ ਤਾਂ ਉਸ ਸਮੇਂ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ। ਲੀਵਰ ਵਿੱਚ ਵਸਾ ਦੀ ਕੁਝ ਮਾਤਰਾ ਹੋਣਾ ਇਕ ਸਾਧਾਰਨ ਗੱਲ ਹੈ ਪਰ ਜਦੋਂ ਇਹ ਵਸਾ ਲੀਵਰ ਦੇ ਭਾਰ ਤੋਂ ਜ਼ਿਆਦਾ ਹੋ ਜਾਂਦੀ ਹੈ, ਤਾਂ ਇਨਸਾਨ ਨੂੰ ਫੈਟੀ ਲੀਵਰ ਦੀ ਬੀਮਾਰੀ ਹੋ ਜਾਂਦੀ ਹੈ। ਇਸ ਸਮੱਸਿਆ ਵਿੱਚ ਲੀਵਰ ਕੰਮ ਕਰਨਾ ਛੱਡ ਦਿੰਦਾ ਹੈ, ਜਿਸ ਕਾਰਨ ਸਾਡੇ ਸਰੀਰ ਵਿੱਚ ਕੁਝ ਲੱਛਣ ਦਿਖਾਈ ਦਿੰਦੇ ਹਨ।

PunjabKesari

ਫੈਟੀ ਲਿਵਰ ਲਈ ਘਰੇਲੂ ਨੁਸਖ਼ੇ

ਲੱਸੀ
ਫੈਟੀ ਲੀਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇੱਕ ਗਿਲਾਸ ਲੱਸੀ ਦਾ ਜ਼ਰੂਰ ਪੀਣਾ ਚਾਹੀਦਾ ਹੈ। ਲੱਸੀ ਵਿੱਚ ਹਿੰਗ, ਲੂਣ, ਜੀਰਾ ਅਤੇ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਫੈਟੀ ਲੀਵਰ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਆਂਵਲਾ
ਫੈਟੀ ਲੀਵਰ ਦੀ ਸਮੱਸਿਆ ਹੋਣ ਦੇ ਆਂਵਲੇ ਦਾ ਸੇਵਨ ਕਰੋ। ਚਾਰ ਗ੍ਰਾਮ ਸੁੱਕੇ ਆਂਵਲੇ ਦਾ ਚੂਰਨ ਪਾਣੀ ਨਾਲ ਦਿਨ ਵਿੱਚ 3 ਵਾਰ ਲਓ। ਅਜਿਹਾ ਕਰਨ ਨਾਲ ਕੁਝ ਦਿਨਾਂ ’ਚ ਫੈਟੀ ਲਿਵਰ ਦੀ ਸਮੱਸਿਆ ਠੀਕ ਹੋ ਜਾਵੇਗੀ। ਆਂਵਲੇ ਵਿੱਚ ਐਂਟੀ ਆਕਸੀਡੈਂਟ ਅਤੇ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਲੀਵਰ ਵਿੱਚ ਮੌਜੂਦ ਵਿਸ਼ੈਲੇ ਤੱਤ ਬਾਹਰ ਨਿਕਲ ਜਾਂਦੇ ਹਨ।  

ਗ੍ਰੀਨ-ਟੀ
ਫੈਟੀ ਲਿਵਰ ਦੀ ਸਮੱਸਿਆ ਹੋਣ ’ਤੇ ਲੋਕ ਰੋਜ਼ਾਨਾ ਦੋ ਕੱਪ ਗ੍ਰੀਨ-ਟੀ ਜ਼ਰੂਰ ਪੀਣ। ਗ੍ਰੀਨ-ਟੀ ਵਿੱਚ ਐਂਟੀਓਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੀ ਹੈ, ਜੋ ਲੀਵਰ ਲਈ ਬਹੁਤ ਫ਼ਾਇਦੇਮੰਦ ਹੈ। ਗ੍ਰੀਮ-ਟੀ ਲੀਵਰ ਨੂੰ ਸਹੀ ਤਰ੍ਹਾਂ ਕੰਮ ਕਰਨ ਅਤੇ ਲੀਵਰ ਦੇ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। 

PunjabKesari

ਨਿੰਬੂ ਅਤੇ ਸੰਤਰਾ
ਫੈਟੀ ਲੀਵਰ ਦੀ ਸਮੱਸਿਆ ਹੋਣ ’ਤੇ ਆਪਣੇ ਖਾਣੇ ਵਿੱਚ ਵਿਟਾਮਿਨ-ਸੀ ਵਾਲੀਆਂ ਚੀਜ਼ਾਂ ਜ਼ਿਆਦਾ ਸ਼ਾਮਲ ਕਰੋ। ਇਹ ਲਿਵਰ ਦੀ ਫੈਟ ਨੂੰ ਜਲਦੀ ਘੱਟ ਕਰਦੇ ਹਨ। ਇਸ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣ ਲਈ ਲੋਕ ਰੋਜ਼ਾਨਾ ਨਿੰਬੂ ਅਤੇ ਸੰਤਰੇ ਦਾ ਜੂਸ ਵੀ ਪੀ ਸਕਦੇ ਹਨ। 

ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਫੈਟੀ ਲੀਵਰ ਲਈ ਬਹੁਤ ਫ਼ਾਇਦੇਮੰਦ ਹੈ। ਇਹ ਲੀਵਰ ਵਿਚ ਜੰਮੇ ਹੋਏ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਫੈਟੀ ਲੀਵਰ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਇਕ ਗਿਲਾਸ ਕੋਸੇ ਪਾਣੀ ਵਿੱਚ ਦੋ ਚਮਚੇ ਸੇਬ ਦਾ ਸਿਰਕਾ ਮਿਲਾ ਕੇ ਪੀਓ।

ਕੱਚਾ ਟਮਾਟਰ ਖਾਓ
ਫੈਟੀ ਲੀਵਰ ਲਈ ਟਮਾਟਰ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਫੈਟੀ ਲੀਵਰ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਕੱਚੇ ਟਮਾਟਰ ਦਾ ਸੇਵਨ ਜ਼ਰੂਰ ਕਰੋ।

PunjabKesari


rajwinder kaur

Content Editor

Related News