ਮੂੰਹ ਦੇ ਛਾਲਿਆਂ ਤੋਂ ਹੁਣ ਨਾ ਹੋਵੋ ਪਰੇਸ਼ਾਨ, ਬਰਫ਼ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਨਿਜ਼ਾਤ
07/15/2021 1:18:32 PM
ਨਵੀਂ ਦਿੱਲੀ- ਮੂੰਹ ਵਿੱਚ ਛਾਲੇ ਹੋ ਜਾਣਾ ਆਮ ਸਮੱਸਿਆ ਹੈ। ਅਕਸਰ ਲੋਕਾਂ ਨੂੰ ਇਸ ਪਰੇਸ਼ਾਨੀ ਨਾਲ਼ ਦੋ-ਚਾਰ ਹੋਣਾ ਪੈਦਾਂ ਹੈ। ਮੂੰਹ ਦੇ ਛਾਲੇ ਕਈ ਵਾਰ ਪਾਚਣ ਅਤੇ ਢਿੱਡ ਸੰਬੰਧੀ ਸਮੱਸਿਆਵਾਂ ਜਿਵੇਂ ਢਿੱਡ ਦੀ ਗਰਮੀ ਜਾਂ ਕਬਜ਼ ਆਦਿ ਹੋਣ ਕਰਕੇ ਹੋ ਜਾਂਦੇ ਹਨ। ਮੂੰਹ ਦੇ ਛਾਲੇ ਹੋਣ ਤੇ ਜਿੱਥੇ ਮੂੰਹ ਵਿੱਚ ਬਹੁਤ ਤਕਲੀਫ਼ ਹੁੰਦੀ ਹੈ ਉੱਥੇ ਹੀ ਖਾਣਾ ਨਿਗਲਣ ਵਿੱਚ ਵੀ ਬਹੁਤ ਦਿਕੱਤ ਹੁੰਦੀ ਹੈ। ਉੱਥੇ ਹੀ ਕਈ ਵਾਰ ਜ਼ਿਆਦਾ ਮਸਾਲੇਦਾਰ ਅਤੇ ਤਲਿਆ ਹੋਇਆ ਖਾਣਾ ਤੇ ਗਰਮੀ ਦੀ ਤਾਸੀਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ਼ ਵੀ ਇਹ ਸਮੱਸਿਆ ਹੋ ਜਾਂਦੀਆਂ ਹਨ। ਇਸ ਸਮੱਸਿਆਂ ਨੂੰ ਤੁਸੀਂ ਕੁਝ ਆਮ ਘਰੇਲੂ ਉਪਾਵਾਂ ਨਾਲ਼ ਦੂਰ ਕਰ ਸਕਦੇ ਹੋ।
ਬੇਕਿੰਗ ਸੋਡਾ
ਮੂੰਹ ਵਿੱਚ ਛਾਲੇ ਹੋ ਜਾਣ ਤੇ ਗੁਣਗੁਣੇ ਪਾਣੀ ਵਿੱਚ ਇੱਕ ਚਮਚ ਬੇਕਿੰਗ ਸੋਡਾ ਮਿਲਾ ਲਓ ਫਿਰ ਇਸ ਨਾਲ਼ ਦਿਨ ਵਿੱਚ ਕਈ ਵਾਰ ਕੁਰਲੀ ਕਰੋ। ਇਸ ਨਾਲ਼ ਰਾਹਤ ਮਿਲੇਗੀ ਅਤੇ ਮੂੰਹ ਵਿੱਚ ਹੋਣ ਵਾਲਾ ਦਰਦ ਘੱਟ ਹੋ ਜਾਵੇਗਾ।
ਬਰਫ਼
ਮੂੰਹ ਵਿੱਚ ਛਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਅਕਸਰ ਇਹ ਢਿੱਡ ਦੀ ਗਰਮੀ ਦੇ ਕਾਰਨ ਹੋ ਜਾਂਦੇ ਹਨ। ਅਜਿਹੇ ਵਿੱਚ ਬਰਫ਼ ਦਾ ਇਸਤੇਮਾਲ਼ ਫਾਇਦੇਮੰਦ ਰਹਿੰਦਾ ਹੈ । ਇਸ ਲਈ ਬਰਫ਼ ਦੇ ਟੁਕੜੇ ਹਲਕੇ ਹੱਥ ਨਾਲ਼ ਆਪਣੀ ਜੀਭ ਤੇ ਲਗਾਓ ਜੇਕਰ ਇਸ ਨਾਲ਼ ਲਾਰ ਟਪਕੇ ਤਾਂ ਇਸ ਨੂੰ ਟਪਕਣ ਦਿਓ । ਇਸ ਨਾਲ਼ ਦਰਦ ਘੱਟ ਹੋਵੇਗਾ ਤੇ ਆਰਾਮ ਮਿਲੇਗਾ ।
ਫਿਟਕੜੀ
ਫਿਟਕੜੀ ਨਾਲ਼ ਛਾਲਿਆਂ ਵਿੱਚ ਮਦਦ ਮਿਲਦੀ ਹੈ। ਫਿਟਕੜੀ ਨੂੰ ਛਾਲਿਆਂ ਵਾਲੀ ਥਾਂ ਤੇ ਲਗਾਓ। ਹਾਲਾਂਕਿ ਕਈ ਵਾਰ ਇਸ ਨੂੰ ਲਗਾਉਂਦੇ ਸਮੇਂ ਤੇਜ਼ ਦਰਦ ਤੇ ਜਲਣ ਮਹਿਸੂਸ ਹੁੰਦੀ ਹੈ ।
ਗੁਣਗੁਣਾ ਪਾਣੀ
ਇਹ ਆਸਾਨ ਉਪਾਅ ਵੀ ਤੁਹਾਨੂੰ ਰਾਹਤ ਦਿਲਾਏਗਾ। ਇਸ ਲਈ ਗੁਣਗੁਣੇ ਪਾਣੀ ਵਿੱਚ ਲੂਣ ਮਿਲਾਓ ਤੇ ਇਸ ਪਾਣੀ ਨਾਲ਼ ਦਿਨ ਵਿੱਚ ਕਈ ਵਾਰ ਕੁਰਲੀ ਕਰੋ। ਤੁਹਾਡੇ ਛਾਲੇ ਸੁੱਕਣ ਲੱਗਣਗੇ।
ਇਲਾਇਚੀ
ਹਰੀ ਇਲਾਇਚੀ ਵੀ ਮੂੰਹ ਦੇ ਛਾਲਿਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਇਸ ਲਈ ਇਲਾਇਚੀ ਦੇ ਦਾਣਿਆਂ ਨੂੰ ਬਾਰੀਕ ਪੀਸ ਕੇ ਇਸ ਵਿੱਚ ਸ਼ਹਿਦ ਦੀ ਕੁਝ ਬੂੰਦਾਂ ਮਿਲਾਓ। ਇਸ ਨਾਲ਼ ਮੂੰਹ ਦੀ ਗਰਮੀ ਠੀਕ ਹੋਵੇਗੀ ਤੇ ਛਾਲੇ ਠੀਕ ਹੋਣ ਲੱਗਣਗੇ।
ਹਲਦੀ
ਮੂੰਹ ਦੇ ਛਾਲਿਆਂ ਦੇ ਆਰਾਮ ਲਈ ਹਲ਼ਦੀ ਵੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਥੋੜੀ ਜਿਹੀ ਹਲ਼ਦੀ ਲਵੋ ਤੇ ਇਸ ਨੂੰ ਪਾਣੀ ਵਿੱਚ ਉਬਾਲ ਲਵੋ। ਫਿਰ ਇਸ ਪਾਣੀ ਨਾਲ਼ ਗਰਾਰੇ ਕਰੋ। ਇਸ ਨਾਲ਼ ਵੀ ਆਰਾਮ ਮਿਲੇਗਾ।