ਘਰੇਲੂ ਤਰੀਕਿਆਂ ਨਾਲ ਕਰੋ ਲਕਵੇ ਦਾ ਇਲਾਜ

02/11/2017 5:43:43 AM

ਜਲੰਧਰ— ਲਕਵਾ ਇਕ ਇਸ ਤਰ੍ਹਾਂ ਦੀ ਬੀਮਾਰੀ ਹੈ, ਜਿਸ ਨਾਲ ਵਿਅਕਤੀ ਚੱਲਣ-ਫਿਰਨ ਅਤੇ ਅੰਗ ਨੂੰ ਮਹਿਸੂਸ ਕਰਨ ਦੀ ਸ਼ਮਤਾ ਨੂੰ ਖੋਹ ਦਿੰਦਾ ਹੈ। ਇਸ ਦੇ ਇਲਾਵਾ ਮੂੰਹ ਟੇਢਾ ਹੋ ਜਾਂਦਾ ਹੈ ਅਤੇ ਬੋਲਣ ''ਤੇ ਮੂੰਹ ਚੋਂ ਆਵਾਜ਼ ਨਹੀਂ ਨਿਕਲਦੀ। ਦੇਖਿਆ ਜਾਵੇ ਤਾਂ ਲਕਵਾ ਕਿਸੇ ਵੀ ਉਮਰ ''ਚ ਕਿਸੇ ਵੀ ਵਿਅਕਤੀ ਨੂੰ ਹੋ ਸਕਦਾ ਹੈ, ਪਰ ਜ਼ਿਆਦਾਤਰ ਇਹ ਵਧ ਉਮਰ ਦੇ ਲੋਕਾਂ ''ਚ ਦੇਖਿਆ ਗਿਆ ਹੈ। ਇਸ ਬੀਮਾਰੀ ਨੂੰ ਠੀਕ ਹੋਣ ''ਤੇ ਕਾਫੀ ਸਮਾਂ ਲੱਗ ਜਾਂਦਾ ਹੈ। ਇਸ ਲਈ ਅੱਜ ਅਸੀਂ ਕੁਝ ਇਸ ਤਰ੍ਹਾਂ ਦੇ ਇਲਾਜ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਅਪਣਾ ਕੇ ਇਸ ਬੀਮਾਰੀ ਤੋਂ ਤੁਸੀਂ ਜਲਦ ਛੁਟਕਾਰਾ ਪਾ ਸਕਦੇ ਹੋ।
1. ਇਕ ਚਮਚ ਕਾਲੀ ਮਿਰਚ ਨੂੰ ਪੀਸ ਕੇ ਉਸ ''ਚ ਤਿੰਨ ਚਮਚ ਦੇਸੀ ਘਿਓ ਮਿਲਾ ਲਓ। ਹੁਣ ਇਨ੍ਹਾਂ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਲੇਪ ਤਿਆਰ ਕਰ ਲਓ। ਇਸ ਲੇਪ ਨੂੰ ਉਸ ਜਗ੍ਹਾ ਲਗਾਉ, ਜਿਹੜੇ ਹਿੱਸੇ ''ਤੇ ਲਕਵੇ ਹੋਇਆ ਹੋਵੇ ਉਸ ਅੰਗ ''ਤੇ ਮਾਲਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਮਰੀਜ਼ ਨੂੰ ਜਲਦੀ ਆਰਾਮ ਲੱਗੇਗਾ।
2. ਜੇਕਰ ਨਿਯਮਿਤ ਰੂਪ ਨਾਲ ਕਰੇਲੇ ਦੀ ਸਬਜ਼ੀ ਜਾਂ ਕਰੇਲੇ ਦਾ ਰਸ ਦੀ ਵਰਤੋਂ ਕੀਤੀ ਜਾਵੇ ਤਾਂ ਲਕਵੇ ਨਾਲ ਪ੍ਰਭਾਵਿਤ ਅੰਗਾਂ ''ਚ ਸੁਧਾਰ ਹੋਣ ਲੱਗਦਾ ਹੈ।
3. ਪਿਆਜ ਖਾਂਦੇ ਰਹਿਣ ਨਾਲ ਅਤੇ ਪਿਆਜ ਦੇ ਰਸ ਦੀ ਵਰਤੋ ਕਰਦੇ ਰਹਿਣ ਨਾਲ ਲਕਵਾ ਰੋਗੀ ਠੀਕ ਹੋ ਜਾਂਦਾ ਹੈ।
4. 6 ਪੀਸ ਲਸਨ ਦੇ ਪੀਸ ਕੇ ਉਸ ''ਚ ਇਕ ਚਮਚ ਮੱਖਨ ਮਿਲਾ ਲਓ ਅਤੇ ਰੋਜ਼ ਇਸ ਦੀ ਵਰਤੋਂ ਕਰੋ।
5. ਤੁਲਸੀ ਦੇ ਪੱਤੇ, ਦਹੀ ਅਤੇ ਲੂਣ ਨੂੰ ਬਰਾਬਰ ਮਾਤਰਾ ''ਚ ਮਿਲਾ ਕੇ ਲੇਪ ਤਿਆਰ ਕਰ ਲਓ। ਇਸ ਲੇਪ ਨੂੰ ਲਕਵੇ ਵਾਲੀ ਜਗ੍ਹਾ ''ਤੇ ਲਗਾ ਕੇ ਮਾਲਸ਼ ਕਰੋਂ। ਇਸ ਤਰ੍ਹਾਂ ਕਰਨ ਨਾਲ ਇਹ ਰੋਗ ਜਲਦ ਠੀਕ ਹੋਵੇਗਾ।
6. ਗਰਮ ਪਾਣੀ ''ਚ ਤੁਲਸੀ ਦੇ ਪੱਤਿਆਂ ਨੂੰ ਉਬਾਲ ਲਓ ਅਤੇ ਇਸ ਦੀ ਭਾਫ ਲਓ। ਇਸ ਤਰ੍ਹਾਂ ਕਰਨ ਨਾਲ ਇਹ ਬੀਮਾਰੀ ਜਲਦ ਠੀਕ ਹੋ ਜਾਵੇਗੀ।
7. ਅੱਧਾ ਲੀਟਰ ਸਰੋਂ ਦੇ ਤੇਲ ''ਚ 50 ਗ੍ਰਾਮ ਲਸਨ ਪਾ ਕੇ ਲੋਹੇ ਦੀ ਕੜਾਹੀ ''ਚ ਪਕਾ ਲਓ, ਜਦੋਂ ਪਾਣੀ ਸੜ ਜਾਵੇ ਤਾਂ ਉਸ ਨੂੰ ਠੰਡਾ ਹੋਣ ਦਿਓ, ਫਿਰ ਇਸ ਤੇਲ ਨੂੰ ਛਾਣ ਕੇ ਕਿਸੇ ਡੱਬੇ ''ਚ ਪਾ ਲਓ ਅਤੇ ਇਸ ਤੇਲ ਨਾਲ ਲਕਵੇ ਵਾਲੇ ਅੰਗਾਂ ''ਤੇ ਮਾਲਸ਼ ਕਰੋ।