ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੁੰਦੈ ‘ਜਿਮੀਕੰਦ’, ਖਾਣ ’ਤੇ ਹੋਣਗੇ ਹੋਰ ਵੀ ਕਈ ਫ਼ਾਇਦੇ

03/21/2022 4:54:50 PM

ਜਲੰਧਰ (ਬਿਊਰੋ) - ਜਿਮੀਕੰਦ ਨੂੰ ਸਬਜ਼ੀ ਨਹੀਂ ਸਗੋਂ ਇਕ ਬਹੁਮੁੱਲੀ ਜੜ੍ਹੀ-ਬੂਟੀ ਕਿਹਾ ਜਾਂਦਾ ਹੈ। ਜਿਮੀਕੰਦ 'ਚ ਫਾਈਬਰ, ਵਿਟਾਮਿਨ ਸੀ, ਬੀ-6, ਬੀ-1, ਫਾਲਿਕ ਐਸਿਡ ਦੇ ਇਲਾਵਾ ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ। ਧਰਤੀ ਦੇ ਅੰਦਰ ਉੱਗਣ ਕਰਕੇ ਜਿਮੀਕੰਦ ਦੀਆਂ ਜੜ੍ਹਾਂ ਦੀ ਵਰਤੋਂ ਦਵਾਈ ਦੇ ਰੂਪ ’ਚ ਕੀਤੀ ਜਾਂਦੀ ਹੈ। ਢਿੱਡ ਸਬੰਧੀ ਬੀਮਾਰੀਆਂ ਹੋਣ ’ਤੇ ਇਸ ਦੀ ਵਰਤੋਂ ਕਰਨੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਦਿਮਾਗ ਤੇ ਧਿਆਨ ਸ਼ਕਤੀ ਤੇਜ਼ ਹੁੰਦੀ ਹੈ। ਇਸ ਨੂੰ ਖਾਣ ਨਾਲ ਅਲਜਾਈਮਰ ਰੋਗ ਦੀ ਸੰਭਾਵਨਾ ਨਾ ਦੇ ਬਰਾਬਰ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਚਮੜੀ ਰੋਗ ਹੈ ਤੇ ਗਰਭਵਤੀ ਜਨਾਨੀਆਂ ਨੂੰ ਜਿਮੀਕੰਦ ਨਹੀਂ ਖਾਣਾ ਚਾਹੀਦਾ।

ਜਿਮੀਕੰਦ ਖਾਣ ਨਾਲ ਹੋਣ ਵਾਲੇ ਫ਼ਾਇੰਦੇ...

1. ਸ਼ੂਗਰ ਦੀ ਸਮੱਸਿਆ
ਸ਼ੂਗਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਜਿਮੀਕੰਦ ਦਾ ਸੇਵਨ ਕਰਨਾ ਚਾਹੀਦਾ ਹੈ। ਉਕਤ ਲੋਕਾਂ ਲਈ ਜਿਮੀਕੰਦ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਲਗਾਤਾਰ 90 ਦਿਨ ਜਿਮੀਕੰਦ ਖਾਣ ਨਾਲ ਖੂਨ ’ਚ ਸ਼ੂਗਰ ਦਾ ਲੈਵਲ ਘਟਦਾ ਹੈ।

ਪੜ੍ਹੋ ਇਹ ਵੀ ਖ਼ਬਰ: Health Tips: ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਮਿਲੇਗੀ ਹਮੇਸ਼ਾ ਲਈ ਨਿਜ਼ਾਤ

2. ਗਠੀਆ ਅਤੇ ਅਸਥਮਾ ਰੋਗ
ਅਸਥਮਾ ਦੇ ਮਰੀਜ਼ਾਂ ਲਈ ਜਿਮੀਕੰਦ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ’ਚ ਭਰਪੂਰ ਮਾਤਰਾ ’ਚ ਕੁਝ ਅਜਿਹੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਅਸਥਮਾ ਦੇ ਨਾਲ-ਨਾਲ ਗਠੀਆ ਦੀ ਬੀਮਾਰੀ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਕਰਦੇ ਹਨ।

3. ਲੀਵਰ ਜਾਂ ਜਿਗਰ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਲੀਵਰ ਜਾਂ ਜਿਗਰ ਦੀ ਸਮੱਸਿਆ ਹੈ, ਉਨ੍ਹਾਂ ਲੋਕਾਂ ਨੂੰ ਜਿਮੀਕੰਦ ਦੀ ਵਰਤੋਂ ਕਰਨੀ ਚਾਹੀਦੀ ਹੈ। ਉਕਤ ਲੋਕਾਂ ਲਈ ਜਿਮੀਕੰਦ ਇਕ ਵਰਦਾਨ ਹੈ, ਜਿਸ ਨਾਲ ਇਹ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ: Health Tips: ਡਿਲਿਵਰੀ ਤੋਂ ਬਾਅਦ ਵਧੇ ਹੋਏ ਢਿੱਡ ਨੂੰ ਘਟਾਉਣ ਵਾਲੀਆਂ ਜਨਾਨੀਆਂ ਅਪਣਾਉਣ ਇਹ ਘਰੇਲੂ ਨੁਸਖ਼ੇ

4. ਕਬਜ਼ ਦੀ ਸਮੱਸਿਆ
ਜਿਮੀਕੰਦ ’ਚ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਸ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। ਜਿਮੀਕੰਦ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

5. ਦਿਲ ਦੀ ਬੀਮਾਰੀ
ਜਿਮੀਕੰਦ ’ਚ ਬੀ-6 ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਦਿਲ ਸਬੰਧੀ ਕੋਈ ਬੀਮਾਰੀ ਨਹੀਂ ਹੁੰਦੀ। ਜਿਮੀਕੰਦ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ, ਜਿਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ। 

ਪੜ੍ਹੋ ਇਹ ਵੀ ਖ਼ਬਰ: Health Tips: ਖਾਣੇ ’ਚ ਕਦੇ ਨਾ ਕਰੋ ਲੂਣ ਦੀ ਜ਼ਿਆਦਾ ਵਰਤੋਂ, ਹਾਈ ਬਲਡ ਪ੍ਰੈਸ਼ਰ ਸਣੇ ਇਨ੍ਹਾਂ ਰੋਗਾਂ ਦਾ ਹੋ ਸਕਦੈ ਖ਼ਤਰਾ

6. ਬਲੱਡ ਸੈੱਲਸ ਨੂੰ ਵਧਾਉਂਦਾ ਹੈ
ਜਿਮੀਕੰਦ ’ਚ ਕਾਪਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਰੈਡ ਬਲੱਡ ਸੈੱਲਸ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਨਾਲ ਖੂਨ ਦਾ ਵਹਾਅ ਵੀ ਬਿਹਤਰ ਹੁੰਦਾ ਹੈ। 

7. ਕੈਂਸਰ
ਜਿਮੀਕੰਦ ’ਚ ਐਂਟੀ ਆਕਸੀਡੈਂਟ, ਵਿਟਾਮਿਨ-ਸੀ ਅਤੇ ਬੀਟਾ ਕੈਰੋਟੀਨ ਵਰਗੇ ਭਰਪੂਰ ਗੁਣ ਹੁੰਦੇ ਹਨ। ਇਹ ਸਾਰੇ ਗੁਣ ਕੈਂਸਰ ਪੈਦਾ ਕਰਨ ਵਾਲੇ ਫਰੀ ਰੈਡੀਕਲਜ਼ ਨਾਲ ਲੜਨ ’ਚ ਮਦਦ ਕਰਦੇ ਹਨ। 

ਪੜ੍ਹੋ ਇਹ ਵੀ ਖ਼ਬਰ: Health Tips: ਖੰਘ ਅਤੇ ਜ਼ੁਕਾਮ ਤੋਂ ਪਰੇਸ਼ਾਨ ਲੋਕ ਅਪਣਾਓ ਇਹ ਘਰੇਲੂ ਨੁਸਖ਼ੇ, ਕੁਝ ਸਮੇਂ ’ਚ ਮਿਲੇਗੀ ਰਾਹਤ


rajwinder kaur

Content Editor

Related News