ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਚੰਗੀ ਨੀਂਦ ਲਈ ਲਾਹੇਵੰਦ ਹੈ 'ਠੰਡਾ ਦੁੱਧ', ਗਰਮੀਆਂ 'ਚ ਜ਼ਰੂਰ ਕਰੋ ਇਸ ਦੀ ਵਰਤੋਂ

07/16/2021 5:57:35 PM

ਨਵੀਂ ਦਿੱਲੀ- ਗਰਮੀਆਂ ਦੇ ਮੌਸਮ 'ਚ ਹਰ ਕਿਸੇ ਦਾ ਠੰਡਾ ਖਾਣ ਜਾਂ ਪੀਣ ਦਾ ਮਨ ਕਰਦਾ ਹੈ ਤਾਂ ਇਸ ਲਈ ਤੁਸੀਂ ਠੰਡੇ ਦੁੱਧ ਨੂੰ ਵੀ ਖੁਰਾਕ 'ਚ ਸ਼ਾਮਲ ਕਰ ਸਕਦੇ। ਹਰ ਕੋਈ ਜਾਣਦਾ ਹੈ ਕਿ ਚੰਗੀ ਨੀਂਦ, ਸਰਦੀ-ਜੁਕਾਮ ਤੋ ਬਚਾਅ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਦੁੱਧ ਪੀਣਾ ਬਹੁਤ ਫਇਦੇਮੰਦ ਹੁੰਦਾ ਹੈ। ਜਿਸ ਕਾਰਨ ਆਮ ਤੌਰ ਤੋ ਲੋਕ ਗਰਮ ਦੁੱਧ ਦਾ ਸੇਵਨ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਠੰਡਾ ਦੁੱਧ ਵੀ ਸਿਹਤ ਅਤੇ ਸੁੰਦਰਤਾ ਲਈ ਬਹੁਤ ਫਾਇਦੇਮੰਦ ਹੈ।ਠੰਡਾ ਦੁੱਧ ਪੀਣ ਨਾਲ ਜਿਥੇ ਐਸਿਡਿਟੀ ਤੋਂ ਤੁਰੰਤ ਰਾਹਤ ਮਿਲਦੀ ਹੈ, ਮੋਟਾਪਾ ਘੱਟ ਹੁੰਦਾ ਹੈ, ਉਥੇ ਹੀ ਠੰਡਾ ਦੁੱਧ ਸਰੀਰ ਦੀ ਚਮੜੀ ਨੂੰ ਨਰਮ ਕਰਨ ਲਈ ਵੀ ਵਰਤਿਆ ਜ਼ਾਂਦਾ ਹੈ।  

PunjabKesari
ਐਸੀਡਿਟੀ ਤੋਂ ਛੁਟਕਾਰਾ- ਐਸੀਡਿਟੀ ਦੌਰਾਨ ਢਿੱਡ ‘ਚ ਜਲਣ ਤੋਂ ਬਚਣ ਲਈ ਠੰਡਾ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਦੁੱਧ ‘ਚ ਲੈਕਟਿਕ ਐਸਿਡ ਹੁੰਦਾ ਹੈ ਜੋ ਢਿੱਡ ਦੀ ਐਸੀਡਿਟੀ ਨੂੰ ਸ਼ਾਂਤ ਕਰਦਾ ਹੈ। ਇਸ ਦੇ ਨਾਲ ਹੀ ਦੁੱਧ ਵਿਚ ਮੌਜੂਦ ਕੈਲਸ਼ੀਅਮ ਐਸਿਡ ਬਣਨ ਨੂੰ ਰੋਕਦਾ ਹੈ। ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਖਾਣੇ ਤੋਂ ਬਾਅਦ ਠੰਡੇ ਦੁੱਧ ‘ਚ ਦੋ ਚੱਮਚ ਇਸਬਗੋਲ ਮਿਲਾ ਕੇ ਪੀਓ ਇਸ ਨਾਲ ਐਸੀਡਿਟੀ ਨਹੀਂ ਹੋਵੇਗੀ।

PunjabKesari
ਭੁੱਖ ਮਿਟਾਉਣ ਲਈ- ਕਈ ਲੋਕਾਂ ਨੂੰ ਵਾਰ-ਵਾਰ ਭੁੱਖ ਲੱਗਦੀ ਹੈ ਅਤੇ ਖ਼ਾਣਾ ਖ਼ਾਣ ਤੋਂ ਬਾਅਦ ਵੀ ਭੁੱਖ ਨਹੀਂ ਮਿਟਦੀ ਤਾਂ ਅਜਿਹੇ ‘ਚ ਭੁੱਖ ਨੂੰ ਮਿਟਾਉਣ ਲਈ ਠੰਡੇ ਦੁੱਧ ਦਾ ਸੇਵਨ ਕਰੋ। ਇਸ ਦੇ ਨਾਲ ਤੁਸੀਂ ਵਾਰ-ਵਾਰ ਕੁਝ ਖਾਣ ਤੋਂ ਬਚੋਗੇ ਤੇ ਆਪਣਾ ਮੋਟਾਪਾ ਵੀ ਘੱਟ ਕਰ ਸਕੋਗੇ। ਇਸ ਤੋਂ ਇਲਾਵਾ ਠੰਡਾ ਦੁੱਧ ਸਰੀਰ ਦੇ ਤਾਪਮਾਨ ਨੂੰ ਨਾਰਮਲ ਰੱਖਣ ‘ਚ ਵੀ ਮਦਦ ਕਰਦਾ ਹੈ। 

PunjabKesari
ਚਿਹਰਾ ਸਾਫ਼ ਕਰਨ ‘ਚ ਕਰੇ ਮਦਦ- ਦੁੱਧ ‘ਚ ਮੌਜੂਦ ਲੈਕਟਿਕ ਐਸਿਡ ਤੱਤ ਚਮੜੀ ਨੂੰ ਐਕਸਫੋਲੇਟ ਕਰਦੇ ਹਨ ਅਤੇ ਚਮੜੀ ਦੀ ਸੁੰਦਰਤਾ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਇਸ ਨਾਲ ਖੂਨ ਦੇ ਗੇੜ ‘ਚ ਸੁਧਾਰ ਆਉਂਦਾ ਹੈ ਅਤੇ ਚਮੜੀ ਤੋਂ ਵਧੇਰੇ ਤੇਲ ਕੱਢ ਕੇ ਚਮੜੀ ਨੂੰ ਸੁੰਦਰ ਅਤੇ ਨਰਮ ਬਣਾਉਂਦਾ ਹੈ। 


Aarti dhillon

Content Editor

Related News