ਕੀ ਗਰਭ ਅਵਸਥਾ ਦੌਰਾਨ ਪੌੜੀਆਂ ਚੜ੍ਹਨੀਆਂ ਸੁਰੱਖਿਅਤ ਹਨ? ਜਾਣੋ ਇਸ 'ਤੇ ਮਾਹਰਾਂ ਦਾ ਰਾਏ

08/02/2022 6:15:54 PM

ਨਵੀਂ ਦਿੱਲੀ- ਔਰਤਾਂ ਲਈ ਗਰਭ ਅਵਸਥਾ ਦਾ ਸਮਾਂ ਬਹੁਤ ਹੀ ਖ਼ਾਸ ਹੁੰਦਾ ਹੈ। ਇਸ ਦੌਰਾਨ ਔਰਤਾਂ ਨੂੰ ਆਪਣੇ ਨਾਲ-ਨਾਲ ਗਰਭ 'ਚ ਪਲ ਰਹੇ ਬੱਚੇ ਦਾ ਵੀ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਗਰਭ ਅਵਸਥਾ ਦੌਰਾਨ ਦੋਸਤ, ਗੁਆਂਢੀ, ਰਿਸ਼ਤੇਦਾਰ ਅਤੇ ਕਈ ਲੋਕ ਔਰਤਾਂ ਨੂੰ ਪਾਜ਼ੇਟਿਵ ਰਹਿਣ ਦੀ ਸਲਾਹ ਦਿੰਦੇ ਹਨ। ਸਿਰਫ਼ ਇੰਨਾ ਹੀ ਨਹੀਂ ਘਰ ਦੇ ਵੱਡੇ ਬਜ਼ੁਰਗ ਇਸ ਦੌਰਾਨ ਔਰਤਾਂ ਨੂੰ ਪੌੜੀਆਂ ਚੜ੍ਹਨ ਤੋਂ ਮਨ੍ਹਾ ਕਰ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗਰਭ ਅਵਸਥਾ 'ਚ ਪੌੜੀਆਂ ਚੜ੍ਹਨ ਨਾਲ ਔਰਤਾਂ ਨੂੰ ਥਕਾਵਟ ਮਹਿਸੂਸ ਹੋ ਸਕਦੀ ਹੈ। ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪੌੜੀਆਂ ਚੜ੍ਹਨ ਨਾਲ ਔਰਤਾਂ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਔਰਤਾਂ ਹਮੇਸ਼ਾ ਇਸ ਗੱਲ ਨੂੰ ਲੈ ਕੇ ਕਨਫਿਊਜ਼ ਰਹਿੰਦੀਆਂ ਹਨ ਕਿ ਇਸ ਦੌਰਾਨ ਪੌੜੀਆਂ ਚੜ੍ਹਨੀਆਂ ਚਾਹੀਦੀਆਂ ਹਨ ਜਾਂ ਨਹੀਂ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਗਰਭ ਅਵਸਥਾ ਦੌਰਾਨ ਪੌੜੀਆਂ ਚੜ੍ਹਨੀਆਂ ਚਾਹੀਦੀਆਂ ਹਨ ਜਾਂ ਨਹੀਂ... 

PunjabKesari
ਕੀ ਗਰਭ ਅਵਸਥਾ 'ਚ ਪੌੜੀਆਂ ਚੜ੍ਹਨੀਆਂ ਠੀਕ ਹਨ?
ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ 'ਚ ਸਰੀਰ 'ਚ ਸੰਤੁਲਿਤ ਬਣਿਆ ਰਹਿੰਦਾ ਹੈ। ਇਸ ਲਈ ਇਸ ਦੌਰਾਨ ਦੌਰਾਨ ਪੌੜੀਆਂ ਚੜ੍ਹਨੀਆਂ ਸੁਰੱਖਿਅਤ ਮੰਨੀਆਂ ਜਾਂਦੀਆਂ ਹਨ। ਜੇਕਰ ਗਰਭਵਤੀ ਔਰਤਾਂ ਸ਼ੁਰੂਆਤੀ 2-3 ਮਹੀਨੇ 'ਚ ਪੌੜੀਆਂ ਚੜ੍ਹ ਰਹੀਆਂ ਹਨ ਤਾਂ ਇਸ ਨਾਲ ਉਨ੍ਹਾਂ ਦਾ ਸਰੀਰ ਹੈਲਦੀ ਰਹਿੰਦਾ ਹੈ। ਡਾਕਟਰਾਂ ਮੁਤਾਬਕ ਗਰਭ ਅਵਸਥਾ 'ਚ ਔਰਤਾਂ ਨੂੰ ਹਲਕੀ-ਫੁਲਕੀ ਕਸਰਤ ਕਰਨੀ ਚਾਹੀਦੀ ਹੈ। ਪੌੜੀਆਂ ਚੜ੍ਹਨਾ ਵੀ ਇਕ ਤਰ੍ਹਾਂ ਦੀ ਕਸਰਤ ਹੀ ਮੰਨੀ ਜਾਂਦੀ ਹੈ। ਇਸ ਲਈ ਸ਼ੁਰੂਆਤੀ ਦੌਰ 'ਚ ਪੌੜੀਆਂ ਚੜ੍ਹਨੀਆਂ ਸੁਰੱਖਿਅਤ ਮੰਨੀਆਂ ਜਾਂਦੀਆਂ ਹਨ। 

PunjabKesari
ਗਰਭ ਅਵਸਥਾ 'ਚ ਪੌੜੀਆਂ ਚੜ੍ਹਨ ਨਾਲ ਕੀ-ਕੀ ਫਾਇਦੇ ਹੁੰਦੇ ਹਨ?
ਮਾਹਿਰਾਂ ਮੁਤਾਬਕ ਜੇਕਰ ਗਰਭ ਅਵਸਥਾ ਦੇ ਸ਼ੁਰੂਆਤੀ 2-3 ਮਹੀਨਿਆਂ ਲਈ ਪੌੜੀਆਂ ਚੜ੍ਹਦੀਆਂ ਹਨ ਤਾਂ ਉਨ੍ਹਾਂ ਨੂੰ ਹਾਈ ਬਲੱਡ ਪ੍ਰੈੱਸਰ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ।
ਪੌੜੀਆਂ ਚੜ੍ਹਨ ਨਾਲ ਜੇਸਟੇਸ਼ਨਲ ਸ਼ੂਗਰ ਦਾ ਖਤਰਾ ਵੀ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। 
ਖੋਜ ਮੁਤਾਬਕ ਜੇਕਰ ਔਰਤਾਂ ਗਰਭ ਅਵਸਥਾ ਦੌਰਾਨ ਪੌੜੀਆਂ ਚੜ੍ਹਨ ਤਾਂ ਇਸ ਨਾਲ ਉਨ੍ਹਾਂ ਦੀ ਸਿਹਤ 'ਤੇ ਪਾਜ਼ੇਟਿਵ ਅਸਰ ਪੈਂਦਾ ਹੈ।

PunjabKesari
ਗਰਭ ਅਵਸਥਾ 'ਚ ਪੌੜੀਆਂ ਚੜ੍ਹਨ ਦੇ ਨੁਕਸਾਨ
-ਗਰਭ ਅਵਸਥਾ ਦੇ ਚੌਥੇ ਜਾਂ ਪੰਜਵੇਂ ਮਹੀਨੇ ਤੋਂ ਬਾਅਦ ਔਰਤਾਂ ਦਾ ਸਰੀਰ ਭਾਰਾ ਹੋਣ ਲੱਗਦਾ ਹੈ। ਅਜਿਹੇ 'ਚ ਪੌੜੀਆਂ ਚੜ੍ਹਦੇ ਸਮੇਂ ਡਿੱਗਣ ਅਤੇ ਫਿਸਲਨ ਦਾ ਵੀ ਡਰ ਲੱਗਾ ਰਹਿੰਦਾ ਹੈ। 
-ਇਸ ਦੌਰਾਨ ਔਰਤਾਂ ਦਾ ਸਰੀਰ ਥਕਿਆ ਹੋਇਆ ਮਹਿਸੂਸ ਕਰਦਾ ਹੈ, ਜਿਸ ਕਾਰਨ ਜਦੋਂ ਵੀ ਔਰਤਾਂ ਪੌੜੀਆਂ ਚੜ੍ਹਦੀਆਂ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਸਾਹ ਲੈਣ ਦੀ ਸਮੱਸਿਆ, ਸਾਹ ਫੁੱਲਣਾ, ਅਚਾਨਕ ਬਹੁਤ ਹੀ ਤੇਜ਼ ਪਿਆਸ ਲੱਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
-ਇਸ ਤੋਂ ਇਲਾਵਾ ਜੇਕਰ ਗਰਭਵਤੀ ਔਰਤਾਂ ਪੌੜੀਆਂ ਚੜ੍ਹਦੀਆਂ ਹਨ ਤਾਂ ਗਰਭਪਾਤ ਹੋਣ ਦਾ ਖਤਰਾ ਵੀ ਵਧ ਸਕਦਾ ਹੈ। ਜੇਕਰ ਔਰਤਾਂ ਪੰਜਵੇਂ ਮਹੀਨੇ ਤੋਂ ਬਾਅਦ ਪੌੜੀਆਂ ਚੜ੍ਹਦੀਆਂ ਹਨ ਤਾਂ ਇਸ ਨਾਲ ਹੋਣ ਵਾਲੇ ਬੱਚੇ 'ਤੇ ਬੁਰਾ ਅਸਰ ਪੈਂਦਾ ਹੈ। ਜਨਮ ਦੇ ਦੌਰਾਨ ਬੱਚੇ ਦਾ ਭਾਰ ਵੀ ਘੱਟ ਹੋ ਸਕਦਾ ਹੈ।

PunjabKesari
ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ?
-ਜੇਕਰ ਤੁਹਾਨੂੰ ਕਿਸੇ ਕਾਰਨ ਕਰਕੇ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਹਨ ਤਾਂ ਕੋਈ ਵੀ ਜਲਦਬਾਜ਼ੀ ਨਾ ਕਰੋ। 
-ਹਮੇਸ਼ਾ ਹੌਲੀ-ਹੌਲੀ ਹੀ ਪੌੜੀਆਂ ਚੜ੍ਹੋ ਅਤੇ ਉਤਰੋ। ਇਸ ਤੋਂ ਇਲਾਵਾ ਗਰਭ ਅਵਸਥਾ 'ਚ ਪੌੜੀਆਂ ਉਤਰਦੇ ਅਤੇ ਚੜ੍ਹਦੇ ਸਮੇਂ ਤੁਸੀਂ ਇਸ ਹੱਥ ਨਾਲ ਰੇਲਿੰਗ ਫੜ੍ਹ ਲਓ। 
-ਜੇਕਰ ਤੁਹਾਡੇ ਘਰ ਜਾਂ ਫਿਰ ਦਫਤਰ ਦੀਆਂ ਪੌੜੀਆਂ 'ਤੇ ਮੈਟ ਵਿਛਿਆ ਹੋਇਆ ਹੈ ਤਾਂ ਇਹ ਵੀ ਧਿਆਨ ਦਿਓ ਕਿ ਮੈਟ ਮੁੜਿਆ ਨਾਲ ਹੋਵੇ। ਜੇਕਰ ਪੌੜੀਆਂ ਚੜ੍ਹਦੇ ਅਤੇ ਉਤਰਦੇ ਸਮੇਂ ਤੁਹਾਨੂੰ ਸਾਹ ਚੜ੍ਹ ਰਿਹਾ ਹੈ ਤਾਂ ਥੋੜ੍ਹਾ ਜਿਹਾ ਰੁੱਕ ਕੇ ਚੱਲੋ। 
-ਇਸ ਦੌਰਾਨ ਜੇਕਰ ਤੁਸੀਂ ਢਿੱਲੇ ਕੱਪੜੇ ਪਾਏ ਹਨ ਤਾਂ ਪੌੜੀਆਂ ਦਾ ਇਸਤੇਮਾਲ ਨਾ ਕਰੋ। 


Aarti dhillon

Content Editor

Related News