ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ ਨਿੰਮ ਦੇ ਪੱਤੇ, ਹੋਣਗੇ ਕਈ ਫ਼ਾਇਦੇ

04/11/2022 2:49:27 PM

ਜਲੰਧਰ (ਬਿਊਰੋ) : ਨਿੰਮ ਦਾ ਰੁੱਖ ਭਾਰਤ ਵਿੱਚ ਪਾਇਆ ਜਾਣ ਵਾਲਾ ਇੱਕ ਆਮ ਰੁੱਖ ਹੈ। ਇਹ ਰੁੱਖ ਬਹੁਤ ਲਾਹੇਮੰਦ ਹੈ। ਸੰਘਣੀ ਛਾਂ ਵਾਲਾ ਇਹ ਰੁੱਖ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਨਿੰਮ ਦੇ ਪੱਤਿਆਂ ਦੀ ਵਰਤੋਂ ਨਾਲ ਸਾਡੀਆਂ ਕਈ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਵਾਲ਼ਾਂ 'ਚ ਸਿੱਕਰੀ ਨੂੰ ਵੀ ਨਿੰਮ ਦੇ ਪੱਤਿਆਂ ਨਾਲ ਖ਼ਤਮ ਕੀਤੀ ਜਾ ਸਕਦੀ ਹੈ। ਆਯੁਰਵੇਦ ਮੁਤਾਬਕ ਨਿੰਮ ਦੇ ਬਹੁਤ ਸਾਰੇ ਫ਼ਾਇਦੇ ਦੱਸੇ ਹਨ, ਜੋ ਕਿ ਇਸ ਤਰ੍ਹਾਂ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

ਨਿੰਮ ਦੇ ਪੱਤਿਆਂ ਦੇ ਫ਼ਾਇਦੇ 

ਜੀਵਾਣੁਰੋਧੀ ਗੁਣਾਂ ਨਾਲ ਭਰਪੂਰ
ਨਿੰਮ ਦੇ ਪੱਤਿਆਂ 'ਚ ਫੰਗਸਰੋਧੀ ਅਤੇ ਜੀਵਾਣੁਰੋਧੀ ਗੁਣ ਮੌਜੂਦ ਹੁੰਦੇ ਹਨ। ਇਹ ਸਿੱਕਰੀ ਦੇ ਉਪਚਾਰ ਅਤੇ ਸਿਰ ਦੀ ਚਮੜੀ ਨੂੰ ਠੀਕ ਰੱਖਣ 'ਚ ਕਾਫ਼ੀ ਮਦਦ ਕਰਦੇ ਹਨ। ਨਿੰਮ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਵਰਤੋਂ ਕਰਨ ਨਾਲ ਸਿੱਕਰੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਂਦਾ ਹੈ। 

ਮੂੰਹ ਦੀ ਬਦਬੂ 
ਨਿੰਮ ਦੀ ਦਾਤਣ ਦੀ ਵਰਤੋਂ ਦੰਦ ਸਾਫ ਅਤੇ ਮੂੰਹ ਦੇ ਰੋਗਾਂ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ। ਨਿੰਮ ਦੀ ਵਰਤੋਂ ਨਾਲ ਮੂੰਹ 'ਚੋਂ ਆਉਣ ਵਾਲੀ ਬਦਬੂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

ਮਸੂੜਿਆਂ ਲਈ ਫ਼ਾਇਦੇਮੰਦ
ਮਸੁੜਿਆਂ ਦੀਆਂ ਬੀਮਾਰੀਆਂ 'ਚ ਵੀ ਨਿੰਮ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਹ ਮਸੂੜਿਆਂ ਦੀ ਸੋਜ ਨੂੰ ਖਤਮ ਕਰਦੀ ਹੈ। ਇਸ ਤੋਂ ਇਲਾਵਾ ਮੂੰਹ 'ਚੋਂ ਆਉਣ ਵਾਲੀ ਬਦਬੂ ਨੂੰ ਵੀ ਇਹ ਦੂਰ ਕਰਨ ਦਾ ਕੰਮ ਕਰਦੀ ਹੈ। ਨਿੰਮ ਦੇ ਪੱਤਿਆਂ ਦਾ ਰਸ ਮਸੂੜਿਆਂ 'ਤੇ ਰਗੜਣ ਨਾਲ ਫ਼ਾਇਦਾ ਹੁੰਦਾ ਹੈ।

ਸ਼ੂਗਰ
ਨਿੰਮ ਸ਼ੂਗਰ ਰੋਗੀਆਂ ਲਈ ਫ਼ਾਇਦੇਮੰਦ ਹੁੰਦੀ ਹੈ। ਇਹ ਸ਼ੂਗਰ ਨੂੰ ਕੰਟਰੋਲ 'ਚ ਕਰਦਾ ਹੈ। ਨਿੰਮ ਦੇ ਪੱਤਿਆਂ ਨੂੰ ਖਾਣ ਨਾਲ ਸ਼ੂਗਰ ਰੋਗੀਆਂ ਨੂੰ ਲਾਭ ਮਿਲਦਾ ਹੈ।

ਢਿੱਡ ਦੇ ਕੀੜਿਆਂ ਨੂੰ ਕਰੇ ਖਤਮ
ਨਿੰਮ ਦੇ ਪੱਤੇ ਢਿੱਡ ਦੇ ਕੀੜਿਆਂ ਨੂੰ ਵੀ ਮਾਰਨ ਦਾ ਕੰਮ ਕਰਦੇ ਹਨ। ਖਾਲੀ ਢਿੱਡ ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ ਅਤੇ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਚਿਹਰੇ ਤੋਂ ਹਟਾਉਂਦੀ ਹੈ ਕਿੱਲ-ਮੁਹਾਸੇ
ਨਿੰਮ ਨੂੰ ਪਾਣੀ 'ਚ ਉਬਾਲ ਕੇ ਉਸ ਨਾਲ ਮੂੰਹ ਧੋਣ ਨਾਲ ਚਿਹਰੇ ਦੀ ਚਮੜੀ ਨੂੰ ਰੋਗਮੁਕਤ ਕਰਦੀ ਹੈ। ਇਸ ਤੋਂ ਇਲਾਵਾ ਚਿਹਰੇ 'ਤੇ ਨਿਕਲੇ ਕਿੱਲ-ਮੁਹਾਸੇ ਵੀ ਦੂਰ ਹੋਣਗੇ।

ਜਖ਼ਮ ਜਲਦੀ ਠੀਕ ਕਰਨ ‘ਚ ਲਾਭਕਾਰੀ
ਸਰੀਰਕ ਜਖ਼ਮਾਂ ਜਾਂ ਫੋੜਿਆ ਉੱਪਰ ਨਿੰਮ ਦੇ ਪੀਸੇ ਹੋਏ ਪੱਤਿਆ ਵਿੱਚ ਸ਼ਹਿਦ ਮਿਲਾ ਕੇ ਲਗਾਉਣ ਨਾਲ ਛੇਤੀ ਠੀਕ ਹੁੰਦੇ ਹਨ ।


rajwinder kaur

Content Editor

Related News