ਗੁਣਾਂ ਨਾਲ ਭਰਪੂਰ ਕਰੇਲੇ ਦੀ ਰੋਜ਼ਾਨਾ ਕਰੋ ਵਰਤੋਂ, ਪੀਲੀਏ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ

03/16/2022 2:04:12 PM

ਜਲੰਧਰ (ਬਿਊਰੋ) - ਕਰੇਲਾ ਖਾਣ 'ਚ ਭਾਵੇ ਕੌੜਾ ਹੁੰਦਾ ਹੈ ਪਰ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਕੌੜੇ ਹੋਣ ਕਾਰਨ ਇਸ ਨੂੰ ਲੋਕ ਘੱਟ ਖਾਣਾ ਪਸੰਦ ਕਰਦੇ ਹਨ। ਕਈ ਲੋਕ ਅਜਿਹੇ ਵੀ ਹਨ, ਜੋ ਇਸ ਨੂੰ ਬੜੇ ਸੁਆਦ ਨਾਲ ਖਾਂਦੇ ਹਨ। ਸ਼ੂਗਰ ਦੇ ਮਰੀਜ਼ਾਂ ਲਈ ਕਰੇਲਾ ਦਵਾਈ ਦਾ ਕੰਮ ਕਰਦਾ ਹੈ। ਕਰੇਲਿਆਂ 'ਚ ਵਿਟਾਮਿਨ-ਏ, ਬੀ ਅਤੇ ਕੈਰੋਟੀਨ, ਐਂਟੀ ਆਕਸੀਡੈਂਟ, ਬੀਟਾ ਕੈਰੋਟੀਨ, ਆਇਰਨ, ਜ਼ਿੰਕ, ਮੈਗਨੀਸ਼ੀਅਮ ਵਰਗੇ ਖਣਿਜ ਤੱਤ ਪਾਏ ਜਾਂਦੇ ਹਨ। ਕਰੇਲਿਆਂ ਨੂੰ ਸਬਜ਼ੀ, ਅਚਾਰ, ਸਲਾਦ, ਜੂਸ ਆਦਿ ਦੇ ਰੂਪ 'ਚ ਵੀ ਖਾਧਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕਰੇਲੇ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ....

1. ਚਮੜੀ ਰੋਗਾਂ ਤੋਂ ਦੇਵੇ ਮੁਕਤੀ
ਚਮੜੀ ਦੇ ਰੋਗਾਂ ਨੂੰ ਦੂਰ ਕਰਨ ਲਈ ਕਰੇਲੇ ਖਾਣੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਕਰੇਲਿਆਂ ਨੂੰ ਪੀਸ ਕੇ ਉਸ ਦਾ ਲੇਪ ਫੋੜੇ-ਮੁਹਾਸੇ ਅਤੇ ਦਾਦ-ਖੁਜਲੀ ਆਦਿ 'ਤੇ ਲਗਾਉਣਾ ਲਾਭਕਾਰੀ ਹੁੰਦਾ ਹੈ। 

2. ਮੂੰਹ ਦੇ ਛਾਲੇ ਕਰੇ ਦੂਰ
ਮੂੰਹ ਹੋਣ ਵਾਲੇ ਛਾਲਿਆਂ ਲਈ ਕਰੇਲੇ ਲਾਹੇਵੰਦ ਹੁੰਦੇ ਹਨ। ਇਸ ਸਮੱਸਿਆ 'ਚ ਕਰੇਲੇ ਦਾ ਰਸ ਨਾਲ ਕੁਰਲੀ ਕਰਨੀ ਚਾਹੀਦੀ ਹੈ ਜਾਂ ਕਰੇਲੇ ਦੇ ਗੁੱਦੇ ਦਾ ਲੇਪ ਮਸੂੜਿਆਂ 'ਤੇ ਵੀ ਲਗਾ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ: Health Tips: ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਰੋਜ਼ਾਨਾ ਖਾਓ ਇਹ ਫਲ

3. ਬੁਖ਼ਾਰ ਤੋਂ ਮਿਲੇ ਰਾਹਤ 
ਕਰੇਲਿਆਂ ਦੀ ਵਰਤੋਂ ਬੁਖ਼ਾਰ ਦੌਰਾਨ ਕਰਨ ਨਾਲ ਬੁਖ਼ਾਰ ਤੋਂ ਰਾਹਤ ਮਿਲਦੀ ਹੈ। ਗਰਮੀ 'ਚ ਹੋਣ ਵਾਲੀਆਂ ਬੀਮਾਰੀਆਂ ਨੂੰ ਦੂਰ ਕਰਨ 'ਚ ਕਰੇਲੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। 

4. ਪੀਲੀਏ ਦੇ ਮਰੀਜ਼ਾਂ ਲਈ ਲਾਹੇਵੰਦ 
ਕਰੇਲੇ ਪੀਲੀਏ ਦੇ ਮਰੀਜ਼ਾਂ ਲਈ ਕਾਫੀ ਫ਼ਾਇਦੇਮੰਦ ਹੁੰਦੇ ਹਨ। ਅਜਿਹੀ ਸਥਿਤੀ 'ਚ ਕਰੇਲੇ ਨੂੰ ਪੀਸ ਕੇ ਪਾਣੀ 'ਚ ਮਿਲਾ ਕੇ ਖਾਣਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖ਼ਬਰ: Health Tips: ਜਾਣੋ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ ‘ਕਿਡਨੀ ਖ਼ਰਾਬ’, ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ

5. ਸ਼ੂਗਰ ਕਰੇ ਦੂਰ
ਸ਼ੂਗਰ ਦੇ ਮਰੀਜ਼ਾਂ ਲਈ ਕਰੇਲੇ ਲਾਹੇਵੰਦ ਮੰਨੇ ਜਾਂਦੇ ਹਨ। ਕਰੇਲੇ ਦੇ ਗੁੱਦੇ ਨੂੰ ਅੱਧਾ ਘੰਟਾ ਪਾਣੀ 'ਚ ਪਾ ਕੇ ਉਬਾਲੋ। ਇਸ ਪਾਣੀ 'ਚ ਪੈਰ ਡੁਬੋ ਕੇ ਬੈਠਣ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। 

6. ਭੁੱਖ ਵਧਾਉਣ 'ਚ ਸਹਾਇਕ
ਜਿਹੜੇ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ, ਉਨ੍ਹਾਂ ਨੂੰ ਕਰੇਲੇ ਖਾਣੇ ਚਾਹੀਦੇ ਹਨ। ਕਰੇਲਾ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ, ਜਿਸ ਕਰਕੇ ਭੁੱਖ ਵੱਧਦੀ ਹੈ। 

ਪੜ੍ਹੋ ਇਹ ਵੀ ਖ਼ਬਰ: Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਵਾਈ, ਘਰੇਲੂ ਤਰੀਕਿਆਂ ਨਾਲ ਇੰਝ ਪਾਓ ਰਾਹਤ

7. ਦਮਾ ਦੇ ਰੋਗੀਆਂ ਲਈ ਲਾਹੇਵੰਦ
ਕਰੇਲੇ ਦਮਾ ਦੇ ਰੋਗੀਆਂ ਲਈ ਲਾਭਦਾਇਕ ਹੁੰਦੇ ਹਨ। ਦਮਾ ਹੋਣ ਦੀ ਸਥਿਤੀ 'ਚ ਦੋ ਚਮਚ ਕਰੇਲੇ ਦਾ ਰਸ, ਤੁਲਸੀ ਦੇ ਪੱਤਿਆਂ ਦਾ ਰਸ ਅਤੇ ਸ਼ਹਿਦ ਨੂੰ ਮਿਲਾ ਕੇ ਰਾਤ ਨੂੰ ਪੀਣ ਨਾਲ ਫ਼ਾਇਦਾ ਹੁੰਦਾ ਹੈ। 

8. ਚਰਬੀ ਘੱਟ ਕਰੇ
ਘੱਟ ਤੇਲ 'ਚ ਬਣੀ ਕਰੇਲੇ ਦੀ ਸਬਜ਼ੀ ਅਤੇ ਉਬਲਿਆ ਕਰੇਲੇ, ਕਰੇਲੇ ਦਾ ਜੂਸ ਸਰੀਰ 'ਚੋਂ ਚਰਬੀ ਦੀ ਮਾਤਰਾ ਘੱਟ ਕਰਦਾ ਹੈ। ਮੋਟਾਪੇ 'ਚ ਨਿੰਬੂ ਦੇ ਰਸ ਨਾਲ ਕਰੇਲੇ ਖਾਣ ਨਾਲ ਕਾਫੀ ਲਾਭ ਮਿਲਦਾ ਹੈ।

ਪੜ੍ਹੋ ਇਹ ਵੀ ਖ਼ਬਰ: Health Tips: ਗੈਸ ਦੀ ਸਮੱਸਿਆ ਹੋਣ ’ਤੇ ਲੋਕ ਕਦੇ ਵੀ ਭੁੱਲ ਕੇ ਨਾ ਖਾਣ ਇਹ ਸਬਜ਼ੀਆਂ, ਵੱਧ ਸਕਦੀ ਹੈ ਸਮੱਸਿਆ

9. ਢਿੱਡ ਦੇ ਕੀੜੇ
ਕਰੇਲੇ ਦੀਆਂ ਪੱਤੀਆਂ ਦੇ ਰਸ ਨਾਲ ਨੂੰ ਗਿਲਾਸ ਲੱਸੀ ਪੀਣ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ।


Rahul Singh

Content Editor

Related News