ਅੱਖਾਂ ਲਈ ਬੇਹੱਦ ਲਾਹੇਵੰਦ ਹੈ 'ਪਪੀਤਾ', ਖਾਣ ਨਾਲ ਖੂਨ ਦੀ ਘਾਟ ਵੀ ਹੋਵੇਗੀ ਪੂਰੀ

09/14/2021 6:06:09 PM

ਨਵੀਂ ਦਿੱਲੀ- ਪਪੀਤਾ ਇਕ ਅਜਿਹਾ ਫਲ ਹੈ, ਜੋ ਹਰੇਕ ਥਾਂ 'ਤੇ ਸੌਖੇ ਤਰੀਕੇ ਨਾਲ ਮਿਲ ਜਾਂਦਾ ਹੈ। ਪਪੀਤਾ ਆਪਣੇ ਅੰਦਰ ਗੁਣਾਂ ਦਾ ਭੰਡਾਰ ਸਮੋਈ ਬੈਠਾ ਹੈ। ਇਸ 'ਚ ਵਿਟਾਮਿਨ-ਸੀ ਦੀ ਮਾਤਰਾ 60 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਹੁੰਦੀ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ-ਬੀ ਅਤੇ ਬੀ 2 ਮੌਜੂਦ ਹੁੰਦਾ ਹੈ। ਇਸ 'ਚ ਪਾਇਆ ਜਾਣ ਵਾਲਾ 'ਪਪੇਇਨ' ਨਾਂ ਦਾ ਤੱਤ ਭੋਜਨ ਨੂੰ ਸਹੀਂ ਢੰਗ ਨਾਲ ਪਚਾਉਣ 'ਚ ਮਦਦ ਕਰਦਾ ਹੈ, ਜਿਸ ਨਾਲ ਭੋਜਨ ਪ੍ਰਤੀ ਰੁਚੀ ਪੈਦਾ ਹੁੰਦੀ ਹੈ। ਵਿਟਾਮਿਨ-ਏ ਦੀ ਕਾਫ਼ੀ ਮਾਤਰਾ ਹੋਣ ਕਾਰਨ ਪਪੀਤਾ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਕਈ ਰੋਗਾਂ ਨਾਲ ਲੜਨ ਦੀ ਸਮਰੱਥਾ ਸਾਡੇ ਸਰੀਰ ਨੂੰ ਪ੍ਰਦਾਨ ਕਰਦਾ ਹੈ। ਆਓ ਜਾਣਦੇ ਹਾਂ ਪਪੀਤਾ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ...

ਪਪੀਤੇ ਨੂੰ ਖਾਣ ਦੇ ਨਾਲ ਨਾਲ ਜਾਣੋ , ਖਾਣ ਦਾ ਸਹੀ ਸਮਾ - Punjab
ਅੱਖਾਂ ਲਈ ਫਾਇਦੇਮੰਦ 
ਪਪੀਤੇ 'ਚ ਵਿਟਾਮਿਨ-ਏ ਦੀ ਕਾਫ਼ੀ ਮਾਤਰਾ ਹੁੰਦਾ ਹੈ, ਜਿਸ ਕਾਰਨ ਇਹ ਅੱਖਾਂ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਕਈ ਰੋਗਾਂ ਨਾਲ ਲੜਨ ਦੀ ਵੀ ਸਮਰੱਥਾ ਸਾਡੇ ਸਰੀਰ ਨੂੰ ਪ੍ਰਦਾਨ ਕਰਦਾ ਹੈ।
ਢਿੱਡ ਲਈ ਫ਼ਾਇਦੇਮੰਦ 
ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜੋ ਢਿੱਡ ਚੰਗੀ ਤਰ੍ਹਾਂ ਸਾਫ਼ ਨਾ ਹੋਣ ਤੋਂ ਪ੍ਰੇਸ਼ਾਨ ਰਹਿੰਦੇ ਹਨ। ਰੋਜ਼ਾਨਾ ਸਵੇਰੇ ਖ਼ਾਲੀ ਢਿੱਡ ਪਪੀਤਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਬਵਾਸੀਰ ਤੋਂ ਆਰਾਮ ਮਿਲਦਾ ਹੈ। ਪਪੀਤੇ ਦੀ ਵਰਤੋਂ ਕਰਨ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਗੈਸ, ਢਿੱਡ 'ਚ ਦਰਦ ਅਤੇ ਉਲਟੀ ਆਦਿ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

Health Benefits Of Papaya Papaya Health Benefit - पपीता खाने से नहीं होती  ये बीमारियां, मोटापा भी होता है कम - Amar Ujala Hindi News Live
ਚਮੜੀ ਦੇ ਰੋਗਾਂ ਤੋਂ ਮਿਲੇ ਆਰਾਮ 
ਕੱਚੇ ਪਪੀਤੇ ਦਾ ਰਸ ਜੇਕਰ ਚਮੜੀ ’ਤੇ ਹੋਣ ਵਾਲੀ ਖਾਜ, ਖੁਜਲੀ, ਦਾਦ 'ਤੇ ਲਗਾਇਆ ਜਾਵੇ ਤਾਂ ਜਲਦੀ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਚਿਹਰੇ 'ਤੇ ਪਪੀਤੇ ਦਾ ਲੇਪ ਬਣਾ ਕੇ ਲਗਾਉਣ ਨਾਲ ਫ਼ਿਨਸੀਆਂ ਤੋਂ ਆਰਾਮ ਮਿਲਦਾ ਹੈ ਅਤੇ ਚਿਹਰੇ 'ਤੇ ਚਮਕ ਆ ਜਾਂਦੀ ਹੈ।
ਭਾਰ ਨੂੰ ਘਟਾਉਂਦਾ ਹੈ 
ਜੰਕ ਫੂਡ ਖਾਣ ਕਰਕੇ ਜ਼ਿਆਦਾਤਰ ਲੋਕ ਮੋਟਾਪੇ ਦੇ ਸ਼ਿਕਾਰ ਹਨ। ਭਾਰ ਘੱਟ ਕਰਨ ਲਈ ਲੋਕ ਜਿਮ ਅਤੇ ਡਾਈਟ ਚਾਰਟ ਨੂੰ ਫਾਲੋ ਕਰਦੇ ਹਨ। ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਖ਼ੁਰਾਕ 'ਚ ਪਪੀਤੇ ਨੂੰ ਜ਼ਰੂਰ ਸ਼ਾਮਲ ਕਰੋ।
ਖੂਨ ਦੀ ਘਾਟ ਨੂੰ ਕਰੇ ਦੂਰ
ਪਪੀਤਾ ਖਾਣ ਨਾਲ ਸਰੀਰ 'ਚ ਖੂਨ ਦੀ ਘਾਟ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਦੇ ਸਰੀਰ 'ਚ ਖੂਨ ਦੀ ਘਾਟ ਹੋਵੇ ਤਾਂ ਹਰ ਰੋਜ਼ ਪਪੀਤੇ ਦੀ ਵਰਤੋਂ ਕਰੋ।

ਰੋਜ਼ ਖਾਓਗੇ ਪਪੀਤਾ ਤਾਂ ਰਹੋਗੇ ਤੰਦਰੁਸਤ, ਜਾਣੋ ਫਾਇਦੇ
ਕੋਲੈਸਟ੍ਰੋਲ ਦੀ ਸਮੱਸਿਆ ਨੂੰ ਕਰੇ ਦੂਰ 
ਅੱਜ-ਕੱਲ੍ਹ ਦੇ ਖਾਣ-ਪੀਣ ਅਤੇ ਬਦਲ ਰਹੀ ਜੀਵਨ ਸ਼ੈਲੀ ਦੇ ਕਾਰਨ ਲੋਕਾਂ ਨੂੰ ਕੋਲੈਸਟ੍ਰੋਲ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਨਾਲ ਹਾਰਟ ਅਟੈਕ ਅਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਹੋਰ ਕਈ ਬੀਮਾਰੀਆਂ ਹੋ ਸਕਦੀਆਂ ਹਨ। ਪਪੀਤਾ ਇਨ੍ਹਾਂ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਪਪੀਤੇ 'ਚ ਫਾਈਬਰ, ਵਿਟਾਮਿਨ-ਸੀ ਅਤੇ ਐਂਟੀ ਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਖੂਨ ਦੀਆਂ ਨਾੜੀਆਂ 'ਚ ਕੋਲੈਸਟ੍ਰੋਲ ਨੂੰ ਜੰਮਣ ਨਹੀਂ ਦਿੰਦੇ।
ਮਾਹਾਵਾਰੀ ਦੇ ਦਰਦ ਨੂੰ ਕਰੇ ਦੂਰ  
ਮਾਹਾਵਾਰੀ 'ਚ ਹੋਣ ਵਾਲਾ ਦਰਦ ਬਹੁਤ ਜਾਨਲੇਵਾ ਹੁੰਦਾ ਹੈ। ਅਜਿਹੇ 'ਚ ਪਪੀਤੇ ਦੀ ਵਰਤੋਂ ਨਾਲ ਇਸ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 

ਸਰੀਰ ਦੀ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ ਪਪੀਤਾ, ਡਾਇਬਟੀਜ਼ ਲਈ ਹੈ ਸਭ ਤੋਂ ਵੱਧ  ਫਾਇਦੇਮੰਦ - Ludhiana Live
ਪਾਚਨ ਸ਼ਕਤੀ ਨੂੰ ਰੱਖਦਾ ਠੀਕ 
ਪਾਚਨ ਤੰਤਰ ਲਈ ਪਪੀਤੇ ਸਭ ਤੋਂ ਵਧੀਆ ਹੈ। ਕਦੇ-ਕਦੇ ਅਸੀਂ ਜੰਕ ਫੂਡ ਜਾਂ ਤੇਲ ਵਾਲਾ ਖਾਣਾ ਖਾਣ ਨੂੰ ਮਜਬੂਰ ਹੁੰਦੇ ਹਾਂ। ਇਸ ਸਥਿਤੀ ’ਚ ਤੁਸੀਂ ਇਕ ਪਪੀਤਾ ਜ਼ਰੂਰ ਖਾਓ। ਪਪੀਤੇ 'ਚ ਫਾਈਬਰ ਦੇ ਨਾਲ-ਨਾਲ ਪਪੈਨ ਨਾਂ ਦਾ ਇਕ ਐਨਜ਼ਾਈਮ ਪਾਇਆ ਜਾਂਦਾ ਹੈ ਜੋ ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ।
ਚਮੜੀ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ 
ਪਪੀਤੇ ਨਾਲ ਤੁਹਾਡੀ ਚਮੜੀ ਚਮਕਦਾਰ ਬਣੀ ਰਹਿੰਦੀ ਹੈ ਅਤੇ ਝੁਰੜੀਆਂ ਨੂੰ ਦੂਰ ਕਰਦਾ ਹੈ। ਥੋੜ੍ਹਾ ਜਿਹਾ ਪਪੀਤਾ, 1 ਚਮਚਾ ਸ਼ਹਿਦ ਅਤੇ ਗੁਲਾਬ ਜਲ ਨੂੰ ਮਿਕਸ ਕਰਕੇ ਪੇਸਟ ਤਿਆਰ ਕਰ ਲਓ। ਫਿਰ ਉਸ ਨੂੰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਵੋ। ਇਸ ਨਾਲ ਤੁਹਾਡੀ ਚਮੜੀ ਮੁਲਾਇਮ ਅਤੇ ਗਲੋਇੰਗ ਹੋ ਜਾਵੇਗੀ।


Aarti dhillon

Content Editor

Related News