ਅਰਜਨਟੀਨਾ ਅਤੇ ਹਾਲੈਂਡ ਨੂੰ ਵਰਲਡ ਲੀਗ ਫਾਈਨਲ ਲਈ ਮਿਲੀ ਟਿਕਟ

06/25/2017 8:38:41 PM

ਲੰਡਨ— ਓਲੰਪਿਨ ਚੈਂਪੀਅਨ ਅਤੇ ਵਿਸ਼ਵ ਦੀ ਨੰਬਰ ਇਕ ਟੀਮ ਅਰਡਨੀਟਾ ਅਤੇ ਹਾਲੈਂਡ ਨੇ ਇਸ ਸਾਲ ਦੇ ਆਖੀਰ 'ਚ ਭਾਰਤ ਦੇ ਭੁਵਨੇਸ਼ਵਰ 'ਚ ਹੋਣ ਵਾਲੇ ਐੱਫ. ਆਈ. ਐੱਚ. ਵਰਲਡ ਲੀਗ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਅਰਜਨਟੀਨਾ ਨੇ ਇੱਥੇ ਚੱਲ ਰਹੇ ਹਾਕੀ ਵਰਲਡ ਲੀਗ ਸੈਮੀਫਾਈਨਲ ਦੇ ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚਾਂ 'ਚ ਮਲੇਸ਼ੀਆ ਨੂੰ 2-1 ਨਾਲ ਅਤੇ ਵਿਸ਼ਵ ਦੀ ਚੌਥੀ ਰੈਕਿੰਗ ਦੀ ਟੀਮ ਅਤੇ ਯੂਰਪੀਅਨ ਚੈਂਪੀਅਨ ਹਾਲੈਂਡ ਨੇ ਇੰਗਲੈਂਡ ਨੂੰ 2-0 ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾਈ ਅਤੇ ਨਾਲ ਹੀ ਵਰਲਡ ਲੀਗ ਫਾਈਨਲ ਦੀ ਟਿਕਟ ਵੀ ਬੁੱਕ ਕਰ ਲਈ। ਇਸ ਟੂਰਨਾਮੈਂਟ ਨਾਲ ਅਰਜਨਟੀਨਾ, ਮਲੇਸ਼ੀਆ ,ਹਾਲੈਂਡ ਅਤੇ ਇੰਗਲੈਂਡ ਨੇ 2018 'ਚ ਭਾਰਤ ਦੇ ਭੁਵਨੇਸ਼ਵਰ 'ਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਦੀ ਟਿਕਟ ਵੀ ਹਾਸਲ ਕਰ ਲਈ ਹੈ। ਇਨ੍ਹਾਂ ਟੀਮਾਂ ਨੇ ਹਾਕੀ ਵਰਲਡ ਲੀਗ ਸੈਮੀਫਾਈਨਲ ਦੇ ਆਖੀਰ ਚਾਰ 'ਚ ਪਹੁੰਚ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਸੀ।