ਸੀਨੀਅਰ ਮਹਿਲਾ ਸ਼ਿਵਿਰ ਲਈ ਹਾਕੀ ਇੰਡੀਆ ਨੇ 25 ਖਿਡਾਰੀਆਂ ਦਾ ਕੀਤਾ ਐਲਾਨ

02/14/2021 5:58:37 PM

ਨਵੀਂ ਦਿੱਲੀ: ਹਾਕੀ ਇੰਡੀਆ ਨੇ ਟੋਕੀਓ ਓਲੰਪਿਕ ਨੂੰ ਧਿਆਨ ’ਚ ਰੱਖਦੇ ਹੋਏ ਸੀਨੀਅਰ ਰਾਸ਼ਟਰੀ ਕੋਚਿੰਗ ਸ਼ਿਵਿਰ ਲਈ ਐਤਵਾਰ ਨੂੰ 25 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ। ਅਰਜਨਟੀਨਾ ਦੌਰੇ ਤੋਂ ਵਾਪਸ ਆ ਕੇ ਦੋ ਹਫ਼ਤੇ ਦੇ ਆਰਾਮ ਤੋਂ ਬਾਅਦ ਇਹ ਖਿਡਾਰੀ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਬੰਗਲੁਰੂ ਕੇਂਦਰ ’ਚ ਇਕੱਠੇ ਹੋ ਕੇ ਲਾਜ਼ਮੀ ਇਕਾਂਤਵਾਸ ’ਤੇ ਰਹਿਣਗੇ। ਇਨ੍ਹਾਂ 25 ਖਿਡਾਰੀਆਂ ’ਚ ਗੋਲਕੀਪਰ ਦੇ ਰੂਪ ’ਚ ਸਵਿਤਾ, ਰਜਨੀ, ਇਤਿਮਾਪੁਰ ਅਤੇ ਬਿਛੁ ਦੇਵੀ ਖਰੀਬਾਮ ਜਦੋਂ ਕਿ ਸੁਰੱਖਿਆ ਲਾਈਨ ਦੀਆਂ ਖਿਡਾਰੀਆਂ ਦੀਪ ਗ੍ਰੇਸ ਏੱਕਾ, ਰੀਨਾ ਖੋਕਰ, ਸਲੀਮਾ ਟੇਟ, ਮਨਪ੍ਰੀਤ ਕੌਰ, ਗੁਰਜੀਤ ਕੌਰ ਅਤੇ ਨਿਸ਼ਾ ਸ਼ਾਮਲ ਹਨ। 
ਮੁੱਖ ਲਾਈਨ ’ਚ ਨਿੱਕੀ ਪ੍ਰਧਾਨ, ਮੋਨਿਕਾ, ਨੇਹਾ, ਲਿਲਿਮਾ ਮਿੰਜ, ਸੁਸ਼ੀਲਾ ਚਾਨੂ ਅਤੇ ਨਮਿਤਾ ਟੋੱਪੋ ਜਦੋਂ ਕਿ ਅਗਲੀ ਲਾਈਨ ’ਚ ਰਾਣੀ ਲਾਲਰੇਮਸ਼ਿਆਮੀ, ਵੰਦਨਾ ਕਟਾਰੀਆ, ਨਵਜੋਤ ਕੌਰ, ਨਵਰੀਤ ਕੌਰ, ਰਾਜਵਿੰਦਰ ਕੌਰ, ਜੋਤੀ, ਸ਼ਰਮੀਲਾ ਦੇਵੀ, ਉਦਿਤਾ, ਰਸ਼ਮਿਤਾ ਮਿੰਜ ਸ਼ਾਮਲ ਹਨ। ਰਾਸ਼ਟਰੀ ਕੋਚਿੰਗ ਸ਼ਿਵਿਰ ਸੱਤ ਅਪ੍ਰੈਲ ਤੱਕ ਚੱਲੇਗਾ। 


Aarti dhillon

Content Editor

Related News