ਭਾਰਤੀ ਡਾਕ ਮਹਿਕਮੇ ''ਚ ਨਿਕਲੀਆਂ ਭਰਤੀਆਂ, ਇਛੁੱਕ ਉਮੀਦਵਾਰ ਕਰਨ ਅਪਲਾਈ

10/11/2020 12:08:53 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਪੋਸਟਲ ਸਰਕਲ ਨੇ ਗ੍ਰਾਮੀਣ ਡਾਕ ਸੇਵਕ (ਜੀ. ਡੀ. ਐੱਸ.) ਦੇ ਅਹੁਦਿਆਂ 'ਤੇ ਭਰਤੀਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਉਮੀਦਵਾਰ  ਹਿਮਾਚਲ ਪ੍ਰਦੇਸ਼ ਪੋਸਟਲ ਸਰਕਲ ਭਰਤੀ 2020 ਲਈ 6 ਨਵੰਬਰ 2020 ਤੱਕ ਅਪਲਾਈ ਕਰ ਸਕਦੇ ਹਨ। ਹਿਮਾਚਲ ਪ੍ਰਦੇਸ਼ ਪੋਸਟਲ ਸਰਕਲ ਜੀ. ਡੀ. ਐੱਸ. ਭਰਤੀ ਅਧੀਨ ਬਰਾਂਚ ਪੋਸਟ ਮਾਸਟਰ, ਅਸਿਸਟੈਂਟ ਬਰਾਂਚ ਪੋਸਟ ਮਾਸਟਰ ਅਤੇ ਡਾਕ ਸੇਵਕ ਵਰਗੇ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣੀਆਂ ਹਨ।

ਕੁੱਲ ਅਹੁਦੇ- 634

ਜ਼ਰੂਰੀ ਤਾਰੀਖ਼ਾਂ—
ਰਜਿਸਟ੍ਰੇਸ਼ਨ ਅਤੇ ਫੀਸ ਭੁਗਤਾਨ ਦੀ ਤਾਰੀਖ਼- 7 ਅਕਤੂਬਰ 2020
ਰਜਿਸਟ੍ਰੇਸ਼ਨ ਅਤੇ ਫੀਸ ਭੁਗਤਾਨ ਦੀ ਆਖ਼ਰੀ ਤਾਰੀਖ਼- 6 ਨਵੰਬਰ 2020

ਸਿੱਖਿਅਕ ਯੋਗਤਾ—
ਭਾਰਤ ਸਰਕਾਰ/ਸੂਬਾ ਸਰਕਾਰਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਵਲੋਂ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਸਕੂਲ ਐਜੂਕੇਸ਼ਨ ਵਲੋਂ ਆਯੋਜਿਤ ਗਣਿਤ, ਸਥਾਨਕ ਭਾਸ਼ਾ ਅਤੇ ਅੰਗਰੇਜ਼ੀ 'ਚ ਪਾਸ ਅੰਕਾਂ ਨਾਲ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਦਾ ਸਰਟੀਫ਼ਿਕੇਟ ਹੋਣਾ ਲਾਜ਼ਮੀ ਹੈ। ਉਮੀਦਵਾਰ ਨੂੰ ਘੱਟ ਤੋਂ ਘੱਟ 10ਵੀਂ ਪਾਸ ਤੱਕ ਸਥਾਨਕ ਭਾਸ਼ਾ ਦਾ ਅਧਿਐਨ ਕੀਤਾ ਹੋਣਾ ਚਾਹੀਦਾ ਹੈ।

ਉਮਰ ਹੱਦ—
18 ਤੋਂ 40 ਸਾਲ ਦੀ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਸਰਕਾਰ ਮੁਤਾਬਕ ਰਿਜ਼ਰਵੇਸ਼ਨ ਵਰਗ ਲਈ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ। 

ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਮੈਰਿਟ ਲਿਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਅਰਜ਼ੀ ਫ਼ੀਸ—
ਯੂ. ਆਰ./ਓ. ਬੀ. ਸੀ./ਈ. ਡਬਲਿਊ. ਐੱਸ. ਪੁਰਸ਼/ਟਰਾਂਸ ਮੈਨ- 5 ਬਦਲਾਂ ਦੇ ਹਰੇਕ ਸੈੱਟ ਲਈ 100 ਰੁਪਏ। ਸਾਰੀਆਂ ਬੀਬੀਆਂ/ਟਰਾਂਸ ਉਮੀਦਵਾਰ ਬੀਬੀਆਂ, ਸਾਰੇ ਐੱਸ. ਸੀ./ ਐੱਸ. ਟੀ ਉਮੀਦਵਾਰਾਂ ਅਤੇ ਸਾਰੇ ਪੀ. ਡਬਲਿਊ. ਡੀ. ਲਈ ਕੋਈ ਫ਼ੀਸ ਨਹੀਂ ਹੈ।

ਇੰਝ ਕਰੋ ਅਪਲਾਈ—
ਉਮੀਦਵਾਰ 6 ਨਵੰਬਰ 2020 ਤੱਕ ਅਧਿਕਾਰਤ ਵੈੱਬਸਾਈਟ http://www.appost.in/gdsonline/  'ਤੇ ਹਿਮਾਚਲ ਪ੍ਰਦੇਸ਼ ਪੋਸਟਲ ਸਰਕਲ ਜੀ. ਡੀ. ਐੱਸ. ਪੋਸਟ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। 
 


Tanu

Content Editor

Related News