ਇਨ੍ਹਾਂ ਅਜੀਬ ਬੀਮਾਰੀਆਂ ਬਾਰੇ ਜਾਣ ਕੇ ਤੁਸੀਂ ਹੋ ਜਾਓਗੇ Shocked

06/23/2017 2:20:22 PM

ਮੁੰਬਈ— ਦੁਨੀਆ 'ਚ ਲੋਕਾਂ ਨੂੰ ਉਨ੍ਹਾਂ ਦੀ ਲੁਕ ਨਾਲ ਪਰਖਿਆ ਜਾਂਦਾ ਹੈ। ਜੇ ਕਿਸੇ ਕਾਰਨ ਇਨਸਾਨ ਦਾ ਸਰੀਰ ਸਧਾਰਨ ਇਨਸਾਨ ਤੋਂ ਵੱਖ ਲੱਗਦਾ ਹੈ ਤਾਂ ਲੋਕ ਉਸ ਨੂੰ ਇਕ ਵੱਖਰੀ ਨਜ਼ਰ ਨਾਲ ਦੇਖਣ ਲੱਗਦੇ ਹਨ। ਇਸ ਸਥਿਤੀ 'ਚ ਸਾਹਮਣੇ ਵਾਲਾ ਇਨਸਾਨ ਖੁਦ ਨੂੰ ਦੂਜਿਆਂ ਤੋਂ ਘੱਟ ਵਧੀਆ ਅਤੇ ਵੱਖਰਾ ਸਮਝਣ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਅਜੀਬ ਮੈਡੀਕਲ ਹਾਲਤਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦੇ ਸ਼ਿਕਾਰ ਜ਼ਿਆਦਾਤਰ ਇਨਸਾਨ ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ।
1. ਹਾਈਪਰਟ੍ਰੀਚੋਂਈਸ (Hypertrichosis)

ਇਸ ਹਾਲਤ 'ਚ ਵਿਅਕਤੀ ਦਾ ਚਿਹਰਾ ਵਾਲਾਂ ਨਾਲ ਭਰਿਆ ਰਹਿੰਦਾ ਹੈ। ਉਸ ਦੇ ਚਿਹਰੇ 'ਤੇ ਉੱਗੇ ਵਾਲ ਉਨ੍ਹਾਂ ਨੂੰ ਵੱਖਰਾ ਦਿੱਸਣ 'ਤੇ ਮਜ਼ਬੂਰ ਕਰ ਦਿੰਦੇ ਹਨ। ਇਸ ਲਈ ਉਹ ਕਿਤੇ ਆਉਣਾ-ਜਾਣਾ ਪਸੰਦ ਨਹੀਂ ਕਰਦੇ।
2. ਪਾਲੀਡੇਕਟਲੀ( Polydactyly )


ਇਸ ਮੈਡੀਕਲ ਹਾਲਤ 'ਚ ਵਿਅਕਤੀ ਕਈ ਉਂਗਲਾਂ ਨਾਲ ਪੈਦਾ ਹੁੰਦਾ ਹੈ। ਇਨਸਾਨਾਂ ਦੇ ਇਲਾਵਾ ਕੁੱਤੇ ਅਤੇ ਬਿੱਲੀਆਂ 'ਚ ਵੀ ਇਹ ਹਾਲਾਤ ਦੇਖਣ ਨੂੰ ਮਿਲਦੇ ਹਨ। ਜ਼ਿਆਦਾਤਰ, ਵਾਧੂ ਉਂਗਲਾਂ 'ਚ ਕੋਈ ਵੀ ਜੋੜ ਮੌਜੂਦ ਨਹੀਂ ਹੁੰਦਾ। ਇਸ ਦੇ ਇਲਾਵਾ ਇਨ੍ਹਾਂ ਉਂਗਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਇਹ ਕੰਮ ਨਹੀਂ ਕਰਦੀਆਂ।
3. ਨਿਸਟਾਗਮਸ(Nystagmus)


ਇਸ ਹਾਲਤ ਨੂੰ ਡਾਂਸਿੰਗ ਆਈਜ਼ ਵੀ ਕਹਿੰਦੇ ਹਨ। ਇਸ ਹਾਲਤ 'ਚ ਰੋਗੀ ਦੀਆਂ ਅੱਖਾਂ ਦੀਆਂ ਪੁਤਲੀਆਂ ਹਿਲਦੀਆਂ ਰਹਿੰਦੀਆਂ ਹਨ। ਇਹ ਇਕ ਜਗ੍ਹਾ ਦੇਖਕੇ ਗੱਲਾਂ ਨਹੀਂ ਕਰ ਪਾਉਂਦੇ।
ਇਸ ਬੀਮਾਰੀ 'ਚ ਵਿਅਕਤੀ ਦੀ ਸਕਿਨ ਖੁਦ ਹੀ ਜਲਣ ਲੱਗਦੀ ਹੈ, ਜਿਸ ਕਾਰਨ ਬਹੁਤ ਦਰਦ ਹੁੰਦਾ ਹੈ। ਵਿਅਕਤੀ ਦੇ ਸਰੀਰ 'ਤੇ ਲਾਲ ਨਿਸ਼ਾਨ ਬਣ ਜਾਂਦੇ ਹਨ।

4. ਹੈਲੇ-ਹੈਲੇ ਡਿਸੀਜ Hailey-Hailey disease)


ਇਸ ਬੀਮਾਰੀ 'ਚ ਵਿਅਕਤੀ ਦੀ ਸਕਿਨ ਖੁਦ ਹੀ ਜਲਣ ਲੱਗਦੀ ਹੈ, ਜਿਸ ਕਾਰਨ ਬਹੁਤ ਦਰਦ ਹੁੰਦਾ ਹੈ। ਵਿਅਕਤੀ ਦੇ ਸਰੀਰ 'ਤੇ ਲਾਲ ਨਿਸ਼ਾਨ ਬਣ ਜਾਂਦੇ ਹਨ।
5. ਕੋਟਾਰਡ ਸਿੰਡਰੋਮ(Cotard's syndrome)


ਇਸ ਮੈਡੀਕਲ ਹਾਲਤ ਨਾਲ ਜੂਝਦਾ ਵਿਅਕਤੀ ਕਾਫੀ ਤਣਾਅ 'ਚ ਰਹਿੰਦਾ ਹੈ। ਉਸ ਦੇ ਅੰਦਰ ਪਰਸਨੈਲਿਟੀ ਡਿਸਆਰਡਰ ਪਾਇਆ ਜਾਂਦਾ ਹੈ। ਰੋਗੀ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਮਰ ਚੁੱਕਾ ਹੈ।
6. ਏਲੀਅਨ ਹੈਂਡ ਸਿੰਡਰੋਮ( Alien hand syndrome)


ਇਸ ਬੀਮਾਰੀ ਨਾਲ ਪੀੜਤ ਵਿਅਕਤੀ ਆਪਣੇ ਹੱਥਾਂ ਦੀਆਂ ਹਰਕਤਾਂ 'ਤੇ ਕੰਟਰੋਲ ਨਹੀਂ ਕਰ ਪਾਉਂਦਾ। ਵਿਅਕਤੀ ਦਾ ਜ਼ਿਆਦਾਤਰ ਖੱਬਾ ਹੱਥ ਇਸ ਬੀਮਾਰੀ ਦਾ ਸ਼ਿਕਾਰ ਹੁੰਦਾ ਹੈ। ਉਹ ਆਪਣੀ ਮਰਜ਼ੀ ਬਿਨਾਂ ਹੀ ਕਈ ਕੰਮ ਕਰ ਜਾਂਦਾ ਹੈ ਕਿਉਂਕਿ ਉਸ ਦਾ ਹੱਥਾਂ ਦੀਆਂ ਹਰਕਤਾਂ 'ਤੇ ਕੰਟਰੋਲ ਨਹੀਂ ਹੁੰਦਾ।
7. ਓਲੀਗੋਡੇਕਟਲੀ( Oligodactyly)


ਇਸ ਮੈਡੀਕਲ ਹਾਲਤ 'ਚ ਵਿਅਕਤੀ ਦੇ ਦੋਹਾਂ ਹੱਥਾਂ ਦੀਆਂ ਉਂਗਲਾਂ ਪੰਜ ਤੋਂ ਘੱਟ ਹੁੰਦੀਆਂ ਹਨ।
8. ਕੋਲਡ ਆਰਟੀਕੇਰੀਆ(Cold Urticaria)


ਇਸ ਹਾਲਤ ਨਾਲ ਪੀੜਤ ਵਿਅਕਤੀ ਠੰਡ ਬਰਦਾਸ਼ਤ ਨਹੀਂ ਕਰ ਸਕਦਾ। ਜਿਵੇਂ ਹੀ ਉਸ ਦਾ ਸਰੀਰ ਠੰਡ ਦੇ ਸੰਪਰਕ 'ਚ ਆਉਂਦਾ ਹੈ ਤਾਂ ਉਸ ਨੂੰ ਰੈਸ਼ੇਜ ਹੋਣ ਲੱਗਦੇ ਹਨ।
9. ਐਪੀਡਰਮੋਡਿਸਪਲਾਸਿਆ ਵੇਅੁਰਸੀਫੋਰਮਿਸ( Epidermodysplasia Verruciformis)


ਇਸ ਬੀਮਾਰੀ ਨਾਲ ਪੀੜਤ ਵਿਅਕਤੀ ਦਾ ਸਰੀਰ ਕਈ ਤਰ੍ਹਾਂ ਦੇ ਸਕਿਨ ਟਿਊਮਰ ਨਾਲ ਢੱਕਿਆ ਜਾਂਦਾ ਹੈ। 
10. ਐਲਬੀਨਿਸਮ(Albinism)


ਇਸ ਬੀਮਾਰ ਨਾਲ ਪੀੜਤ ਵਿਅਕਤੀ ਦਾ ਸਰੀਰ ਮੇਲੇਨਿਨ ਪੈਦਾ ਨਹੀਂ ਕਰ ਪਾਉਂਦਾ। ਇਸ ਕਾਰਨ ਉਨ੍ਹਾਂ ਦੇ ਸਰੀਰ ਦਾ ਰੰਗ ਬਿਲਕੁਲ ਸਫੇਦ ਰਹਿ ਜਾਂਦਾ ਹੈ।